Gurdaspur News: ਪਠਾਨਕੋਟ ਦੇ ਬੱਸ ਸਟੈਂਡ ਦੇ ਨੇੜੇ ਇੱਕ ਹੋਟਲ ਲਾ-ਲਾ ਹੋ ਗਈ, ਜਦੋਂ ਇੱਕ ਸਰਪੰਚ ਨੇ ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਨਾਲ ਦੇਖਿਆ। ਗੁਰਦਾਸਪੁਰ ਦੇ ਨੇੜਲੇ ਇੱਕ ਪਿੰਡ ਦੇ ਮੌਜੂਦਾ ਸਰਪੰਚ ਦੀ ਪਤਨੀ ਇੱਕ ਅਜਨਬੀ ਨਾਲ ਪਠਾਨਕੋਟ ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਗਈ ਅਤੇ ਉੱਥੇ ਇੱਕ ਕਮਰਾ ਕਿਰਾਏ ’ਤੇ ਲੈ ਲਿਆ। ਉਨ੍ਹਾਂ ਦੋਵਾਂ ਨੂੰ ਕਮਰੇ ਵਿੱਚ ਦਾਖਲ ਹੋਏ ਮਹਿਜ਼ 15 ਮਿੰਟ ਹੀ ਹੋਏ ਸਨ ਕਿ ਔਰਤ ਦਾ ਸਰਪੰਚ ਪਤੀ ਵੀ ਉੱਥੇ ਪਹੁੰਚ ਗਿਆ।


ਹੋਰ ਪੜ੍ਹੋ : ਪੰਜਾਬ ਪੁਲਿਸ 'ਤੇ ਹੋ ਰਹੇ ਬੈਕ-ਟੂ-ਬੈਕ ਹਮਲੇ! ਹੁਸ਼ਿਆਰਪੁਰ 'ਚ ਬਚਾਅ ਕਰਨ ਆਈ ਪੁਲਿਸ ਪਾਰਟੀ 'ਤੇ ਲੋਕਾਂ ਦਾ ਅਟੈਕ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ



ਗੁੱਸੇ 'ਚ ਆਏ ਸਰਪੰਚ ਨੇ ਕੱਢੇ ਹਵਾਈ ਫਾਇਰ, ਹੋਟਲ 'ਚ ਮੱਚ ਗਈ ਤਰਥੱਲੀ


ਹੋਟਲ ਦੇ ਰਿਸੈਪਸ਼ਨ ’ਤੇ ਪੁੱਛਣ ਤੋਂ ਬਾਅਦ, ਗੁੱਸੇ ਨਾਲ ਲਾਲ-ਪੀਲਾ ਹੋਇਆ ਸਰਪੰਚ ਸਿੱਧਾ ਕਮਰੇ ਵਿੱਚ ਦਾਖਲ ਹੋਇਆ। ਉਹ ਕਮਰੇ ਵਿੱਚ ਵੜਿਆ ਅਤੇ ਆਪਣੀ ਪਤਨੀ ਨੂੰ ਕਿਸੇ ਹੋਰ ਆਦਮੀ ਨਾਲ ਦੇਖ ਕੇ ਉਸ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਉਸ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢੀ ਅਤੇ ਹਵਾ ਵਿੱਚ ਗੋਲੀ ਚਲਾ ਦਿੱਤੀ।


ਹਾਲਾਂਕਿ ਜਦੋਂ ਹੋਟਲ ਸਟਾਫ ਪਹੁੰਚਿਆ ਤਾਂ ਹੱਥੋਪਾਈ ਦੌਰਾਨ ਸਰਪੰਚ ਦਾ ਪਿਸਤੌਲ ਡਿੱਗ ਪਿਆ। ਇਸ ਤੋਂ ਬਾਅਦ ਸਰਪੰਚ ਦੀ ਪਤਨੀ ਅਤੇ ਉਸ ਦੇ ਨਾਲ ਆਇਆ ਵਿਅਕਤੀ ਹੋਟਲ ਤੋਂ ਬਾਹਰ ਚਲੇ ਗਏ ਅਤੇ ਬਾਅਦ ਵਿੱਚ ਸਰਪੰਚ ਵੀ ਉੱਥੋਂ ਚਲਾ ਗਿਆ।



ਸਰਪੰਚ ਸਣੇ ਤਿੰਨ ਲੋਕਾਂ 'ਤੇ ਦਰਜ ਹੋਇਆ ਮਾਮਲਾ


ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 25 ਜਨਵਰੀ ਨੂੰ ਵਾਪਰੀ ਸੀ। ਹੋਟਲ ਮੈਨੇਜਰ ਇਸ ਘਟਨਾ ਤੋਂ ਹੈਰਾਨ ਰਹਿ ਗਿਆ। ਹੋਟਲ ਮੈਨੇਜਰ ਦੀ ਸ਼ਿਕਾਇਤ 'ਤੇ, ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਨੇ ਸਰਪੰਚ, ਉਸਦੀ ਪਤਨੀ ਅਤੇ ਉਸਦੀ ਪਤਨੀ ਦੇ ਨਾਲ ਆਏ ਅਜਨਬੀ ਸ਼ਖਸ਼ ਵਿਰੁੱਧ ਅਸਲਾ ਐਕਟ ਅਤੇ ਬੀਐੱਨਐੱਸ ਐਕਟ ਦੀਆਂ ਧਾਰਾਵਾਂ 194 (2), 125 ਅਤੇ 3 (5) ਤਹਿਤ ਮਾਮਲਾ ਦਰਜ ਕਰ ਲਿਆ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।