ਪੜਚੋਲ ਕਰੋ

SGPC: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨਤ

SGPC: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਤੋਂ ਸਵੈਇੱਛਾ ਨਾਲ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਦੇ ਸਨਮਾਨ ਲਈ ਗੁਰਦੁਆਰਾ ਸ੍ਰੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਤੋਂ ਸਵੈਇੱਛਾ ਨਾਲ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਦੇ ਸਨਮਾਨ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਤੇ ਸਾਬਕਾ ਸਿੰਘ ਸਾਹਿਬਾਨ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

 

ਸਮਾਗਮ ਸਮੇਂ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸੇਵਾ ਮੁਕਤੀ ’ਤੇ ਵਧਾਈ ਦਿੱਤੀ। ਗਿਆਨੀ ਰਘਬੀਰ ਸਿੰਘ ਨੇ ਮੌਜੂਦਾ ਹਾਲਾਤਾਂ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਸ਼ੋਸ਼ਲ ਮੀਡੀਆ ਜਰੀਏ ਸਿੱਖ ਪ੍ਰੰਪਰਾਵਾਂ ਨੂੰ ਢਾਹ ਲਾਈ ਜਾ ਰਹੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਪੰਥ ਦਾ ਜੋ ਨੁਕਸਾਨ ਹੋ ਰਿਹਾ ਹੈ ਉਸ ਨੂੰ ਰੋਕ ਕੇ ਪੰਥਕ ਏਕਤਾ ਤੇ ਵਧਣ ਦਾ ਯਤਨ ਕਰਨਾ ਚਾਹੀਦਾ ਹੈ।


ਇਸੇ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਸੇਵਾ ਮਿਲਣਾ ਗੁਰੂ ਸਾਹਿਬ ਦੀ ਵੱਡੀ ਬਖਸ਼ਿਸ਼ ਹੈ ਜੋ ਹਰ ਇਕ ਦੇ ਹਿੱਸੇ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਨੇ ਗੁਰੂ ਦੀ ਭੈਅ ਭਾਵਨੀ ਵਿਚ ਰਹਿੰਦਿਆਂ ਆਪਣੀ ਸੇਵਾ ਨਿਭਾਈ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਦੀ ਹਰ ਕੋਈ ਪ੍ਰਸੰਸਾ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੰਘ ਸਾਹਿਬ ਨੇ ਆਪ ਸੇਵਾ ਮੁਕਤੀ ਲੈ ਕੇ ਇਕ ਨਵੀਂ ਪਿਰਤ ਪਾਈ ਹੈ। ਐਡਵੋਕੇਟ ਧਾਮੀ ਨੇ ਆਸ ਪ੍ਰਗਟਾਈ ਕਿ ਸਿੰਘ ਸਾਹਿਬ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਦੇ ਸਨਮਾਨ ’ਚ ਕੀਤੇ ਗਏ ਸਮਾਗਮ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਿੰਘ ਸਾਹਿਬਾਨ ਅਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਤੇ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਗਿਆਨੀ ਜਗਤਾਰ ਸਿੰਘ ਦਾ ਸਨਮਾਨ ਕੀਤਾ ਗਿਆ।

 

 

ਟਾਪ ਹੈਡਲਾਈਨ

Punjab News: ਸੁਖਬੀਰ ਬਾਦਲ ਦੇ ਟਾਂਕੇ ਲੱਗੀ ਫੋਟੋ ਸਾਹਮਣੇ ਆਈ, ਹਰਸਿਮਰਤ ਕੌਰ ਬੋਲੀਂ- 150 ਤੋਂ ਵੱਧ ਟਾਂਕੇ ਲੱਗੇ, NIA ਜਾਂਚ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ...
ਸੁਖਬੀਰ ਬਾਦਲ ਦੇ ਟਾਂਕੇ ਲੱਗੀ ਫੋਟੋ ਸਾਹਮਣੇ ਆਈ, ਹਰਸਿਮਰਤ ਕੌਰ ਬੋਲੀਂ- 150 ਤੋਂ ਵੱਧ ਟਾਂਕੇ ਲੱਗੇ, NIA ਜਾਂਚ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ
ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ
ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ
ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget