ਹੁਸ਼ਿਆਰਪੁਰ: ਸਿਆਚਿਨ ਗਲੇਸ਼ੀਅਰ ‘ਚ ਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ ਨਾਲ ਮਰੇ ਚਾਰ ਜਵਾਨਾਂ ਵਿੱਚੋਂ 3 ਪੰਜਾਬ ਦੇ ਤੇ ਇੱਕ ਹਿਮਾਚਲ ਪ੍ਰਦੇਸ਼ ਦਾ ਹੈ। ਮੰਗਲਵਾਰ ਨੂੰ ਸੈਨਾ ਨੇ ਜਵਾਨਾਂ ਦੇ ਨਾਂ ਜਾਰੀ ਕੀਤੇ।

ਇਸ ‘ਚ ਮੁਕੇਰੀਆਂ ਦੇ ਪਿੰਦ ਸੈਦੋਂ ਦੇ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦੇ ਪਿੰਡ ਫਤਹਿਗੜ੍ਹ ਚੂੜੀਆਂ ਦੇ ਨਾਇਕ ਮਨਿੰਦਰ ਸਿੰਘ, ਸੰਗਰੂਰ ਦੇ ਮਲੇਰਕੋਟਲਾ ਦੇ ਗੋਵਾਰਾ ਪਿੰਡ ਦੇ ਸਿਪਾਹੀ ਵੀਰਪਾਲ ਸਿੰਘ ਤੇ ਹਿਮਚਾਲ ਦੇ ਸੋਲਨ ਦੇ ਸਿਪਾਹੀ ਮਹੀਸ਼ ਕੁਮਾਰ ਹਨ।



ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ ‘ਚ ਬਰਫੀਲੇ ਤੂਫਾਨ ਵਿੱਚ ਸੈਨਾ ਦੀ ਪੈਟਰੋਲਿੰਗ ਪਾਰਟੀ ਨੇ ਅੱਠ ਜਵਾਨ ਤੇ ਦੋ ਪੋਰਟਰ ਲਾਪਤਾ ਹੋ ਗਏ ਸੀ। ਸਾਰਿਆਂ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਨੂੰ ਪਹੁੰਚਣ ਦੀ ਉਮੀਦ ਹੈ। ਬਾਕੀ ਲਾਪਤਾ ਜਵਾਨਾਂ ਦੀ ਭਾਲ ਜਾਰੀ ਹੈ।