ਮਲੇਰਕੋਟਲਾ: ਇੱਕ ਗ੍ਰੰਥੀ ਦੇ ਨਾਲ ਸ਼ਰਮਸ਼ਾਰ ਕਰਨ ਵਾਲੀ ਘਟਨਾ ਮਗਰੋਂ ਸੈਂਟਰਲ ਵਾਲਮੀਕੀ ਸਭਾ ਭਾਰਤ ਦੇ ਪ੍ਰਧਾਨ ਗੇਜਾ ਰਾਮ ਨੇ ਇਸਦਾ ਸਖ਼ਤ ਨੋਟਿਸ ਲਿਆ। ਸਰਹਿੰਦ 'ਚ ਪ੍ਰਧਾਨ ਗੇਜਾ ਰਾਮ ਨੇ ਆਪਣੇ ਨਿਵਾਸ ਸਥਾਨ ਉਪਰ ਪੀੜਤ ਗ੍ਰੰਥੀ ਹਰਦੇਵ ਸਿੰਘ ਨਾਲ ਮੁਲਾਕਾਤ ਕੀਤੀ। ਕੌਮੀ ਪ੍ਰਧਾਨ ਗੇਜਾ ਰਾਮ ਨੇ ਪੁਲਿਸ ਦੀ ਕਾਰਵਾਈ ਉਪਰ ਅਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। 


ਉਨ੍ਹਾਂ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਸੜਕਾਂ ਉਪਰ ਆਉਣਗੇ। ਇਸ ਮਾਮਲੇ 'ਚ ਪੀੜਤ ਗ੍ਰੰਥੀ ਵੀ ਕੈਮਰੇ ਸਾਮਣੇ ਆਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਗ੍ਰੰਥੀ ਦੇ ਨਾਲ ਇੰਨੀ ਵੱਡੀ ਘਟਨਾ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੈਮੀਨਾਰ 'ਚ ਰੁੱਝੇ ਹੋਣ ਦੀ ਗੱਲ ਆਖਦੇ ਹੋਏ ਬੋਲੇ ਕਿ ਮੈਂ ਸਵੇਰ ਦਾ ਬਿਜੀ ਹਾਂ ਪਤਾ ਕਰਕੇ ਫਿਰ ਦੱਸਦਾ। 


ਮਲੇਰਕੋਟਲਾ ਵਿਖੇ ਗ੍ਰੰਥੀ ਹਰਦੇਵ ਸਿੰਘ ਦਾ ਮੂੰਹ ਕਾਲਾ ਕਰਨ ਅਤੇ ਉਸਨੂੰ ਪੇਸ਼ਾਬ ਪਿਲਾਉਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸਬੰਧੀ ਸੈਂਟਰਲ ਵਾਲਮੀਕੀ ਸਭਾ ਭਾਰਤ ਦੇ ਪ੍ਰਧਾਨ ਗੇਜਾ ਰਾਮ ਨੇ ਕਿਹਾ ਕਿ ਇਹ ਬੜੀ ਸ਼ਰਮਨਾਕ ਘਟਨਾ ਹੈ ਜਿਸਨੇ ਅੱਜ ਤੋਂ 200-300 ਸਾਲ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ। ਕਹਿਣ ਨੂੰ ਸਮਾਜ ਚੋਂ ਭੇਦਭਾਵ ਖਤਮ ਹੋਇਆ ਹੈ ਪ੍ਰੰਤੂ ਸੱਚਾਈ ਸਾਰਿਆਂ ਦੇ ਸਾਮਣੇ ਹੈ। 


ਗੇਜਾ ਰਾਮ ਨੇ ਕਿਹਾ ਕਿ ਗ੍ਰੰਥੀ ਹਰਦੇਵ ਸਿੰਘ ਜੋਕਿ ਵਾਲਮੀਕ ਸਮਾਜ ਨਾਲ ਸਬੰਧਤ ਹੈ ਇਸ ਕਰਕੇ ਪਹਿਲਾਂ ਉਸਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਨੌਕਰੀ ਤੋਂ ਹਟਾਇਆ ਗਿਆ ਅਤੇ ਫਿਰ ਕੋਠੀ ਦੇ ਮਹੂਰਤ ਉਪਰ ਅਰਦਾਸ ਕਰਨ ਬਹਾਨੇ ਬੁਲਾ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ।  ਉਹ ਇਸ ਮਸਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਸੜਕਾਂ ਉਪਰ ਆਉਣਗੇ। ਇਸ ਮਾਮਲੇ ਚ ਪੀੜਤ ਗ੍ਰੰਥੀ ਵੀ ਕੈਮਰੇ ਸਾਮਣੇ ਆਇਆ। 


ਉਥੇ ਹੀ ਗ੍ਰੰਥੀ ਹਰਦੇਵ ਸਿੰਘ ਨੇ ਦੱਸਿਆ ਕਿ ਉਸਨੂੰ ਪਹਿਲਾਂ ਕੁੱਟਿਆ ਗਿਆ ਅਤੇ ਮੂੰਹ ਕਾਲਾ ਕੀਤਾ ਗਿਆ। ਉਸਨੂੰ ਜਾਤੀਸੂਚਕ ਸ਼ਬਦ ਬੋਲੇ ਗਏ ਅਤੇ ਫਿਰ ਪੇਸ਼ਾਬ ਪਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਸਦੇ ਭਰਾ ਗੁਰਚਰਨ ਸਿੰਘ ਨੇ ਦੱਸਿਆ ਕਿ ਉਸਨੂੰ ਵੀ ਨੰਗਾ ਕਰਕੇ ਵੀਡਿਓ ਬਣਾਈ ਗਈ। 


ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਗ੍ਰੰਥੀ ਦੇ ਨਾਲ ਇੰਨੀ ਵੱਡੀ ਘਟਨਾ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੈਮੀਨਾਰ 'ਚ ਰੁੱਝੇ ਹੋਣ ਦੀ ਗੱਲ ਆਖਦੇ ਹੋਏ ਬੋਲੇ ਕਿ ਮੈਂ ਸਵੇਰ ਦਾ ਬਿਜੀ ਹਾਂ ਪਤਾ ਕਰਕੇ ਫਿਰ ਦੱਸਦਾ। ਉਹਨਾਂ ਇੰਨਾ ਹੀ ਕਿਹਾ ਕਿ ਇਹ ਮਾੜੀ ਗੱਲ ਹੈ।