ਚੰਡੀਗੜ੍ਹ: ਪੁਲਿਸ ਦੇ ਸੈਕਟਰ 31 ਦੇ ਥਾਣੇ ਵਿੱਚ ਬਤੌਰ ਸਬ ਇੰਸਪੈਕਟਰ ਤਾਇਨਾਤ ਮੋਹਨ ਸਿੰਘ ਨੂੰ ਸੀ.ਬੀ.ਆਈ. ਨੇ ਦੋ ਲੱਖ ਰੁਪਏ ਲੈਂਦਿਆਂ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੋਹਨ ਸਿੰਘ ਨੇ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚੋਂ ਮੁਲਜ਼ਮ ਦਾ ਨਾਂ ਕੱਢਣ ਦੇ ਇਵਜ਼ ਵਿੱਚ 9 ਲੱਖ ਰੁਪਏ ਰਿਸ਼ਵਤ ਦੀ ਮੰਗਣ ਦਾ ਇਲਜ਼ਾਮ ਹੈ।
ਡੇਰਾਬੱਸੀ ਦੇ ਰਹਿਣ ਵਾਲੇ ਪ੍ਰੇਮ ਨੇ ਇਸ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਕਰ ਦਿੱਤੀ। ਫਿਰ ਕੇਂਦਰੀ ਜਾਂਚ ਏਜੰਸੀ ਦੇ ਵਿਛਾਏ ਜਾਲ ਮੁਤਾਬਕ ਅੱਜ ਜਦੋਂ ਉਸ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ 2 ਲੱਖ ਰੁਪਏ ਪ੍ਰਾਪਤ ਕਰਦੇ ਹੋਏ ਮੋਹਨ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।
ਸ਼ਿਕਾਇਤ ਕਰਤਾ ਮੁਤਾਬਕ ਮੋਹਨ ਸਿੰਘ ਨੇ ਧਾਰਾ 307 ਤਹਿਤ ਇੱਕ ਮੁਕੱਦਮੇ ਦਾ ਸਾਹਮਣਾ ਕਰ ਰਹੇ 3 ਲੋਕਾਂ ਦੇ ਨਾਂ ਪਰਚੇ ਵਿੱਚੋਂ ਕਢਵਾਉਣ ਲਈ 9 ਲੱਖ ਰੁਪਏ ਦੀ ਮੰਗ ਕੀਤੀ ਸੀ।