ਪੜਚੋਲ ਕਰੋ
Advertisement
ਅਕਾਲੀ ਦਲ ਭਾਜਪਾ 'ਚ ਆਈ ਦਰਾਰ, ਕੇਂਦਰ ਦੇ ਆਰਡੀਨੈਂਸਾਂ ਦੇ ਵਿਰੁੱਧ ਪਾਈ ਪਾਰਲਿਆਮੈਂਟ 'ਚ ਵੋਟ
ਸੁਖਬੀਰ ਬਾਦਲ ਨੇ ਇਸ ਆਰਡੀਨੈਂਸ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਕ ਪਾਰਟੀ ਹੋਣ ਦੇ ਨਾਤੇ, ਉਹ ਉਸ ਕਿਸੇ ਵੀ ਚੀਜ ਦਾ ਸਮਰਥਨ ਨਹੀਂ ਕਰ ਸਕਦੇ ਜੋ ਦੇਸ਼, ਖ਼ਾਸਕਰ ਪੰਜਾਬ ਵਿਚ ‘ਅੰਨਦਾਤਾ’ ਦੇ ਹਿੱਤ ਦੇ ਵਿਰੁੱਧ 'ਚ ਹੋਵੇ।
ਚੰਡੀਗੜ੍ਹ: ਖੇਤੀ ਆਰਡੀਨੈਂਸ ਨੂੰ ਲੇ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਦਰਾਰ ਪੈ ਗਈ ਹੈ।ਸੁਖਬੀਰ ਬਾਦਲ ਨੇ ਇਸ ਆਰਡੀਨੈਂਸ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਕ ਪਾਰਟੀ ਹੋਣ ਦੇ ਨਾਤੇ, ਉਹ ਉਸ ਕਿਸੇ ਵੀ ਚੀਜ ਦਾ ਸਮਰਥਨ ਨਹੀਂ ਕਰ ਸਕਦੇ ਜੋ ਦੇਸ਼, ਖ਼ਾਸਕਰ ਪੰਜਾਬ ਵਿਚ ‘ਅੰਨਦਾਤਾ’ ਦੇ ਹਿੱਤ ਦੇ ਵਿਰੁੱਧ 'ਚ ਹੋਵੇ।
ਬਾਦਲ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸਦਾ ਵਿਰੋਧ ਕੀਤਾ ਸੀ।ਉਨ੍ਹਾਂ ਕਿਹਾ ਕਿ ਆਰਡੀਨੈਂਸ ਡਰਾਫਟ ਕਰਦੇ ਵਕਤ ਅਕਾਲੀ ਦਲ ਨਾਲ ਇਸ ਸਬੰਧੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।ਬਾਦਲ ਨੇ ਅੱਗੇ ਕਿਹਾ ਕਿ ਸਾਡੇ ਬਾਰ ਬਾਰ ਮਨ੍ਹਾ ਕਰਨ ਦੇ ਬਾਵਜੂਦ ਵੀ ਇਸ ਆਰਡੀਨੈਂਸ ਨੂੰ ਨਾ ਲਿਆਂਦਾ ਜਾਵੇ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ।
ਅਕਾਲੀ ਦਲ ਨੇ ਸੰਸਦ ਵਿਚ ਆਰਡੀਨੈਂਸ ਨੂੰ ਲੈ ਕੇ ਭਾਜਪਾ ਦੇ ਵਿਰੁੱਧ ਵੋਟ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸ਼ੰਕਾ ਦੂਰ ਕੀਤੇ ਬਿਨਾਂ ਆਰਡੀਨੈਂਸ ਨੂੰ ਪਾਸ ਕਰ ਦਿੱਤਾ। ਸੁਖਬੀਰ ਬਾਦਲ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਅਤੇ ‘ਆਪ’ ਦੇ ਭਗਵੰਤ ਮਾਨ ‘ਤੇ ਵੋਟ ਪਾਉਣ ਸਮੇਂ ਪਾਰਲਿਆਮੈਂਟ ਤੋਂ ਖਿਸਕ ਜਾਣ ਦਾ ਦੋਸ਼ ਲਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਅਤੇ ਇਨ੍ਹਾਂ ਨੂੰ ਐਕਟ ਵਿੱਚ ਤਬਦੀਲ ਕਰਨ ਦੇ ਬਿੱਲ ਦੇ ਪ੍ਰਭਾਵ ਨਾਲ ਪੰਜਾਬ ਸਭ ਤੋਂ ਵੱਧ ਪ੍ਰਭਾਵਤ ਹੋਏਗਾ। ਦੱਸ ਦੇਈਏ ਕਿ ਪੰਜਾਬ ਦੇ ਸਾਰੇ ਵੱਢੇ ਹਾਈਵੇਅ ਅੱਜ ਬੰਦ ਰਹੇ ਅਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਿਹਾ।ਜੰਮੂ-ਕਸ਼ਮੀਰ 'ਚ ਪੰਜਾਬੀ ਬੋਲੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਸਰਕਾਰੀ ਭਾਸ਼ਾ ਵਜੋਂ ਵਰਤੀ ਜਾਂਦੀ ਰਹੀ ਹੈ, ਅੱਜ ਪਾਰਲੀਮੈਂਟ 'ਚ ਬੋਲਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੰਮੂ-ਕਸ਼ਮੀਰ 'ਚ ਪੰਜਾਬੀ ਬੋਲੀ ਨੂੰ ਮੁੜ ਸਰਕਾਰੀ ਭਾਸ਼ਾ ਦਾ ਦਰਜਾ ਦੇ ਕੇ ਉਹੀ ਸਨਮਾਨ ਦਿੱਤਾ ਜਾਵੇ।#Punjabi #JammuAndKashmir #Parliament pic.twitter.com/tKlv9ukILy
— Sukhbir Singh Badal (@officeofssbadal) September 15, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement