ਪੜਚੋਲ ਕਰੋ

ਸ਼ਿਲੌਂਗ ਦੇ ਸਿੱਖਾਂ ਨੂੰ ਅਦਾਲਤ ਤੋਂ ਰਾਹਤ, ਪੰਜਾਬ ਸਰਕਾਰ ਨੇ ਵਫਦ ਭੇਜਿਆ

ਮੇਘਾਲਿਆ ਵਿੱਚ ਵੱਸਦੇ ਸਿੱਖਾਂ ਨੂੰ ਅਦਾਲਤ ਵੱਲੋਂ ਰਾਹਤ ਬਰਕਰਾਰ ਰੱਖੀ ਗਈ ਹੈ। ਸ਼ਿਲੌਂਗ ਹਾਈਕੋਰਟ ਨੇ ਸ਼ਿਲੌਂਗ ਮਿਉਂਸੀਪਲ ਬੋਰਡ ਵੱਲੋਂ ਪੰਜਾਬੀ ਲੇਨ, ਹਰੀਜਨ ਬਸਤੀ ਵਿੱਚ ਵੱਸਦੇ ਸਿੱਖਾਂ ਨੂੰ ਭੇਜੇ ਨੋਟਿਸ ਵਿਰੁੱਧ ਹਰੀਜਨ ਪੰਚਾਇਤ ਕਮੇਟੀ ਤੇ ਸਿਟੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਾਇਰ ਹੱਤਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸਰਕਾਰ ਤੋਂ ਇਸ ਬਾਰੇ ਹਲਫ਼ੀਆ ਬਿਆਨ ਰਾਹੀਂ ਜਵਾਬ ਮੰਗਿਆ ਹੈ।

ਚੰਡੀਗੜ੍ਹ: ਮੇਘਾਲਿਆ ਵਿੱਚ ਵੱਸਦੇ ਸਿੱਖਾਂ ਨੂੰ ਅਦਾਲਤ ਵੱਲੋਂ ਰਾਹਤ ਬਰਕਰਾਰ ਰੱਖੀ ਗਈ ਹੈ। ਸ਼ਿਲੌਂਗ ਹਾਈਕੋਰਟ ਨੇ ਸ਼ਿਲੌਂਗ ਮਿਉਂਸੀਪਲ ਬੋਰਡ ਵੱਲੋਂ ਪੰਜਾਬੀ ਲੇਨ, ਹਰੀਜਨ ਬਸਤੀ ਵਿੱਚ ਵੱਸਦੇ ਸਿੱਖਾਂ ਨੂੰ ਭੇਜੇ ਨੋਟਿਸ ਵਿਰੁੱਧ ਹਰੀਜਨ ਪੰਚਾਇਤ ਕਮੇਟੀ ਤੇ ਸਿਟੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਾਇਰ ਹੱਤਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸਰਕਾਰ ਤੋਂ ਇਸ ਬਾਰੇ ਹਲਫ਼ੀਆ ਬਿਆਨ ਰਾਹੀਂ ਜਵਾਬ ਮੰਗਿਆ ਹੈ। ਉਧਰ, ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੰਜ ਮੈਂਬਰੀ ਵਫ਼ਦ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਗਿਆ ਹੈ। ਵਫ਼ਦ ਵੱਲੋਂ ਡੇਢ ਸਦੀ ਪਹਿਲਾਂ ਉੱਥੇ ਵਸੇ ਸਿੱਖਾਂ ਦੇ ਉਜਾੜੇ ਨੂੰ ਰੋਕਣ ਲਈ ਮੇਘਾਲਿਆ ਦੀ ਕੋਨਰਾਡ ਸੰਗਮਾ ਸਰਕਾਰ ’ਤੇ ਦਬਾਅ ਪਾਇਆ ਜਾਵੇਗਾ। ਵਫ਼ਦ ਵਿੱਚ ਦੋ ਲੋਕ ਸਭਾ ਮੈਂਬਰ ਤੇ ਦੋ ਵਿਧਾਇਕ ਵੀ ਸ਼ਾਮਲ ਹਨ। ਵਫ਼ਦ ਸਾਰੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਵੇਗਾ ਤੇ ਉਸ ਤੋਂ ਬਾਅਦ ਸਰਕਾਰ ਇਹ ਮਾਮਲਾ ਕੇਂਦਰ ਸਰਕਾਰ ਕੋਲ ਵੀ ਉਠਾਏਗੀ। ਉਂਝ ਹਾਲ ਦੀ ਘੜੀ ਅਦਲਾਤ ਨੇ ਸਿੱਖਾਂ ਨੂੰ ਰਾਹਤ ਦੇ ਦਿੱਤੀ ਹੈ। ਅਦਾਲਤ ਵਿੱਚ ਹਾਜ਼ਰ ਮੇਘਾਲਿਆ ਸਰਕਾਰ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਉਹ ਇਨ੍ਹਾਂ (ਸਿੱਖਾਂ) ਨੂੰ ਨਾ ਤਾਂ ਪ੍ਰੇਸ਼ਾਨ ਕਰ ਰਹੇ ਹਨ ਤੇ ਨਾ ਹੀ ਇੱਥੋਂ ਹਟਾਇਆ ਜਾ ਰਿਹਾ ਹੈ। ਇਸ ਉੱਤੇ ਅਦਾਲਤ ਨੇ ਕਿਹਾ ਕਿ ਇਸ ਗੱਲ ਨੂੰ ਜ਼ੁਬਾਨੀ ਕਲਾਮੀ ਨਹੀਂ ਬਲਕਿ ਲਿਖਤ ਰੂਪ ਵਿੱਚ ਹਲਫ਼ੀਆ ਬਿਆਨ ਰਾਹੀਂ ਅਦਾਲਤ ਵਿੱਚ ਰੱਖਿਆ ਜਾਵੇ। ਇਨ੍ਹਾਂ ਕੇਸਾਂ ਦੀ ਅਗਲੀ ਸੁਣਵਾਈ 28 ਜੂਨ ਤੈਅ ਕੀਤੀ ਗਈ ਹੈ। ਸੁਣਵਾਈ ਦੌਰਾਨ ਹਰੀਜਨ ਪੰਚਾਇਤ ਕਮੇਟੀ, ਸਿਟੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਰਾਕੇਸ਼ ਖੱਤਰੀ ਨੇ ਬਹਿਸ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਨਜ਼ਰਸਾਨੀ ਪਟੀਸ਼ਨ ਸੁਣਵਾਈਯੋਗ ਨਹੀਂ, ਕਿਉਂਕਿ ਇਹ ਜ਼ਮੀਨ ਜਿਸ ਉਪਰ ਪੰਜਾਬੀ ਲੇਨ ਦੀ ਵਸੋਂ ਹੈ, ਸਰਕਾਰ ਦੀ ਨਹੀਂ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਤਤਕਾਲੀ ਰਾਜੇ ਵੱਲੋਂ ਇਨ੍ਹਾਂ ਲੋਕਾਂ ਨੂੰ ਦਿੱਤੀ ਗਈ ਸੀ। ਇਸ ਲਈ ਸਰਕਾਰ ਇਸ ਜਗ੍ਹਾ ਨੂੰ ਖਾਲੀ ਨਹੀਂ ਕਰਵਾ ਸਕਦੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Amritsar 'ਚ ASI 'ਤੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਆਰੋਪ , ਪਰਿਵਾਰ ਵੱਲੋਂ ਥਾਣੇ ਦੇ ਬਾਹਰ ਹੰਗਾਮਾ,  ASI ਨੂੰ ਸਸਪੈਂਡ ਕਰਨ ਦੀ ਮੰਗ 
 Amritsar 'ਚ ASI 'ਤੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਆਰੋਪ , ਪਰਿਵਾਰ ਵੱਲੋਂ ਥਾਣੇ ਦੇ ਬਾਹਰ ਹੰਗਾਮਾ,  ASI ਨੂੰ ਸਸਪੈਂਡ ਕਰਨ ਦੀ ਮੰਗ 
Vaisakhi ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਡਿਊਲ 'ਚ ਬਦਲਾਅ , ਹੁਣ 10 ਅਪ੍ਰੈਲ ਨੂੰ ਪਾਕਿਸਤਾਨ ਲਈ ਹੋਵੇਗੀ ਰਵਾਨਗੀ
Vaisakhi ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਡਿਊਲ 'ਚ ਬਦਲਾਅ , ਹੁਣ 10 ਅਪ੍ਰੈਲ ਨੂੰ ਪਾਕਿਸਤਾਨ ਲਈ ਹੋਵੇਗੀ ਰਵਾਨਗੀ
Chandigarh BJP ਦਫ਼ਤਰ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ ਅਪਡੇਟ , ਪੜ੍ਹੋ ਪੂਰੀ ਖ਼ਬਰ 
Chandigarh BJP ਦਫ਼ਤਰ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ ਅਪਡੇਟ , ਪੜ੍ਹੋ ਪੂਰੀ ਖ਼ਬਰ 
Amritsar ਪੁਲਿਸ ਨੇ ਡਰੱਗ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ , 4.13 ਕਿਲੋਗ੍ਰਾਮ ਹੈਰੋਇਨ ਸਮੇਤ 2 ਆਰੋਪੀ ਗ੍ਰਿਫ਼ਤਾਰ
Amritsar ਪੁਲਿਸ ਨੇ ਡਰੱਗ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ , 4.13 ਕਿਲੋਗ੍ਰਾਮ ਹੈਰੋਇਨ ਸਮੇਤ 2 ਆਰੋਪੀ ਗ੍ਰਿਫ਼ਤਾਰ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ਪੁਲਿਸ ਨੇ ਡਰੱਗ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ , 4.13 ਕਿਲੋਗ੍ਰਾਮ ਹੈਰੋਇਨ ਸਮੇਤ 2 ਆਰੋਪੀ ਗ੍ਰਿਫ਼ਤਾਰ
Amritsar ਪੁਲਿਸ ਨੇ ਡਰੱਗ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ , 4.13 ਕਿਲੋਗ੍ਰਾਮ ਹੈਰੋਇਨ ਸਮੇਤ 2 ਆਰੋਪੀ ਗ੍ਰਿਫ਼ਤਾਰ
Punjab News: ਪੰਜਾਬ ਵਾਸੀ ਦੇਣ ਧਿਆਨ, ਇਹ ਰਸਤੇ 3 ਦਿਨਾਂ ਲਈ ਰਹਿਣਗੇ ਬੰਦ! ਜਾਣੋ ਕਿਉਂ ਬਦਲੇ ਗਏ ਰੂਟ?
Punjab News: ਪੰਜਾਬ ਵਾਸੀ ਦੇਣ ਧਿਆਨ, ਇਹ ਰਸਤੇ 3 ਦਿਨਾਂ ਲਈ ਰਹਿਣਗੇ ਬੰਦ! ਜਾਣੋ ਕਿਉਂ ਬਦਲੇ ਗਏ ਰੂਟ?
Raghav Chadha News: 'ਰਾਘਵ ਚੱਢਾ ਨੂੰ ਮੁਰਗਾ ਬਣਾ ਕੇ ਕੁੱਟਿਆ ਗਿਆ', ਸਾਬਕਾ 'ਆਪ' ਪ੍ਰਧਾਨ ਵੱਲੋਂ ਵੱਡਾ ਦਾਅਵਾ; ਖੁਲਾਸਾ ਕਰ ਦੱਸਿਆ ਕਿਉਂ ਹੋਇਆ ਝਗੜਾ...?
'ਰਾਘਵ ਚੱਢਾ ਨੂੰ ਮੁਰਗਾ ਬਣਾ ਕੇ ਕੁੱਟਿਆ ਗਿਆ', ਸਾਬਕਾ 'ਆਪ' ਪ੍ਰਧਾਨ ਵੱਲੋਂ ਵੱਡਾ ਦਾਅਵਾ; ਖੁਲਾਸਾ ਕਰ ਦੱਸਿਆ ਕਿਉਂ ਹੋਇਆ ਝਗੜਾ...?
Punjab News: ਪੰਜਾਬ 'ਚ ਵੱਡਾ ਹਾਦਸਾ, SGPC ਮੁਲਾਜ਼ਮ ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
Punjab News: ਪੰਜਾਬ 'ਚ ਵੱਡਾ ਹਾਦਸਾ, SGPC ਮੁਲਾਜ਼ਮ ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
Vaisakhi ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਡਿਊਲ 'ਚ ਬਦਲਾਅ , ਹੁਣ 10 ਅਪ੍ਰੈਲ ਨੂੰ ਪਾਕਿਸਤਾਨ ਲਈ ਹੋਵੇਗੀ ਰਵਾਨਗੀ
Vaisakhi ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਡਿਊਲ 'ਚ ਬਦਲਾਅ , ਹੁਣ 10 ਅਪ੍ਰੈਲ ਨੂੰ ਪਾਕਿਸਤਾਨ ਲਈ ਹੋਵੇਗੀ ਰਵਾਨਗੀ
ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ , CBSE ਬੋਰਡ 10ਵੀਂ ਜਮਾਤ ਦਾ ਨਤੀਜਾ ਇਸ ਤਰੀਕ ਨੂੰ ਹੋ ਸਕਦਾ ਜਾਰੀ
ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ , CBSE ਬੋਰਡ 10ਵੀਂ ਜਮਾਤ ਦਾ ਨਤੀਜਾ ਇਸ ਤਰੀਕ ਨੂੰ ਹੋ ਸਕਦਾ ਜਾਰੀ
ਜੇਕਰ ਅਮੀਰ ਬਣਨਾ ਹੈ ਤਾਂ ਤੁਹਾਨੂੰ ਛੱਡਣੀਆਂ ਪੈਣਗੀਆਂ ਇਹ 5 ਆਦਤਾਂ ,ਪੜ੍ਹੋ ਪੂਰੀ ਖ਼ਬਰ
ਜੇਕਰ ਅਮੀਰ ਬਣਨਾ ਹੈ ਤਾਂ ਤੁਹਾਨੂੰ ਛੱਡਣੀਆਂ ਪੈਣਗੀਆਂ ਇਹ 5 ਆਦਤਾਂ ,ਪੜ੍ਹੋ ਪੂਰੀ ਖ਼ਬਰ
US-Israel-Iran War News : ਟਰੰਪ ਨੇ ਈਰਾਨ ਨੂੰ ਦਿੱਤੀ ਵੱਡੀ ਧਮਕੀ ! ਮੰਗਲਵਾਰ ਨੂੰ ਈਰਾਨ 'ਚ ਇਸ ਜਗ੍ਹਾ ਹਮਲੇ ਕਰ ਸਕਦਾ ਅਮਰੀਕਾ  
US-Israel-Iran War News : ਟਰੰਪ ਨੇ ਈਰਾਨ ਨੂੰ ਦਿੱਤੀ ਵੱਡੀ ਧਮਕੀ ! ਮੰਗਲਵਾਰ ਨੂੰ ਈਰਾਨ 'ਚ ਇਸ ਜਗ੍ਹਾ ਹਮਲੇ ਕਰ ਸਕਦਾ ਅਮਰੀਕਾ  
Embed widget