ਪੜਚੋਲ ਕਰੋ
Advertisement
ਅਕਾਲੀ ਦਲ ਦੇ ਲੀਡਰ ਤੇ ਸਾਬਕਾ ਸਾਂਸਦ ਦੀ ਮੌਤ
ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸਾਂਸਦ ਸੁਖਦੇਵ ਸਿੰਘ ਲਿਬੜਾ ਨਹੀ ਰਹੇ। ਲਿਬੜਾ ਨੇ ਸਵੇਰੇ 4 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ‘ਚ ਆਪਣੇ ਆਖਰੀ ਸਾਹ ਲਏ।
ਖੰਨਾ: ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਨਹੀਂ ਰਹੇ। ਲਿਬੜਾ ਨੇ ਸਵੇਰੇ 4 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਏ। ਦੱਸ ਦਈਏ ਕਿ ਸੁਖਦੇਵ ਸਿੰਘ ਲਿਬੜਾ 88 ਸਾਲ ਦੇ ਸੀ ਅਤੇ ਉਹ 17 ਸਾਲ ‘ਚ ਐਸਜੀਪੀਸੀ ਦੇ ਮੈਂਬਰ ਰਹੇ।
ਪਹਿਲੀ ਵਾਰ ਲਿਬੜਾ 1985 ‘ਚ ਖੰਨਾ ਤੋਂ ਵਿਧਾਇਕ ਰਹੇ। ਇਸ ਮਗਰੋਂ 2004 ਤੋਂ 2012 ਤਕ ਉਹ ਲੋਕਸਭਾਂ ਮੈਂਬਰ ਰਹੇ। ਸੁਖਦੇਵ ਸਿੰਘ ਲਿਬੜਾ 2004 'ਚ ਅਕਾਲੀ ਦਲ ਵੱਲੋਂ ਰੋਪੜ ਤੋਂ ਅਤੇ ਦੂਜੀ ਵਾਰ 2009 'ਚ ਕਾਂਗਰਸ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਰਹੇ। ਇਸ ਤੋਂ ਇਲਾਵਾ ਸੁਖਦੇਵ ਸਿੰਘ ਲਿਬੜਾ ਨੂੰ ਇੱਕ ਵਾਰ 1998 ਤੋਂ 2004 ਤਕ ਰਾਜਸਭਾ ਮੈਂਬਰ ਵੀ ਰਹੇ।
ਸੁਖਦੇਵ ਸਿੰਘ ਲਿਬੜਾ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਜੱਜੀ ਪਿੰਡ ਲਿਬੜਾ ਵਿਖੇ ਕੀਤਾ ਜਾਵੇਗਾ। ਲਿਬੜਾ ਦੇ ਦੇਹਾਂਤ 'ਤੇ ਸਿਆਸੀ ਹਲਕਿਆਂ ਚ ਸੋਗ ਦੀ ਲਹਿਰ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।Former MP Sukhdev Singh Libra passed away today morning after a prolonged illness. I condole his demise. My thoughts and prayers are with the family in this difficult time.
— Capt.Amarinder Singh (@capt_amarinder) September 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement