ਪੜਚੋਲ ਕਰੋ

ਰੰਧਾਵਾ ਦੇ ਕਿਲ੍ਹੇ ਨੂੰ ਘੇਰਨ ਲਈ ਮਜੀਠੀਆ ਨਾਮ ਮਿਲੀਆਂ ਸੁਖਬੀਰ ਬਾਦਲ ਦੀਆਂ 'ਫੌਜਾਂ'

ਦਲਬੀਰ ਢਿੱਲਵਾਂ ਕਤਲ ਕੇਸ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਲਈ ਅਕਾਲੀ ਦਲ ਨੇ ਕਮਰਕੱਸ ਲਈ ਹੈ। ਸਾਬਕਾ ਮੰਤਰੀ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਰੰਧਾਵਾ 'ਤੇ ਚੜ੍ਹਾਈ ਕਰ ਦਿੱਤੀ ਹੈ। ਅਕਾਲੀ ਲੀਡਰ ਦਲਬੀਰ ਢਿੱਲਵਾਂ ਦੇ ਕਤਲ ਨੂੰ ਸਿਆਸੀ ਰੰਜਿਸ਼ ਕਰਾਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਮੈਦਾਨ ਵਿੱਚ ਨਿੱਤਰ ਆਇਆ ਹੈ।

ਚੰਡੀਗੜ੍ਹ: ਦਲਬੀਰ ਢਿੱਲਵਾਂ ਕਤਲ ਕੇਸ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਲਈ ਅਕਾਲੀ ਦਲ ਨੇ ਕਮਰਕੱਸ ਲਈ ਹੈ। ਸਾਬਕਾ ਮੰਤਰੀ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਰੰਧਾਵਾ 'ਤੇ ਚੜ੍ਹਾਈ ਕਰ ਦਿੱਤੀ ਹੈ। ਅਕਾਲੀ ਲੀਡਰ ਦਲਬੀਰ ਢਿੱਲਵਾਂ ਦੇ ਕਤਲ ਨੂੰ ਸਿਆਸੀ ਰੰਜਿਸ਼ ਕਰਾਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਮੈਦਾਨ ਵਿੱਚ ਨਿੱਤਰ ਆਇਆ ਹੈ। ਸੁਖਬੀਰ ਬਾਦਲ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕਰਕੇ ਦਲਬੀਰ ਕਤਲ ਕੇਸ ਨੂੰ ‘ਸਿਆਸੀ ਕਤਲ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਚਐਲ ਦੱਤੂ ਨੂੰ ਲਿਖੀ ਚਿੱਠੀ ਵਿੱਚ ਅਕਾਲੀ ਦਲ ਪ੍ਰਧਾਨ ਨੇ ਅਪੀਲ ਕੀਤੀ ਕਿ ਕਮਿਸ਼ਨ ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਤੁਰੰਤ ਹੁਕਮ ਦੇ ਕੇ ਪੀੜਤ ਪਰਿਵਾਰ ਦੇ ਬਿਆਨ ਕਲਮਬੰਦ ਕਰਵਾਉਣ ਤੇ ਇਨ੍ਹਾਂ ਬਿਆਨਾਂ ਨੂੰ ਐਫਆਈਆਰ ਵਿਚ ਤਬਦੀਲ ਕਰਨ ਦਾ ਨਿਰਦੇਸ਼ ਦੇਣ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਹਮਲਾਵਰਾਂ ਨੇ ਦਲਬੀਰ ਨੂੰ 15 ਗੋਲੀਆਂ ਮਾਰੀਆਂ ਤੇ ਉਸ ਦੀਆਂ ਦੋਵੇਂ ਲੱਤਾਂ ਵੀ ਵੱਢ ਦਿੱਤੀਆਂ ਸਨ। ਇਸ ਦੇ ਬਾਵਜੂਦ ਅਜੇ ਤਕ ਨਾ ਤਾਂ ਕੋਈ ਹਮਲਾਵਰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਪੀੜਤ ਪਰਿਵਾਰ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਸੁਖਬੀਰ ਨੇ ਕਿਹਾ ਕਿ ਇਸ ਕਾਂਡ ਨੂੰ ਵਾਪਰਿਆਂ ਚਾਰ ਦਿਨ ਤੋਂ ਵੱਧ ਹੋ ਚੁੱਕੇ ਹਨ ਤੇ ਪੀੜਤ ਪਰਿਵਾਰ ਅਜੇ ਤਕ ਆਪਣਾ ਬਿਆਨ ਦਰਜ ਕਰਵਾਉਣ ਵਾਸਤੇ ਖੱਜਲ ਖੁਆਰ ਹੋ ਰਿਹਾ ਹੈ। ਬਟਾਲਾ ਪੁਲਿਸ ਇਸ ਲਈ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਦਲਬੀਰ ਢਿੱਲਵਾਂ ਦੇ ਪੁੱਤਰ ਸੰਦੀਪ ਸਿੰਘ ਨੇ ਸੂਬੇ ਦੇ ਡੀਜੀਪੀ ਨੂੰ ਲਿਖੀ ਚਿੱਠੀ ਵਿੱਚ ਇਹ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਦਾ ਕਤਲ ਇਲਾਕੇ ਦੇ ਵਿਧਾਇਕ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਸਰਪ੍ਰਸਤੀ ਮਾਣ ਰਹੇ ਕਾਂਗਰਸੀਆਂ ਨੇ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਟਾਲਾ ਦਾ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਕਾਂਗਰਸੀ ਬੁਲਾਰੇ ਵਾਂਗ ਕੰਮ ਕਰ ਰਿਹਾ ਹੈ। ਪਰਿਵਾਰ ਦੇ ਦੱਸਿਆ ਹੈ ਕਿ ਦਲਬੀਰ ਦੇ ਕਤਲ ਤੋਂ 15 ਮਿੰਟ ਬਾਅਦ ਹੀ ਐਸਐਸਪੀ ਨੇ ਇਹ ਬਿਆਨ ਜਾਰੀ ਕਰ ਦਿੱਤਾ ਸੀ ਕਿ ਦਲਬੀਰ ਦਾ ਕਤਲ ਸਿਆਸੀ ਕਤਲ ਨਹੀਂ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੀੜਤ ਧਿਰ ਮੁਤਾਬਕ ਇਸ ਕਤਲ ਵਿੱਚ ਇਲਾਕੇ ਦੇ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਦਾ ਵੀ ਹੱਥ ਹੈ। ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਮੁਤਾਬਕ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਨਿਗਰਾਨੀ ਹੇਠ ਜੱਗੂ ਨੂੰ ਜੇਲ੍ਹ ਵਿੱਚ ਬੈਠ ਕੇ ਆਪਣਾ ਜੁਰਮ ਦਾ ਧੰਦਾ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ।

ਟਾਪ ਹੈਡਲਾਈਨ

ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Punjab News: ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
Embed widget