ਚੰਡੀਗੜ੍ਹ: ਕਰਤਾਰਪੁਰ ਕੌਰੀਡੋਰ ਵਿਛੜਿਆਂ ਦੇ ਮਿਲਾਪ ਦਾ ਰਾਹ ਬਣਿਆ ਹੋਇਆ ਹੈ। ਹੁਣ ਤੱਕ 1947 ਦੀ ਵੰਡ ਵੇਲੇ ਤੋਂ ਵਿਛੜੇ ਕਈ ਲੋਕਾਂ ਨੂੰ ਕਰਤਾਰਪੁਰ ਕੌਰੀਡੋਰ ਨੇ ਮਿਲਾਇਆ ਹੈ। ਲੰਘੇ ਦਿਨ ਵੀ ਉਸ ਵੇਲੇ ਮਾਹੌਲ ਭਾਵੁਕ ਹੋ ਗਿਆ ਜਦੋਂ 1947 ਦੀ ਵੰਡ ਵੇਲੇ ਹੋਈ ਹਿੰਸਾ ਦੌਰਾਨ ਆਪਣੇ ਪਰਿਵਾਰ ਤੋਂ ਵਿਛੜੀ ਔਰਤ ਕਰਤਾਰਪੁਰ ਵਿੱਚ ਆਪਣੇ ਸਿੱਖ ਭਰਾਵਾਂ ਨੂੰ ਮਿਲਣ ਪਹੁੰਚੀ। ਇਸ ਭਾਵੁਕ ਮਾਹੌਲ ਦੀ ਵੀਡੀਓ ਪਾਕਿਸਤਾਨ ਤੇ ਭਾਰਤ ਵਿੱਚ ਵੀ ਵਾਇਰਲ ਹੋ ਰਹੀ ਹੈ।
ਡਾਅਨ ਨਿਊਜ਼ ਦੀ ਰਿਪੋਰਟ ਮੁਤਾਬਕ ਵੰਡ ਵੇਲੇ ਮੁਮਤਾਜ਼ ਬੀਬੀ ਆਪਣੀ ਮਾਂ ਦੀ ਲਾਸ਼ 'ਤੇ ਪਈ ਸੀ, ਜਿਸ ਨੂੰ ਹਿੰਸਕ ਭੀੜ ਨੇ ਮਾਰ ਦਿੱਤਾ ਸੀ। ਮੁਹੰਮਦ ਇਕਬਾਲ ਤੇ ਉਸ ਦੀ ਪਤਨੀ ਅੱਲ੍ਹਾ ਰਾਖੀ ਨੇ ਬੱਚੀ ਨੂੰ ਗੋਦ ਲੈ ਕੇ ਆਪਣੀ ਧੀ ਵਜੋਂ ਪਾਲਿਆ ਤੇ ਉਸ ਦਾ ਨਾਮ ਮੁਮਤਾਜ਼ ਬੀਬੀ ਰੱਖਿਆ। ਵੰਡ ਤੋਂ ਬਾਅਦ ਇਕਬਾਲ ਨੇ ਪੰਜਾਬ ਸੂਬੇ ਦੇ ਸ਼ੇਖਪੁਰਾ ਜ਼ਿਲ੍ਹੇ ਦੇ ਪਿੰਡ ਵਾਰਿਕਾ ਤਿਆਨ ਵਿੱਚ ਘਰ ਬਣਾ ਲਿਆ।
ਰਿਪੋਰਟ ਮੁਤਾਬਕ ਦੋ ਸਾਲ ਪਹਿਲਾਂ ਇਕਬਾਲ ਦੀ ਸਿਹਤ ਅਚਾਨਕ ਵਿਗੜ ਗਈ ਸੀ ਤੇ ਉਸ ਨੇ ਮੁਮਤਾਜ਼ ਨੂੰ ਕਿਹਾ ਸੀ ਕਿ ਉਹ ਉਸ ਦੀ ਅਸਲੀ ਬੇਟੀ ਨਹੀਂ ਹੈ ਤੇ ਉਸ ਦਾ ਅਸਲੀ ਪਰਿਵਾਰ ਸਿੱਖ ਹੈ। ਇਕਬਾਲ ਦੀ ਮੌਤ ਤੋਂ ਬਾਅਦ ਮੁਮਤਾਜ਼ ਅਤੇ ਉਸ ਦੇ ਬੇਟੇ ਸ਼ਾਹਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਉਸ ਦੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ।
ਉਹ ਮੁਮਤਾਜ਼ ਦੇ ਅਸਲੀ ਪਿਤਾ ਦਾ ਨਾਂ ਅਤੇ ਪਟਿਆਲਾ ਦੇ ਪਿੰਡ ਨੂੰ ਜਾਣਦੇ ਸਨ, ਜਿੱਥੇ ਉਹ ਆਪਣਾ ਜੱਦੀ ਘਰ ਛੱਡਣ ਲਈ ਮਜਬੂਰ ਹੋਣ ਬਾਅਦ ਵੱਸ ਗਏ ਸਨ। ਮੁਮਤਾਜ਼ ਦੇ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਪਰਿਵਾਰਕ ਮੈਂਬਰਾਂ ਸਮੇਤ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਮਤਾਜ਼ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਉੱਥੇ ਪਹੁੰਚੀ ਅਤੇ 75 ਸਾਲਾਂ ਬਾਅਦ ਆਪਣੇ ਗੁਆਚੇ ਭਰਾਵਾਂ ਨੂੰ ਮਿਲੀ।
ਵੰਡ ਦਾ ਦਰਦ ਵੇਖ ਕੰਬੀਆਂ ਰੂਹਾਂ! ਜਦੋਂ 1947 ਦੀ ਵੰਡ ਵੇਲੇ ਵਿਛੜੀ ਭੈਣ 75 ਸਾਲ ਮਗਰੋਂ ਆਪਣੇ ਭਰਾਵਾਂ ਨੂੰ ਮਿਲੀ...
abp sanjha
Updated at:
19 May 2022 10:12 AM (IST)
Edited By: ravneetk
ਦੋ ਸਾਲ ਪਹਿਲਾਂ ਇਕਬਾਲ ਦੀ ਸਿਹਤ ਅਚਾਨਕ ਵਿਗੜ ਗਈ ਸੀ ਤੇ ਉਸ ਨੇ ਮੁਮਤਾਜ਼ ਨੂੰ ਕਿਹਾ ਸੀ ਕਿ ਉਹ ਉਸ ਦੀ ਅਸਲੀ ਬੇਟੀ ਨਹੀਂ ਹੈ ਤੇ ਉਸ ਦਾ ਅਸਲੀ ਪਰਿਵਾਰ ਸਿੱਖ ਹੈ। ਇਕਬਾਲ ਦੀ ਮੌਤ ਤੋਂ ਬਾਅਦ ਮੁਮਤਾਜ਼ ਅਤੇ ਉਸ ਦੇ ਬੇਟੇ ਸ਼ਾਹਬਾਜ਼ ...
India pakistan divison
NEXT
PREV
Published at:
19 May 2022 10:12 AM (IST)
- - - - - - - - - Advertisement - - - - - - - - -