ਪੜਚੋਲ ਕਰੋ

ਦਮਦਮੀ ਟਕਸਾਲ ਤੋਂ ਬਾਅਦ ਸੰਤ ਸਮਾਜ ਹੋਇਆ ਕੈਪਟਨ ਦੁਆਲੇ

ਅੰਮ੍ਰਿਤਸਰ: ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਬਾਰੇ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਕੈਪਟਨ ਨੇ ਸਿੱਖ ਪੰਥ ਦੀ ਮਹਾਨ ਸੰਸਥਾ ਬਾਰੇ ਗਲਤ ਬਿਆਨਬਾਜ਼ੀ ਕਰਕੇ ਅਣਸੁਖਾਵਾਂ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਸੰਤ ਸਮਾਜ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦੇ ਹਰ ਆਦੇਸ਼ ਦੀ ਪਾਲਣਾ ਕਰੇਗਾ। ਉਨ੍ਹਾਂ ਕਿਹਾ ਕਿ ਕੁੱਝ ਅਖੌਤੀ ਪ੍ਰਚਾਰਕ ਗੁਰੂ ਸਹਿਬਾਨ ਦੇ ਇਤਿਹਾਸ ਤੇ ਸਿਧਾਂਤ ਨੂੰ ਢਾਹ ਲਾਉਣ ਦੇ ਯਤਨ ਕਰ ਰਹੇ ਹਨ। ਸੰਤ ਸਮਾਜ ਵੱਲੋਂ ਬਿਨਾ ਕਿਸੇ ਦਾ ਨਾਂ ਲੈਂਦਿਆਂ ਕਿਹਾ ਗਿਆ ਕਿ ਕੁੱਝ ਸਿੱਖੀ ਬਾਣੇ 'ਚ ਛੁਪੇ ਲੋਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਥ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਦੇ ਅਕਸ ਨੂੰ ਧੁੰਦਲਾ ਕਰਨ ਦੇ ਯਤਨ 'ਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਾਨਾ ਤੇ ਜਾਣਕਾਰੀ ਤੋਂ ਸੱਖਣਾ ਦੱਸਿਦਿਆਂ ਕਿਹਾ ਸੀ ਕਿ ਦਮਦਮੀ ਟਕਸਾਲ ਗੁਰੂ ਸਿਧਾਂਤ ਮੁਤਾਬਕ ਨਾ ਕਿਸੇ ਨੂੰ ਡਰਾਉਂਦੀ ਹੈ ਤੇ ਕਿਸੇ ਤੋਂ ਡਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੂੰ ਪੰਜਾਬ ਦੇ ਲੋਕਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਵਰਗੇ ਗੁਰ ਨਿੰਦਕਾਂ ਦੀ ਤਰਫ਼ਦਾਰੀ ਕਰਨ ਲਈ ਮੁਖ ਮੰਤਰੀ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਜਿਸ ਲਹਿਜ਼ੇ ‘ਚ ਕੈਪਟਨ ਵੱਲੋਂ ਦਮਦਮੀ ਟਕਸਾਲ ਤੇ ਇਸ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਜ਼ਾਹਿਰ ਹੈ ਕਿ ਉਹ ਦਮਦਮੀ ਟਕਸਾਲ ਦੇ ਮੁਖੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Punjab News: ਪੰਜਾਬ 'ਚ ਘਰੇਲੂ LPG ਸਿਲੰਡਰ ਦੀ ਬੁਕਿੰਗ ਬੰਦ! ਲੋਕਾਂ 'ਚ ਮੱਚੀ ਹਲਚਲ; ਕਮਰਸ਼ੀਅਲ ਸਿਲੰਡਰ 3500 ਰੁਪਏ ਹੋਇਆ ਮਹਿੰਗਾ...
ਪੰਜਾਬ 'ਚ ਘਰੇਲੂ LPG ਸਿਲੰਡਰ ਦੀ ਬੁਕਿੰਗ ਬੰਦ! ਲੋਕਾਂ 'ਚ ਮੱਚੀ ਹਲਚਲ; ਕਮਰਸ਼ੀਅਲ ਸਿਲੰਡਰ 3500 ਰੁਪਏ ਹੋਇਆ ਮਹਿੰਗਾ...

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਜੰਮੂ ਕਸ਼ਮੀਰ 'ਚ Farooq Abdullah 'ਤੇ ਗੋਲੀਬਾਰੀ, ਵਿਆਹ ਦੇ ਪ੍ਰੋਗਰਾਮ 'ਚ ਹਮਲੇ ਦੀ ਕੋਸ਼ਿਸ਼, ਸਾਹਮਣੇ ਆਈ ਵੀਡੀਓ; ਮੱਚਿਆ ਹੜਕੰਪ
ਜੰਮੂ ਕਸ਼ਮੀਰ 'ਚ Farooq Abdullah 'ਤੇ ਗੋਲੀਬਾਰੀ, ਵਿਆਹ ਦੇ ਪ੍ਰੋਗਰਾਮ 'ਚ ਹਮਲੇ ਦੀ ਕੋਸ਼ਿਸ਼, ਸਾਹਮਣੇ ਆਈ ਵੀਡੀਓ; ਮੱਚਿਆ ਹੜਕੰਪ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਾਰਚ 2026
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Punjab News: ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
Embed widget