ਪੜਚੋਲ ਕਰੋ

ਕੈਪਟਨ ਨੂੰ ਟੱਕਰਿਆ 'ਬਾਗੀ' ਥਾਣੇਦਾਰ, ਹਾਈਕੋਰਟ ਜਾਣ ਦੀ ਚੇਤਾਵਨੀ!

ਚੰਡੀਗੜ੍ਹ: ਪੰਜਾਬ ਪੁਲਿਸ ਦੇ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੇ ਪੂਰੀ ਕਾਂਗਰਸ ਸਰਕਾਰ ਨੂੰ ਵਖਤ ਪਾਇਆ ਹੋਇਆ ਹੈ। ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਏ ਕਿ ਥਾਣੇਦਾਰ ਬਾਜਵਾ ਨੇ ਵਿਰੋਧੀਆਂ ਦੇ ਇਸ਼ਾਰੇ 'ਤੇ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਕੈਪਟਨ ਨੇ ਕਿਹਾ ਕਿ ਥਾਣੇਦਾਰ ਨੇ ਪਰਚਾ ਦਰਜ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨਾਲ ਫੋਨ 'ਤੇ ਗੱਲ਼ ਕੀਤੀ ਸੀ।   ਇਸ ਦੇ ਜਵਾਬ ਵਿੱਚ ਥਾਣੇਦਾਰ ਬਾਜਵਾ ਨੇ ਵੀ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਦਾ ਠੋਕਵਾਂ ਜਵਾਬ ਦਿੱਤਾ। ਬਾਜਵਾ ਨੇ ਕੈਪਟਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਸ਼ਰੇਆਮ ਹਾਈਕੋਰਟ ਤੱਕ ਜਾਣ ਦੀ ਚੇਤਾਵਨੀ ਦੇ ਦਿੱਤੀ। ਇੱਥੋਂ ਤੱਕ ਕਿ ਬਾਜਵਾ ਨੇ ਆਪਣੇ ਸੀਨੀਅਰਾਂ ਅਫਸਰਾਂ ਦੀਆਂ ਦਿੱਤੀਆਂ ਸਾਰੀਆਂ ਸਫ਼ਾਈਆਂ ਨੂੰ ਵੀ ਝੂਠ ਕਰਾਰ ਦਿੱਤਾ। ਬਾਜਵਾ ਨੇ ਕਿਹਾ ਕਿ ਉਸ ਨੇ ਬਿਲਕੁਲ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਤੇ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਪਰਚਾ ਦਰਜਾ ਕੀਤਾ ਗਿਆ ਹੈ। ਬਾਜਵਾ ਨੇ ਸ਼ੰਕਾ ਜ਼ਾਹਰ ਕੀਤੀ ਕਿ ਚੋਣਾਂ ਤੱਕ ਤਾਂ ਸਰਕਾਰ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਪਰ ਚੋਣਾਂ ਤੋਂ ਬਾਅਦ ਸਰਕਾਰ ਉਸ ਨੂੰ ਨੌਕਰੀ ਤੋਂ ਕੱਢ ਸਕਦੀ ਤੇ ਜਾਂ ਫਿਰ ਕੋਈ ਹੋਰ ਨੁਕਸਾਨ ਕਰ ਸਕਦੀ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਉਸ ਦੇ ਗੰਨਮੈਨ ਅਤੇ ਸਰਵਿਸ ਰਿਵਾਲਵਰ ਵਾਪਸ ਲਏ ਹਨ ਤੇ ਉਹ ਆਪਣੇ ਨਿੱਜੀ ਹਥਿਆਰਾਂ ਨਾਲ ਆਪਣੀ ਸੁਰੱਖਿਆ ਕਰ ਰਿਹਾ ਹੈ। ਯਾਦ ਰਹੇ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪਰਚਾ ਦਰਜ ਹੋਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਸੀ ਕਿ ਐਸਐਚਓ ਨੇ ਪਰਚਾ ਦਰਜ ਕਰਨ ਸਮੇਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਕਿਸੇ ਸੀਨੀਅਰ ਅਫਸਰ ਨਾਲ ਗੱਲਬਾਤ ਵੀ ਨਹੀਂ ਕੀਤੀ ਸੀ। ਬਾਜਵਾ ਨੇ ਕਿਹਾ ਕਿ ਪਰਚਾ ਦਰਜ ਕਰਨ ਵਿੱਚ ਕਿਸੇ ਵੀ ਵਿਰੋਧੀ ਪਾਰਟੀ ਦੇ ਸਿਆਸੀ ਆਗੂ ਦਾ ਹੱਥ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਉਸ ਦੇ ਫੋਨ ਦੀਆਂ ਕਾਲ ਡਿਟੇਲਾਂ ਕਢਵਾ ਕੇ ਦੇਖ ਸਕਦੀ ਹੈ। ਬਾਜਵਾ ਨੇ ਬਾਗੀ ਰੁਖ ਵਿਖਾਉਂਦਿਆ ਕਿਹਾ ਕਿ ਉਹ ਪਰਚਾ ਰੱਦ ਕਰਨ ਦੀ ਰਿਪੋਰਟ ’ਤੇ ਆਪਣੇ ਦਸਤਖ਼ਤ ਨਹੀਂ ਕਰੇਗਾ। ਜੇਕਰ ਪਰਚਾ ਰੱਦ ਕੀਤਾ ਜਾਂਦਾ ਹੈ ਤਾਂ ਇਸ ਖ਼ਿਲਾਫ਼ ਉਹ ਹਾਈਕੋਰਟ ਤੱਕ ਪਹੁੰਚ ਕਰੇਗਾ। ਬਾਜਵਾ ਨੇ ਪੁਸ਼ਟੀ ਕੀਤੀ ਕਿ ਉਸ ਨੇ ਖ਼ੁਦ ਆਪਣਾ ਅਸਤੀਫ਼ਾ ਲਿਖਿਆ ਸੀ ਤੇ ਬਾਅਦ ਵਿੱਚ ਸੀਨੀਅਰ ਅਫਸਰਾਂ ਵੱਲੋਂ ਦਬਾਅ ਪਾ ਕੇ ਉਸ ਨੂੰ ਰੱਦ ਕਰਕੇ ਨੌਕਰੀ ’ਤੇ ਬਹਾਲ ਰਹਿਣ ਵਾਲੀ ਚਿੱਠੀ ਲਿਖਵਾਈ ਗਈ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਭਿਆਨਕ ਹਾਦਸੇ 'ਚ ਦਾਦੀ ਪੋਤੀ ਦੀ ਮੌਤ, ਮੱਚਿਆ ਹੰਗਾਮਾ; ਨਸ਼ੇ 'ਚ ਡ੍ਰਾਈਵਿੰਗ ਕਰਨ ਦਾ ਗੰਭੀਰ ਦੋਸ਼
ਭਿਆਨਕ ਹਾਦਸੇ 'ਚ ਦਾਦੀ ਪੋਤੀ ਦੀ ਮੌਤ, ਮੱਚਿਆ ਹੰਗਾਮਾ; ਨਸ਼ੇ 'ਚ ਡ੍ਰਾਈਵਿੰਗ ਕਰਨ ਦਾ ਗੰਭੀਰ ਦੋਸ਼
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਤਲ; ਮੱਚਿਆ ਚੀਕ ਚੀਹਾੜਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਤਲ; ਮੱਚਿਆ ਚੀਕ ਚੀਹਾੜਾ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬਿਜਲੀ ਹੋਈ ਸਸਤੀ, 300 ਫ੍ਰੀ ਯੂਨਿਟ ਤੋਂ ਬਾਅਦ ਵੀ ਘੱਟ ਆਵੇਗਾ ਬਿੱਲ
ਪੰਜਾਬ 'ਚ ਬਿਜਲੀ ਹੋਈ ਸਸਤੀ, 300 ਫ੍ਰੀ ਯੂਨਿਟ ਤੋਂ ਬਾਅਦ ਵੀ ਘੱਟ ਆਵੇਗਾ ਬਿੱਲ
ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇੰਨੀ ਤਰੀਕ ਤੱਕ ਮੌਸਮ ਰਹੇਗਾ ਖੁਸ਼ਕ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇੰਨੀ ਤਰੀਕ ਤੱਕ ਮੌਸਮ ਰਹੇਗਾ ਖੁਸ਼ਕ; ਜਾਣੋ ਅਗਲੇ ਦਿਨਾਂ ਦਾ ਹਾਲ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ, ਘਰੇਲੂ ਗੈਸ ਸਿਲੰਡਰ ਹੋਇਆ ਮਹਿੰਗਾ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ, ਘਰੇਲੂ ਗੈਸ ਸਿਲੰਡਰ ਹੋਇਆ ਮਹਿੰਗਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਮਾਰਚ 2026
Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ
Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ
Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ
Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Embed widget