ਪੜਚੋਲ ਕਰੋ

ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਫੈਸਲੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ।

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਪੈਦਾ ਹੋਏ ਹਲਾਤਾਂ ਦੇ ਚੱਲਦਿਆਂ ਵਿੱਤੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਇਥੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਕਈ ਹੋਰ ਅਹਿਮ ਫੈਸਲਿਆਂ ’ਤੇ ਵੀ ਮੋਹਰ ਲਗਾਈ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ ਇਕੱਤਰਤਾ ਦੌਰਾਨ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਨੂੰ ਪਹਿਲਾਂ ਵਾਲੀ ਬਣਾਈ ਗਈ ਯੋਜਨਾ ਅਨੁਸਾਰ ਹੀ ਬਣਾਇਆ ਜਾਵੇ। ਇਸ ਵਿੱਚੋਂ ਅੰਮ੍ਰਿਤਸਰ ਨੂੰ ਕਿਸੇ ਵੀ ਕੀਮਤ ’ਤੇ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੋਡ ਟਰਾਂਸਪੋਰਟ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਤੱਕ ਵੀ ਪਹੁੰਚ ਕੀਤੀ ਜਾਵੇਗੀ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਪੱਧਰ ’ਤੇ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੋਰ ਫੈਸਲਿਆ ਬਾਰੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਵਿੱਤੀ ਸੰਕਟ ਨਾਲ ਨਜਿੱਠਣ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੂਹ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਵਿੱਤੀ ਮਾਮਲਿਆਂ ਦੀ ਸਮੀਖਿਆ ਇਸ ਕਮੇਟੀ ਵੱਲੋਂ ਹੀ ਕੀਤੀ ਜਾਵੇਗੀ। ਭਾਈ ਲੌਂਗੋਵਾਲ ਨੇ ਇਹ ਵੀ ਦੱਸਿਆ ਕਿ ਕੋਰੋਨਾ ਕਾਰਨ ਫਿਲਹਾਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਖ਼ਤਿਆਰੀ ਕੋਟੇ ’ਤੇ ਵੀ ਇੱਕ ਸਾਲ ਲਈ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਹਾਇਤਾ ਵੀ ਤਿੰਨ ਮਹੀਨੇ ਲਈ ਨਹੀਂ ਦਿੱਤੀ ਜਾਵੇਗੀ। ਇਕੱਤਰਤਾ ਦੌਰਾਨ ਸ੍ਰੀ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਅਤੇ ਹਰਿਆਣਾ ਦੇ ਪਿਹੇਵਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਾਵਨ ਪੋਥੀਆਂ ਦੀ ਬੇਅਦਬੀ ਸਬੰਧੀ ਨਿਖੇਧੀ ਮਤਾ ਪਾਸ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ ਪੰਜਾਬ 'ਚ ਚੱਲਣਗੀਆਂ ਰੋਡਵੇਜ਼ ਦੀਆਂ ਬਸਾਂ, ਇਨ੍ਹਾਂ ਸ਼ਰਤਾਂ ਦਾ ਰੱਖਣਾ ਪਏਗਾ ਧਿਆਨ ਪੰਜਾਬ 'ਚ ਵਿਕੀ 5600 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ! ਅਕਾਲੀ ਦਲ ਨੇ 4 ਕਾਂਗਰਸੀ ਵਿਧਾਇਕਾਂ ਨੂੰ ਘੇਰਿਆ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ  
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab ‘ਚ ਬੰਬ ਧਮਾਕੇ ਦੀ ਸਾਜ਼ਿਸ਼ ਨਾਕਾਮ , 2 ਹੈਂਡ ਗ੍ਰਨੇਡ ਸਣੇ 2 ਮੁਲਜ਼ਮ ਗ੍ਰਿਫ਼ਤਾਰ
Punjab ‘ਚ ਬੰਬ ਧਮਾਕੇ ਦੀ ਸਾਜ਼ਿਸ਼ ਨਾਕਾਮ , 2 ਹੈਂਡ ਗ੍ਰਨੇਡ ਸਣੇ 2 ਮੁਲਜ਼ਮ ਗ੍ਰਿਫ਼ਤਾਰ
America 'ਚ ਗੋਲੀ ਲੱਗਣ ਨਾਲ ਪੰਜਾਬੀ ਨੌਜਵਾਨ ਦੀ ਮੌਤ, ਚੰਗੇ ਭਵਿੱਖ ਲਈ 3 ਸਾਲ ਪਹਿਲਾਂ ਗਿਆ ਸੀ ਵਿਦੇਸ਼
America 'ਚ ਗੋਲੀ ਲੱਗਣ ਨਾਲ ਪੰਜਾਬੀ ਨੌਜਵਾਨ ਦੀ ਮੌਤ, ਚੰਗੇ ਭਵਿੱਖ ਲਈ 3 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab 'ਚ ਜ਼ਮੀਨੀ ਪਾਣੀ ਦੇ ਘੱਟਦੇ ਪੱਧਰ 'ਤੇ ਹਾਈਕੋਰਟ ਸਖ਼ਤ , ਕੇਂਦਰੀ ਭੂਮੀਗਤ ਜਲ ਬੋਰਡ ਤੋਂ ਮੰਗਿਆ ਜਵਾਬ
Punjab 'ਚ ਜ਼ਮੀਨੀ ਪਾਣੀ ਦੇ ਘੱਟਦੇ ਪੱਧਰ 'ਤੇ ਹਾਈਕੋਰਟ ਸਖ਼ਤ , ਕੇਂਦਰੀ ਭੂਮੀਗਤ ਜਲ ਬੋਰਡ ਤੋਂ ਮੰਗਿਆ ਜਵਾਬ
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ

ਵੀਡੀਓਜ਼

ਪੰਜਾਬ ‘ਚ ਪਾਣੀ ਦੀ ਕਮੀ… ਪਰ ਪੁਰਾਣੀਆਂ ਸਰਕਾਰਾਂ ਕਿੱਥੇ ਸੀ?
10 ਲੱਖ ਯੋਜਨਾ ‘ਤੇ ਨਵਾਂ ਅਪਡੇਟ! CM ਮਾਨ ਦੀ ਵੱਡੀ ਗੱਲ
ਕਾਂਗਰਸ ਨੇ ਖਾਧਾ ਪੰਜਾਬ ਦਾ ਪੈਸਾ? CM ਦਾ ਵੱਡਾ ਇਲਜ਼ਾਮ
ਅਸੀਂ ਕਿਸੇ ਵੀ ਸੂਬੇ ਨੂੰ ਪਾਣੀ ਨਹੀਂ ਦੇਵਾਂਗੇ!” CM ਮਾਨ ਦਾ ਵੱਡਾ ਐਲਾਨ
ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
YouTuber Death: ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Chandigarh ਦੀ ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ , ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ
Chandigarh ਦੀ ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ , ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ
Punjab News: ਪੰਜਾਬ 'ਆਪ' ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਇਆ ਇਹ ਆਗੂ, ਸੁਖਬੀਰ ਬਾਦਲ ਨਾਲ ਤਸਵੀਰ ਵਾਇਰਲ...
Punjab News: ਪੰਜਾਬ 'ਆਪ' ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਇਆ ਇਹ ਆਗੂ, ਸੁਖਬੀਰ ਬਾਦਲ ਨਾਲ ਤਸਵੀਰ ਵਾਇਰਲ...
Punjab Weather Updates : ਪੰਜਾਬ 'ਚ ਅੱਜ ਮੁੜ ਬਦਲਿਆ ਮੌਸਮ ਦਾ ਮਿਜ਼ਾਜ ,ਮੀਂਹ ਪੈਣ ਦੀ ਭਵਿੱਖਬਾਣੀ
Punjab Weather Updates : ਪੰਜਾਬ 'ਚ ਅੱਜ ਮੁੜ ਬਦਲਿਆ ਮੌਸਮ ਦਾ ਮਿਜ਼ਾਜ ,ਮੀਂਹ ਪੈਣ ਦੀ ਭਵਿੱਖਬਾਣੀ
WhatsApp ਗਰੁੱਪ ਕਾਲ 'ਚ ਆਇਆ ਵੱਡਾ ਅਪਡੇਟ ! ਹੁਣ ਜੋ ਬੋਲੇਗਾ ,ਉਹੀ ਸਕ੍ਰੀਨ 'ਤੇ ਦਿਖਾਈ ਦੇਵੇਗਾ 
WhatsApp ਗਰੁੱਪ ਕਾਲ 'ਚ ਆਇਆ ਵੱਡਾ ਅਪਡੇਟ ! ਹੁਣ ਜੋ ਬੋਲੇਗਾ ,ਉਹੀ ਸਕ੍ਰੀਨ 'ਤੇ ਦਿਖਾਈ ਦੇਵੇਗਾ 
Embed widget