ਪੜਚੋਲ ਕਰੋ

ਬਰਗਾੜੀ ਮੋਰਚੇ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਸੁਰ ਨਰਮ, ਅਸਿੱਧੀ ਹਮਾਇਤ

ਅੰਮ੍ਰਿਤਸਰ: ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੇ ਵਿਰੋਧ ਵਿੱਚ ਲਾਏ ਦੋ ਰੋਜ਼ਾ ਧਰਨੇ ਦੀ ਕਮਾਨ ਅੱਜ ਦੂਜੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਭਾਲੀ। ਅੱਜ ਦੇ ਧਰਨੇ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਰਗਾੜੀ ਮੋਰਚੇ 'ਤੇ ਬੈਠੇ ਸਿੱਖਾਂ ਨੂੰ ਅਸਿੱਧੇ ਢੰਗ ਨਾਲ ਸਮਰਥਨ ਦੇ ਦਿੱਤਾ ਹੈ। ਇਸ ਦੇ ਨਾਲ ਹੀ ਧਰਨੇ 'ਤੇ ਬੈਠਦਿਆਂ ਲੌਂਗੋਵਾਲ ਨੇ ਕਾਂਗਰਸ ਸਰਕਾਰ 'ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜਾਣਬੁੱਝ ਕੇ ਖਿਲਵਾੜ ਕਰਨ ਦਾ ਦੋਸ਼ ਲਾਉਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਟਕਸਾਲੀਆਂ ਦੀ ਹਮਾਇਤ ਦੇ ਬਾਵਜੂਦ ਬਾਦਲ ਵੱਲੋਂ ਬਰਗਾੜੀ ਮੋਰਚੇ ਦਾ ਵਿਰੋਧ
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਲੌਂਗੋਵਾਲ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲ਼ਕਾਂਡਾਂ ਦੇ ਇਨਸਾਫ਼ ਲਈ ਮੋਰਚੇ 'ਤੇ ਬੈਠੇ ਸਿੱਖਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਲੌਂਗੋਵਾਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਿੱਖਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਤਾਕੀਦ ਕੀਤੀ। ਬਰਗਾੜੀ ਮੋਰਚੇ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਸੁਰ ਨਰਮ, ਅਸਿੱਧੀ ਹਮਾਇਤ ਲੌਂਗੋਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਨਾ ਤਾਂ ਬਰਗਾੜੀ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝ ਰਹੀ ਹੈ ਤੇ ਨਾ ਹੀ ਅੰਮ੍ਰਿਤਸਰ ਵਿੱਚ ਧਰਨਾ ਦੇ ਰਹੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝ ਰਹੀ ਹੈ। ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਰਗਾੜੀ ਮੋਰਚੇ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਨ। ਹਾਲੇ ਦੋ ਦਿਨ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਸਨ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਮਾਝੇ ਦੇ ਬਾਗ਼ੀ ਟਕਸਾਲੀ ਆਗੂਆਂ ਨੇ ਵੀ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਜੀਕੇ ਦੀ ਫੇਸਬੁੱਕ ਨੇ ਲਿਆਂਦੀਆਂ ਅਕਾਲੀ ਦਲ ਨੂੰ ਤਾਉਣੀਆਂ
ਐਸਜੀਪੀਸੀ ਪ੍ਰਧਾਨ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖਿਆ ਮੰਤਰੀ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦਾ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ ਛੇਤੀ ਹੀ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ: ਬਰਗਾੜੀ ਮੋਰਚੇ ਬਾਰੇ ਅਕਾਲੀ ਦਲ 'ਚ ਦਰਾੜ, ਟਕਸਾਲੀ ਲੀਡਰ ਹੱਕ 'ਚ ਡਟੇ, ਬਾਦਲਾਂ ਦੇ ਦਾਅਵਿਆਂ 'ਤੇ ਸਵਾਲ

ਟਾਪ ਹੈਡਲਾਈਨ

ਝੋਟਾ ਕਤਲਕਾਂਡ 'ਚ ਹੋਇਆ ਵੱਡਾ ਖੁਲਾਸਾ, ਕੈਮਿਸਟ 2 ਸਾਲ ਤੋਂ ਕਤਲ ਦੀ ਫਿਰਾਕ 'ਚ ਸੀ, 24 ਘੰਟੇ ਪਿਸਤੌਲ ਆਪਣੇ ਕੋਲ ਰੱਖਦਾ ਸੀ
ਝੋਟਾ ਕਤਲਕਾਂਡ 'ਚ ਹੋਇਆ ਵੱਡਾ ਖੁਲਾਸਾ, ਕੈਮਿਸਟ 2 ਸਾਲ ਤੋਂ ਕਤਲ ਦੀ ਫਿਰਾਕ 'ਚ ਸੀ, 24 ਘੰਟੇ ਪਿਸਤੌਲ ਆਪਣੇ ਕੋਲ ਰੱਖਦਾ ਸੀ
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਕਤੂਬਰ 2026
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Embed widget