ਪੜਚੋਲ ਕਰੋ

ਕੈਪਟਨ ਅਮਰਿੰਦਰ ਨੂੰ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਘੇਰਾ

ਚੰਡੀਗੜ੍ਹ: ਲੁਧਿਆਣਾ ਦੇ ਬਹੁ-ਚਰਚਿਤ ਸਿਟੀ ਸੈਂਟਰ ਕੇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਮਾਮਲੇ ਵਿੱਚ ਬੁੱਧਵਾਰ ਨੂੰ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਦੇ ਸਾਬਕਾ ਡੀਜੀਪੀ ਤੇ ਵਿਜੀਲੈਂਸ ਦੇ ਮੁਖੀ ਰਹੇ ਸੁਮੇਧ ਸੈਣੀ ਨੇ ਆਪਣੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਉਨ੍ਹਾਂ ਆਪਣੀ ਅਰਜ਼ੀ ਵਿਚ ਕਿਹਾ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਸਿਟੀ ਸੈਂਟਰ ਨਾਲ ਜੁੜੇ ਕਈ ਮਹੱਤਵਪੂਰਨ ਤੱਥ ਤੇ ਕਾਗਜ਼ਾਤ ਅਦਾਲਤ ਸਾਹਮਣੇ ਰੱਖ ਸਕਦੇ ਹਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਅਚਾਨਕ ਲੁਧਿਆਣਾ ਸੈਸ਼ਨ ਜੱਜ ਦੀ ਅਦਾਲਤ ’ਚ ਇਹ ਅਰਜ਼ੀ ਦਾਖ਼ਲ ਕਰ ਦਿੱਤੀ। ਇਹ ਅਰਜ਼ੀ ਸਿਟੀ ਸੈਂਟਰ ਮਾਮਲੇ ਵਿੱਚ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਹੋਰਾਂ ਲਈ ਝਟਕਾ ਮੰਨੀ ਜਾ ਰਹੀ ਹੈ। ਸੁਮੇਧ ਸੈਣੀ ਇਸ ਮਾਮਲੇ ਨਾਲ ਜੁੜੇ ਸਾਰੇ ਦਸਤਾਵੇਜ਼ ਸੀਲਬੰਦ ਲਿਫ਼ਾਫ਼ੇ ਵਿੱਚ ਸੌਂਪਣਾ ਚਾਹੁੰਦੇ ਹਨ। ਅਦਾਲਤ ਚਾਹੇ ਤਾਂ ਭਾਵੇਂ ਦਸਤਾਵੇਜ਼ ਜਨਤਕ ਕਰ ਦੇਵੇ। ਅਦਾਲਤ ਵਿੱਚ ਦਾਇਰ ਅਰਜ਼ੀ ਤੋਂ ਬਾਅਦ ਹੁਣ ਸਿਟੀ ਸੈਂਟਰ ਕੇਸ ਦਾ ਫ਼ੈਸਲਾ ਛੇਤੀ ਹੋਣਾ ਸੰਭਵ ਨਹੀਂ ਲੱਗਦਾ ਹੈ। ਹੁਣ ਇਸ ਮਾਮਲੇ ਦੇ ਫ਼ੈਸਲੇ ਨੂੰ ਸਮਾਂ ਲੱਗ ਸਕਦਾ ਹੈ। ਕਾਬਲੇਗੌਰ ਹੈ ਕਿ ਇਸ ਕੇਸ ਵਿਚ ਪਹਿਲਾਂ ਵਿਜੀਲੈਂਸ ਦੇ ਸਾਬਕਾ ਐਸਐਸਪੀ ਕੰਵਲਜੀਤ ਸਿੰਘ ਸੰਧੂ ਨੇ ਵੀ ਅਰਜ਼ੀ ਦਾਖ਼ਲ ਕੀਤੀ ਸੀ, ਪਰ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਹਾਈਕੋਰਟ ਵਿੱਚ ਵੀ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਪਹਿਲੀ ਪੇਸ਼ੀ ’ਤੇ ਹੀ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ ਹੋਰਾਂ ਵਿਰੁੱਧ ਸਿਟੀ ਸੈਂਟਰ ਕੇਸ ਰੱਦ ਕਰਵਾਉਣ ਲਈ ਅਦਾਲਤ ਵਿੱਚ ਦਾਖ਼ਲ ਕੀਤੀ ਕੈਂਸਲੇਸ਼ਨ ਰਿਪੋਰਟ ’ਤੇ ਸੈਸ਼ਨ ਕੋਰਟ ’ਚ ਬਹਿਸ ਸ਼ੁਰੂ ਹੋ ਗਈ ਸੀ। ਹੁਣ ਸਾਬਕਾ ਡੀਜੀਪੀ ਸੈਣੀ ਵੱਲੋਂ ਦਾਇਰ ਅਰਜ਼ੀ ਨੂੰ ਕੇਸ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਅਰਜ਼ੀ ’ਤੇ ਸੁਣਵਾਈ 7 ਦਸੰਬਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿਚ ਹੋਵੇਗੀ। ਕੈਂਸਲੇਸ਼ਨ ਰਿਪੋਰਟ ’ਤੇ ਵੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ।

ਟਾਪ ਹੈਡਲਾਈਨ

 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ
 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ
AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ
AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ ਹੋਣਗੇ ਮੌਜੂਦਾ ਵਿਧਾਇਕ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ ਹੋਣਗੇ ਮੌਜੂਦਾ ਵਿਧਾਇਕ
ਜਲੰਧਰ 'ਚ ਮਹਿੰਗਾਈ ਵਿਰੁੱਧ ਕਿਸਾਨਾਂ ਦਾ ਹੱਲਾ ਬੋਲ, DC ਦਫਤਰ ਦੇ ਬਾਹਰ ਪ੍ਰਦਰਸ਼ਨ; ਸਰਕਾਰ ਨੂੰ ਦਿੱਤੀ ਚੇਤਾਵਨੀ
ਜਲੰਧਰ 'ਚ ਮਹਿੰਗਾਈ ਵਿਰੁੱਧ ਕਿਸਾਨਾਂ ਦਾ ਹੱਲਾ ਬੋਲ, DC ਦਫਤਰ ਦੇ ਬਾਹਰ ਪ੍ਰਦਰਸ਼ਨ; ਸਰਕਾਰ ਨੂੰ ਦਿੱਤੀ ਚੇਤਾਵਨੀ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ
Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ
Gold Silver Rate Today: ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਹਫ਼ਤੇ ਦੀ ਸ਼ੁਰੂਆਤ ਦੇ ਨਾਲ ਚਾਂਦੀ 5137 ਰੁਪਏ ਟੁੱਟੀ; ਜਾਣੋ 10 ਗ੍ਰਾਮ ਸਣੇ ਸੋਨਾ ਕਿੰਨਾ ਸਸਤਾ ਹੋਇਆ?
ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਹਫ਼ਤੇ ਦੀ ਸ਼ੁਰੂਆਤ ਦੇ ਨਾਲ ਚਾਂਦੀ 5137 ਰੁਪਏ ਟੁੱਟੀ; ਜਾਣੋ 10 ਗ੍ਰਾਮ ਸਣੇ ਸੋਨਾ ਕਿੰਨਾ ਸਸਤਾ ਹੋਇਆ?
ਜਲੰਧਰ 'ਚ ਮਹਿੰਗਾਈ ਵਿਰੁੱਧ ਕਿਸਾਨਾਂ ਦਾ ਹੱਲਾ ਬੋਲ, DC ਦਫਤਰ ਦੇ ਬਾਹਰ ਪ੍ਰਦਰਸ਼ਨ; ਸਰਕਾਰ ਨੂੰ ਦਿੱਤੀ ਚੇਤਾਵਨੀ
ਜਲੰਧਰ 'ਚ ਮਹਿੰਗਾਈ ਵਿਰੁੱਧ ਕਿਸਾਨਾਂ ਦਾ ਹੱਲਾ ਬੋਲ, DC ਦਫਤਰ ਦੇ ਬਾਹਰ ਪ੍ਰਦਰਸ਼ਨ; ਸਰਕਾਰ ਨੂੰ ਦਿੱਤੀ ਚੇਤਾਵਨੀ
AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ
AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ
Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
India T20I Squad: ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼... 
ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼... 
Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
Embed widget