Sidhu Moose Wala Case : ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਜਾਰੀ ਹੈ। ਅੱਜ ਮਾਨਸਾ ਅਦਾਲਤ 'ਚ ਕੇਕੜਾ ਪੇਸ਼ੀ ਹੋਈ ਹੈ। ਅੱਜ ਸੰਦੀਪ ਉਰਫ ਕੇਕੜਾ ਦਾ ਰਿਮਾਂਡ ਖਤਮ ਹੋ ਗਿਆ ਸੀ। ਪੁਲਿਸ ਨੇ ਅਦਾਲਤ ਤੋਂ ਉਸਦੇ ਰਿਮਾਂਡ ਦੀ ਮੰਗ ਕੀਤੀ। ਪੁਲਿਸ ਨੇ ਦੱਸਿਆ ਕਿ ਕੇਕੜਾ ਇਸ ਹੱਤਿਆਕਾਂਡ ਦਾ ਮੁੱਖ ਕਿਰਦਾਰ ਹੈ। ਉਸ ਨੇ ਮੂਸੇਵਾਲਾ ਦੀ ਰੇਕੀ ਕੀਤੀ ਅਤੇ ਵਿਦੇਸ਼ ਬੈਠੇ ਗੋਲਡੀ ਬਰਾੜ ਨੂੰ ਜਾਣਕਾਰੀ ਦਿੱਤੀ ਸੀ।

 

ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਉਹ ਜਾਂਚ ਵਿੱਚ ਸਹੀ ਤਰ੍ਹਾਂ ਨਾਲ ਸਹਿਯੋਗ ਨਹੀਂ ਕਰ ਰਿਹਾ ਸੀ ਅਤੇ ਜਾਂਚ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਉਸਦਾ ਰਿਮਾਂਡ ਦਿੱਤਾ ਜਾਵੇ। ਅਦਾਲਤ ਨੇ ਕੇਕੜੇ ਦਾ 4 ਦਿਨ ਦਾ ਰਿਮਾਂਡ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਪੁੱਛਗਿੱਛ ਵਿੱਚ ਕੇਕੜੇ ਨੇ ਦੱਸਿਆ ਹੈ ਕਿ ਮੂਸੇਵਾਲਾ ਦੀ ਰੇਕੀ ਦਾ ਸੌਦਾ 15 ਹਜ਼ਾਰ ਰੁਪਏ ਵਿੱਚ ਹੋਇਆ ਸੀ। ਉਹ ਕਈ ਵਾਰ ਰੇਕੀ ਕਰਨ ਗਿਆ ਸੀ।

ਕੇਕੜੇ ਨੇ ਗੋਲਡੀ ਬਾਰ ਨਾਲ ਕਈ ਵਾਰ ਕੀਤੀ ਸੀ ਗੱਲ 


ਇੰਨਾ ਹੀ ਨਹੀਂ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਨਾਲ 13 ਵਾਰ ਕੇਕੜੇ ਦੀ ਫੋਨ 'ਤੇ ਗੱਲ ਹੋਈ ਸੀ। 29 ਤਰੀਕ ਨੂੰ ਜਿਸ ਦਿਨ ਸਿੱਧੂ ਮੂਸੇਵਾਲਾ ਹੱਤਿਆ ਹੋਈ ਸੀ, ਉਸ ਦਿਨ ਕੇਕੜਾ ਹੀ ਉਹ ਵਿਅਕਤੀ ਸੀ ,ਜਿਸ ਨੇ ਗੋਲਡੀ ਬਰਾੜ ਨੂੰ ਸੂਚਿਤ ਕੀਤਾ ਸੀ ਕਿ ਮੂਸੇਵਾਲਾ ਨਿਕਲ ਗਿਆ ਹੈ। ਉਸ ਦੇ ਨਾਲ ਕੋਈ ਸੁਰੱਖਿਆ ਗਾਰਡ ਨਹੀਂ ਹੈ ਅਤੇ ਉਹ ਬੁਲੇਟ ਪਰੂਫ ਗੱਡੀ ਵਿਚ ਵੀ ਨਹੀਂ ਹੈ। ਦੱਸ ਦੇਈਏ ਕਿ ਇੰਟਰਪੋਲ ਨੇ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

 

 ਪੰਜਾਬ ਦੇ ਮਾਨਸਾ ਵਿੱਚ ਹੋਈ ਸੀ ਮੂਸੇਵਾਲਾ ਦੀ ਹੱਤਿਆ ।


ਜ਼ਿਕਰਯੋਗ ਹੈ ਕਿ 29 ਮਈ ਐਤਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਰਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ (27) ਕਾਂਗਰਸੀ ਆਗੂ ਸਨ। ਇਹ ਘਟਨਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦੇ ਇੱਕ ਦਿਨ ਬਾਅਦ ਵਾਪਰੀ ਸੀ। ਸਿੱਧੂ ਮੂਸੇਵਾਲਾ ਪੜ੍ਹਾਈ ਲਈ ਕੈਨੇਡਾ ਗਿਆ ਸੀ, ਜਿਸ ਤੋਂ ਬਾਅਦ ਜਦੋਂ ਉਹ ਪੰਜਾਬ ਪਰਤਿਆ ਤਾਂ ਗਾਇਕ ਬਣ ਕੇ ਪਰਤਿਆ। ਸਿੱਧੂ ਮੂਸੇਵਾਲਾ ਵੀ ਕਈ ਵਿਵਾਦਾਂ ਨਾਲ ਜੁੜੇ ਰਹੇ ਸਨ।