ਪੜਚੋਲ ਕਰੋ

ਸੁਖਬੀਰ ਬਾਦਲ ਨੇ ਮੁਹਾਲੀ ਪਹੁੰਚ ਕੇ ਕੈਪਟਨ ਨੂੰ ਲਲਕਾਰਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਹਮਲੇ ਤੇਜ਼ ਕਰ ਦਿੱਤੇ ਹਨ। ਅੱਜ ਉਨ੍ਹਾਂ ਨੇ ਮੁਹਾਲੀ ਪਹੁੰਚ ਕੇ ਗੁੰਡਾ ਟੈਕਸ ਦਾ ਮੁੱਦਾ ਉਠਾਉਂਦਿਆਂ ਕੈਪਟਨ ਨੂੰ ਵੰਗਾਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ। ਮੁੱਖ ਮੰਤਰੀ ਕੋਲ ਲੋਕਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ। ਕਾਂਗਰਸੀ ਮੰਤਰੀਆਂ ਨੇ ਖੁਦ ਹੀ ਲੁੱਟ-ਲੁੱਟ ਕੇ ਖਜ਼ਾਨਾ ਖਾਲੀ ਕਰ ਦਿੱਤਾ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਹਮਲੇ ਤੇਜ਼ ਕਰ ਦਿੱਤੇ ਹਨ। ਅੱਜ ਉਨ੍ਹਾਂ ਨੇ ਮੁਹਾਲੀ ਪਹੁੰਚ ਕੇ ਗੁੰਡਾ ਟੈਕਸ ਦਾ ਮੁੱਦਾ ਉਠਾਉਂਦਿਆਂ ਕੈਪਟਨ ਨੂੰ ਵੰਗਾਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ। ਮੁੱਖ ਮੰਤਰੀ ਕੋਲ ਲੋਕਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ। ਕਾਂਗਰਸੀ ਮੰਤਰੀਆਂ ਨੇ ਖੁਦ ਹੀ ਲੁੱਟ-ਲੁੱਟ ਕੇ ਖਜ਼ਾਨਾ ਖਾਲੀ ਕਰ ਦਿੱਤਾ ਹੈ। ਦਰਅਸਲ ਪੰਜਾਬ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਅੱਜ ਮੁਹਾਲੀ ਦੇ ਡੀਸੀ ਦਫ਼ਤਰ ਬਾਹਰ ਧਰਨਾ ਲਾਇਆ ਸੀ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ। ਨਾਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਦੇ ਮੁੱਦੇ 'ਤੇ ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਨੇ ਪਿਛਲੇ ਕੁਝ ਦਿਨਾਂ ਤੋਂ ਝੰਡਾ ਚੁੱਕਿਆ ਹੋਇਆ ਹੈ। ਇਸ ਤਹਿਤ ਅੱਜ ਧਰਨਾ ਲਾਇਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਅਫਸਰਸ਼ਾਹੀ ਨੂੰ ਸਿੱਧੇ ਤੌਰ 'ਤੇ ਨਿਸ਼ਾਨੇ 'ਤੇ ਰੱਖਿਆ। ਉਨ੍ਹਾਂ ਕਿਹਾ ਕਿ ਡੀਸੀ ਤੇ ਐਸਐਸਪੀ ਜੋ ਅੱਜ ਇਨ੍ਹਾਂ ਮਾਮਲਿਆਂ 'ਤੇ ਚੁੱਪ ਬੈਠੇ ਹਨ, ਸਰਕਾਰ ਬਦਲਣ 'ਤੇ ਉਹ ਬੋਲਣਗੇ ਕਿਹੜੇ ਮੰਤਰੀਆਂ ਦੀ ਸਾਜ਼ਿਸ਼ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਸਿਰਫ ਡੇਢ ਸਾਲ ਹੀ ਰਹਿ ਗਿਆ ਹੈ। ਸੁਖਬੀਰ ਬਾਦਲ ਨੇ ਧਰਨੇ ਦੌਰਾਨ ਕਿਹਾ ਕਿ ਜੋ ਵੀ ਅਫ਼ਸਰ ਇਨ੍ਹਾਂ ਦਾ ਸਾਥ ਦੇ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਵੀ ਅੰਦਰ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਵੀਂ ਮਾਈਨਿੰਗ ਪਾਲਿਸੀ ਲੀਡਰਾਂ ਦੇ ਘਰ ਭਰਨ ਲਈ ਬਣਾਈ ਗਈ ਹੈ। ਸਰਕਾਰ ਬਦਲਣ 'ਤੇ ਮਾਈਨਿੰਗ ਵਾਲੇ ਗੁੰਡਿਆਂ ਨੂੰ ਅਕਾਲੀ ਦਲ ਦੀ ਸਰਕਾਰ ਕਰੜੇ ਹੱਥੀਂ ਲਏਗੀ।

ਟਾਪ ਹੈਡਲਾਈਨ

ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ

ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ

ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮੰਗ 'ਤੇ ਵੱਡਾ ਫੈਸਲਾ, CM ਮਾਨ ਦੀ ਅਗਵਾਈ 'ਚ ਵੱਡੀ ਬੈਠਕ; 3 ਕੈਬਨਿਟ ਮੰਤਰੀ ਤੇ 12 ਮੁਲਾਜ਼ਮ ਹੋਣਗੇ ਸ਼ਾਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਭਾਰਤ ਦੀ ਰਫਤਾਰ ਨਾਲ ਦੁਨੀਆ ਹੈਰਾਨ, ਮੂਡੀਜ਼ ਨੇ GDP ਗ੍ਰੋਥ ਦਾ ਅਨੂਮਾਨ ਵਧਾ ਕੇ ਕੀਤਾ 7 ਫੀਸਦੀ

ਪੁਲਿਸ ਜੇਲ੍ਹ ਵਿਭਾਗ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਨੂੰ ਮਿਲੀ ਤਰੱਕੀ; ਦੇਖੋ ਕਿਸ-ਕਿਸ ਨੂੰ ਕੀਤਾ Promote
ਪੁਲਿਸ ਜੇਲ੍ਹ ਵਿਭਾਗ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਨੂੰ ਮਿਲੀ ਤਰੱਕੀ; ਦੇਖੋ ਕਿਸ-ਕਿਸ ਨੂੰ ਕੀਤਾ Promote
ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮੰਗ 'ਤੇ ਵੱਡਾ ਫੈਸਲਾ, CM ਮਾਨ ਦੀ ਅਗਵਾਈ 'ਚ ਵੱਡੀ ਬੈਠਕ; 3 ਕੈਬਨਿਟ ਮੰਤਰੀ ਤੇ 12 ਮੁਲਾਜ਼ਮ ਹੋਣਗੇ ਸ਼ਾਮਲ
ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮੰਗ 'ਤੇ ਵੱਡਾ ਫੈਸਲਾ, CM ਮਾਨ ਦੀ ਅਗਵਾਈ 'ਚ ਵੱਡੀ ਬੈਠਕ; 3 ਕੈਬਨਿਟ ਮੰਤਰੀ ਤੇ 12 ਮੁਲਾਜ਼ਮ ਹੋਣਗੇ ਸ਼ਾਮਲ
18 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਸਤੰਬਰ 2026

Embed widget