ਬਰਨਾਲਾ: ਪੂਰੀ ਦੁਨੀਆਂ ਵਿੱਚ 23 ਅਪ੍ਰੈਲ ਨੂੰ ਕਿਤਾਬ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਤਕਨੋਲਜੀ ਦੇ ਇਸ ਯੁੱਗ ਵਿੱਚ ਨਵੀਂ ਅਤੇ ਪੁਰਾਣੀ ਪੀੜੀ ਕਿਤਾਬਾਂ ਤੋਂ ਦੂਰ ਹੋ ਰਹੀ ਹੈ।ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਲਾੲਬ੍ਰੇਰੀ ਨਵੀਂ ਪੀੜੀ ਨੂੰ ਮੋਬਾਇਲਾਂ ’ਚੋਂ ਕੱਢ ਕੇ ਕਿਤਾਬਾਂ ਨਾਲ ਜੋੜ ਰਹੀ ਹੈ।


ਲਾਇਬ੍ਰੇਰੀ ਵਲੋਂ ਕਈ ਸਾਲਾਂ ਤੋਂ ਯਤਨ ਜਾਰੀ ਹੈ।ਵੱਡੀ ਲਾਇਬ੍ਰੇਰੀ ਦੇ ਨਾਲ ਨਾਲ ਦੋ ਮਿੰਨੀ ਓਪਨ ਲਾਇਬ੍ਰੇਰੀਆਂ ਵੀ ਹਨ। ਪਿੰਡ ਦੀਵਾਨਾ ਸਮੇਤ ਆਸ-ਪਾਸ ਦੇ ਪਿੰਡਾਂ ਅਤੇ ਲੁਧਿਆਣਾ, ਮੋਗਾ ਜ਼ਿਲਿਆਂ ਤੋਂ ਵੀ ਲੋਕ ਕਿਤਾਬਾਂ ਲੈਣ ਆਉਂਦੇ ਹਨ। ਲਾਇਬ੍ਰੇਰੀ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਮੌਜੂਦ ਹਨ।ਲਾਇਬ੍ਰੇਰੀ ਵਿੱਚ ਬੱਚੇ, ਨੌਜਵਾਨ ਲੜਕੇ ਲੜਕੀਆਂ ਅਤੇ ਔਰਤਾਂ ਵੀ ਕਿਤਾਬਾਂ ਲੈਣ ਆ ਰਹੀਆਂ ਹਨ, ਲਾਇਬ੍ਰੇਰੀ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਤੋਂ ਲਾਇਬ੍ਰੇਰੀ ਲਈ ਇਮਾਰਤ ਦੀ ਮੰਗ ਕੀਤੀ ਹੈ।
 
ਇਸ ਸਬੰਧੀ ਗੱਲਬਾਤ ਕਰਦਿਆਂ ਲਾਇਬ੍ਰੇਰੀ ਪ੍ਰਬੰਧਕਾਂ ਨੇ ਦੱਸਿਆ ਕਿ 9 ਸਾਲ ਪਹਿਲਾਂ ਇਸ ਲਾਇਬ੍ਰੇਰੀ ਦਾ ਆਗਾਜ਼ ਕੀਤਾ ਗਿਆ ਸੀ। ਜਿਸ ਕਰਕੇ ਹੁਣ ਬੱਚਿਆਂ ਅਤੇ ਨੌਜਵਾਨਾਂ ਨੂੰ ਮੋਬਾਇਲਾਂ ਤੋਂ ਛੁਟਕਾਰਾ ਦਵਾਉਣ ਲਈ ਇਹ ਲਾਇਬ੍ਰੇਰੀ ਅਹਿਮ ਭੂਮਿਕਾ ਨਿਭਾ ਰਹੀ ਹੈ। ਲਾਇਬ੍ਰੇਰੀ ਵਿੱਚ ਹਰ ਤਰਾਂ ਦੀਆਂ ਕਿਤਾਬਾਂ ਭਾਵ ਧਰਮ, ਸਾਹਿਤ, ਸਵੈ ਜੀਵਨੀਆਂ, ਬਾਲ ਸਾਹਿਤ ਸਮੇਤ ਹਰ ਤਰਾਂ ਦਾ ਸਾਹਿਤ ਮੌਜੂਦ ਹੈ। ਲਾਇਬ੍ਰੇਰੀ ਵਿੱਚ ਬੱਚੇ, ਔਰਤਾਂ, ਨੌਜਵਾਨ ਲੜਕੇ ਲੜਕੀਆਂ ਆ ਰਹੀਆਂ ਹਨ। 


ਪਿੰਡ ਦੀਵਾਨਾ ਤੋਂ ਇਲਾਵਾ ਬਰਨਾਲਾ, ਲੁਧਿਆਣਾ ਅਤੇ ਮੋਗਾ ਜ਼ਿਲਿਆਂ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਕਿਤਾਬਾਂ ਲੈਣ ਆਉਂਦੇ ਹਨ। ਸਮੇਂ ਸਮੇਂ ’ਤੇ ਨਵੀਆਂ ਕਿਤਾਬਾਂ ਲਾਇਬ੍ਰੇਰੀ ਵਿੱਚ ਲਿਆਂਦੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀਆਂ ਕਿਤਾਬਾਂ ਵੀ ਮੌਜੂਦ ਹਨ। ਲਾਇਬ੍ਰੇਰੀ ਨਾਲ 100 ਦੇ ਕਰੀਬ ਪੱਕੇ ਪਾਠਕ ਜੁੜੇ ਹੋਏ ਹਨ। ਇਸ ਤੋਂ ਇਲਾਵਾ ਵੱਡੀ ਲਾਇਬ੍ਰੇਰੀ ਨਾਲ ਦੋ ਮਿੰਨੀ ਓਪਨ ਲਾਇਬ੍ਰੇਰੀਆਂ ਵੀ ਸਥਾਪਿਤ ਹਨ। ਪਾਠਕਾ ਦਾ ਕਹਿਣਾ ਹੈ ਕਿ ਕਿਤਾਬਾਂ ਦਾ ਵਿਅਕਤੀ ਦੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਹੈ ਅਤੇ ਕਿਤਾਬਾਂ ਮਨੁੱਖ ਨੂੰ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ। ਪ੍ਰਬੰਧਕਾਂ ਨੇ ਲਾਇਬ੍ਰੇਰੀ ਲਈ ਇਮਾਰਤ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ  ਸਰਕਾਰ ਤੋਂ ਨਵੀਂ ਇਮਾਰਤ ਦੀ ਮੰਗ ਕੀਤੀ ਹੈ।


 


 


Education Loan Information:

Calculate Education Loan EMI