ਸੰਗਰੂਰ: ਪਿੰਡ ਗੁਜਰਾ ਦੇ ਰਹਿਣ ਵਾਲੇ ਲੜਕਾ ਤੇ ਲੜਕੀ ਨੇ ਬੰਦੂਕ ਨਾਲ ਗੋਲ਼ੀ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ। ਘਟਨਾ ਦੇਰ ਰਾਤ ਵਾਪਰੀ। ਦੋਵਾਂ ਜਣਿਆਂ ਗੋਲ਼ੀ ਲਾਈਵ ਵੀਡੀਓ ਬਣਾ ਕੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।


ਮਰਨ ਵਾਲੇ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਸਨ। ਲੜਕਾ 12ਵੀਂ ਪਾਸ ਸੀ ਤੇ ਹਾਲੇ ਤਕ ਬੇਰੁਜ਼ਗਾਰ ਸੀ ਜਦਕਿ ਲੜਕੀ BA ਫਾਈਨਲ ਦੀ ਵਿਦਆਰਥਣ ਸੀ।