ਪੜਚੋਲ ਕਰੋ

ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਕੀਤਾ ਲਾਂਭੇ, 550 ਸਾਲਾ ਸਮਾਗਮਾਂ ਦਾ ਠੇਕਾ ਦਿੱਲੀ ਦੀ ਕੰਪਨੀ ਨੂੰ ਦਿੱਤਾ

ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿਚਾਲੇ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਪਾਈ। ਇਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ 12 ਨਵੰਬਰ ਦੇ ਖਾਸ ਸਮਾਗਮ ਦੇ ਪ੍ਰਬੰਧ ਖੁਦ ਸੰਭਾਲ ਲਏ ਹਨ। ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਲਾਂਭੇ ਕਰਦਿਆਂ ਪ੍ਰਬੰਧਾਂ ਦਾ ਠੇਕਾ ਦਿੱਲੀ ਦੀ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਹੈ। ਐਸਜੀਪੀਸੀ ਵੱਲੋਂ ਲਗਪਗ 10 ਕਰੋੜ ਰੁਪਏ ਦਾ ਟੈਂਡਰ ਦਿੱਲੀ ਦੀ ਕੰਪਨੀ ਨੂੰ ਦਿੱਤਾ ਗਿਆ ਹੈ।

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿਚਾਲੇ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਪਾਈ। ਇਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ 12 ਨਵੰਬਰ ਦੇ ਖਾਸ ਸਮਾਗਮ ਦੇ ਪ੍ਰਬੰਧ ਖੁਦ ਸੰਭਾਲ ਲਏ ਹਨ। ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਲਾਂਭੇ ਕਰਦਿਆਂ ਪ੍ਰਬੰਧਾਂ ਦਾ ਠੇਕਾ ਦਿੱਲੀ ਦੀ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਹੈ। ਐਸਜੀਪੀਸੀ ਵੱਲੋਂ ਲਗਪਗ 10 ਕਰੋੜ ਰੁਪਏ ਦਾ ਟੈਂਡਰ ਦਿੱਲੀ ਦੀ ਕੰਪਨੀ ਨੂੰ ਦਿੱਤਾ ਗਿਆ ਹੈ। ਐਸਜੀਪੀਸੀ ਵੱਲੋਂ ਸੁਲਤਾਨਪੁਰ ਲੋਧੀ ਦਾ ਸਮਾਗਮ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਨਵੰਬਰ ਵਿੱਚ ਹੋਣ ਵਾਲੇ ਇਸ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਵਿਚਾਲੇ ਬੈਠਕਾਂ ਹੋਈਆਂ ਸੀ ਪਰ ਗੱਲ ਕਿਸੇ ਸਹਿਮਤੀ ਤੱਕ ਨਹੀਂ ਪਹੁੰਚ ਸਕੀ। ਸਰਕਾਰ ਦੇ ਨੁਮਾਇੰਦਿਆਂ ਨੇ ਇਲਜ਼ਾਮ ਲਾਇਆ ਸੀ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਪਬਲੀਸਿਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਨੇ 12 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸੀ ਪਰ ਸਾਂਝੀ ਸਟੇਜ ਲਾਉਣ ਦੀ ਸਹਮਿਤੀ ਨਹੀਂ ਬਣੀ। ਇਸ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਐਸਜੀਪੀਸੀ ਨਾਲ ਬੈਠਕਾਂ ਕੀਤੀਆਂ ਸੀ। ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਹੀ ਸਰਕਾਰ ਨਾਲੋਂ ਵੱਖਰੇ ਸਮਾਗਮ ਕਰਨਾ ਚਾਹੁੰਦੀ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮਗਰੋਂ ਸਾਂਝੇ ਪ੍ਰੋਗਰਾਮ ਕਰਨ ਦਾ ਫੈਸਲਾ ਹੋਇਆ ਸੀ। ਚਾਰ ਅਕਤੂਬਰ ਨੂੰ ਹੋਈ ਆਖਰੀ ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਗੱਲ ਸਹਿਮਤੀ ਤੱਕ ਪਹੁੰਚ ਚੁੱਕੀ ਹੈ ਪਰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਵੱਲੋਂ ਇਹ ਟੈਂਡਰ ਦਿੱਲੀ ਦੀ ਕੰਪਨੀ ਨੂੰ ਦੇ ਦਿੱਤਾ ਗਿਆ ਸੀ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਰਾਜ਼ਗੀ ਦਿਖਾਉਂਦੇ ਹੋਏ 4 ਅਕਤੂਬਰ ਨੂੰ ਹੋਈ ਬੈਠਕ ਵਿੱਚ ਨਹੀਂ ਪਹੁੰਚੇ ਸੀ। ਕੈਬਨਿਟ ਮੰਤਰੀ ਚੰਨੀ ਵੱਲੋਂ ਇਸ ਬੈਠਕ ਵਿੱਚ ਹਿੱਸਾ ਲਿਆ ਗਿਆ ਸੀ।

ਟਾਪ ਹੈਡਲਾਈਨ

Punjab News: ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ ਜਾਰੀ, ਬਘੇਲ ਨੇ ਚੰਨੀ ਧੜੇ ਨੂੰ ਕਰਵਾਇਆ ਲੰਬਾ ਇਤਜ਼ਾਰ; ਸਾਬਕਾ CM ਬੋਲੇ- ਅਸੀਂ...
ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ ਜਾਰੀ, ਬਘੇਲ ਨੇ ਚੰਨੀ ਧੜੇ ਨੂੰ ਕਰਵਾਇਆ ਲੰਬਾ ਇਤਜ਼ਾਰ; ਸਾਬਕਾ CM ਬੋਲੇ- ਅਸੀਂ...
ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਮੌਤ, ਮਾਂ ਦਾ ਦੋਸ਼-ਸਮੇਂ 'ਤੇ ਨਹੀਂ ਮਿਲਿਆ ਇਲਾਜ...
ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਮੌਤ, ਮਾਂ ਦਾ ਦੋਸ਼-ਸਮੇਂ 'ਤੇ ਨਹੀਂ ਮਿਲਿਆ ਇਲਾਜ...
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
Embed widget