ਪੜਚੋਲ ਕਰੋ

Punjab News: ਪੰਜਾਬ ਸਰਕਾਰ ਨੇ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਧੁਰੇ ਵਜੋਂ ਉਭਾਰਣ ਲਈ ਰਾਜ ’ਚ ਨਿਵੇਸ਼ ਪੱਖੀ ਮਾਹੌਲ ਸਿਰਜਿਆ : ਬਲਕਾਰ ਸਿੰਘ

Punjab News - ਪੰਜਾਬ ਸਰਕਾਰ ਨੇ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਧੁਰੇ ਵਜੋਂ ਉਭਾਰਣ ਲਈ ਰਾਜ ’ਚ ਨਿਵੇਸ਼ ਪੱਖੀ ਮਾਹੌਲ ਸਿਰਜਿਆ ਬਲਕਾਰ ਸਿੰਘ ਕਿਹਾ ‘ਆਪ’ ਸਰਕਾਰ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਲਈ ਲਗਾਤਾਰ ਯਤਨਸ਼ੀਲ

ਜਲੰਧਰ  - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ ਨੇ ਅੱਜ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਨੂੰ ਉਦਯੋਗਿਕ ਵਿਕਾਸ ਦੇ ਧੁਰੇ ਵਜੋਂ ਉਭਾਰਣ ਲਈ ਰਾਜ ਵਿੱਚ ਉਦਯੋਗ-ਪੱਖੀ ਮਾਹੌਲ ਸਿਰਜਿਆ ਹੈ।

ਇਥੇ ਨਵੀਂ ਅਨਾਜ ਮੰਡੀ ਵਿੱਚ ਉਦਯੋਗਿਕ ਮਸ਼ੀਨਰੀ ਸਬੰਧੀ ਚੱਲ ਰਹੀ 6ਵੀਂ ਮਸ਼ੀਨਐਕਸ ਐਕਸਪੋ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਜੋ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਵੱਧ ਤੋਂ ਵੱਧ ਸਨਅਤ ਲਿਆਉਣ ਲਈ ਕਈ ਵੱਡੇ ਕਦਮ ਚੁੱਕੇ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ, ਜੋ ਸਮੂਹ ਵਰਗਾਂ ਨੂੰ ਨਾਲ ਲੈ ਕੇ ਨੀਤੀ ਨਿਰਮਾਣ ਕਰਦੀ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਉਦਯੋਗਪਤੀਆਂ ਨਾਲ ਮਿਲਣੀਆਂ ਕਰਕੇ ਉਨ੍ਹਾਂ ਦੇ ਸੁਝਾਅ ਲਏ, ਜਿਨ੍ਹਾਂ ਨੂੰ ਇੰਡਸਟਰੀ ਦੀ ਤਰੱਕੀ ਅਤੇ ਸੂਬੇ ਦੇ ਵਿਕਾਸ ਲਈ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਾਂ ਲਈ ਸੂਬੇ ’ਚ ਸੁਖਾਵਾਂ ਮਾਹੌਲ ਸਿਰਜਿਆ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਜਾਰੀ ਹੈ।  


ਪ੍ਰਬੰਧਕਾਂ ਵੱਲੋਂ ਮਸ਼ੀਨਰੀ ਸਬੰਧੀ ਪ੍ਰਦਰਸ਼ਨੀ ਲਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਜਿਥੇ ਉਦਯੋਗਾਂ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਉਥੇ ਨਵੀਂ ਤਕਨੀਕ ਦੇਖਣ ਦਾ ਮੌਕਾ ਮਿਲਦਾ ਹੈ।

ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਲੰਧਰ, ਜੋ ਕਿ ਖੇਡਾਂ ਦੇ ਸਾਮਾਨ, ਚਮੜੇ ਦੇ ਸਾਮਾਨ, ਹੈਂਡ ਟੂਲਜ਼, ਪਾਈਪ ਫਿਟਿੰਗ ਅਤੇ ਹੋਰ ਬਹੁਤ ਸਾਰੀਆਂ ਵਸਤਾਂ ਦੇ ਨਿਰਮਾਣ ਲਈ ਜਾਣਿਆਂ ਜਾਂਦਾ ਹੈ, ਨੂੰ ਇਸ ਪ੍ਰਦਰਸ਼ਨੀ ਵਿੱਚ ਦਰਸਾਈਆਂ ਮਸ਼ੀਨਾਂ ਤੇ ਤਕਨੀਕ ਤੋਂ ਭਰਪੂਰ ਫਾਇਦਾ ਮਿਲੇਗਾ।

ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਆਈ.ਟੀ.ਆਈਜ਼ ਅਤੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਦਾ ਲਾਭ ਉਠਾਉਂਦਿਆਂ ਇਨ੍ਹਾਂ ਵਿੱਚ ਪ੍ਰਦਰਸ਼ਿਤ ਆਧੁਨਿਕ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਸ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨੇ ਵੱਖ-ਵੱਖ ਸਟਾਲਾਂ ’ਤੇ ਪ੍ਰਦਰਸ਼ਿਤ ਮਸ਼ੀਨਰੀ ਵੀ ਦੇਖੀ।

ਟਾਪ ਹੈਡਲਾਈਨ

ਪੰਜਾਬ ਪੁਲਿਸ ਨੇ ਕੇਜਰੀਵਾਲ ਨੂੰ ਧਮਕੀ ਦੇਣ ਵਾਲੀ ਕੀਤਾ ਕਾਬੂ, 7 ਕਰੋੜ ਮੰਗੀ ਸੀ ਫਿਰੌਤੀ; ਹਰਿਆਣਾ ਤੋਂ ਘਰੋਂ ਚੁੱਕਿਆ
ਪੰਜਾਬ ਪੁਲਿਸ ਨੇ ਕੇਜਰੀਵਾਲ ਨੂੰ ਧਮਕੀ ਦੇਣ ਵਾਲੀ ਕੀਤਾ ਕਾਬੂ, 7 ਕਰੋੜ ਮੰਗੀ ਸੀ ਫਿਰੌਤੀ; ਹਰਿਆਣਾ ਤੋਂ ਘਰੋਂ ਚੁੱਕਿਆ
BJP-SAD ਗੱਠਜੋੜ ਨੂੰ ਲੈਕੇ ਫਸਿਆ ਪੇਚ, ਪੁਨਰ ਸੁਰਜੀਤ ਨੇ ਵਧਾਈ ਟੈਨਸ਼ਨ; ਕੀ ਰੁੱਕ ਜਾਵੇਗਾ ਗੱਠਜੋੜ?
BJP-SAD ਗੱਠਜੋੜ ਨੂੰ ਲੈਕੇ ਫਸਿਆ ਪੇਚ, ਪੁਨਰ ਸੁਰਜੀਤ ਨੇ ਵਧਾਈ ਟੈਨਸ਼ਨ; ਕੀ ਰੁੱਕ ਜਾਵੇਗਾ ਗੱਠਜੋੜ?
CM ਦੇ OSD ਰਾਜਬੀਰ ਘੁੰਮਣ ਦੇ ਖਿਲਾਫ ਇੱਕ ਹੋਰ FIR ਦਰਜ, ਮੁਹਾਲੀ DC ਤੋਂ ਮੰਗਿਆ ਰਿਕਾਰਡ
CM ਦੇ OSD ਰਾਜਬੀਰ ਘੁੰਮਣ ਦੇ ਖਿਲਾਫ ਇੱਕ ਹੋਰ FIR ਦਰਜ, ਮੁਹਾਲੀ DC ਤੋਂ ਮੰਗਿਆ ਰਿਕਾਰਡ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, ਭਾਜਪਾ ਕੌਂਸਲਰ ਦੇ ਪਤੀ ਨੇ ਦਿੱਤਾ ਅਸਤੀਫਾ; BJP 'ਚ ਹੋ ਸਕਦੇ ਸ਼ਾਮਲ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, ਭਾਜਪਾ ਕੌਂਸਲਰ ਦੇ ਪਤੀ ਨੇ ਦਿੱਤਾ ਅਸਤੀਫਾ; BJP 'ਚ ਹੋ ਸਕਦੇ ਸ਼ਾਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ! ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ! ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਨਵੰਬਰ 2026
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Embed widget