ਪੜਚੋਲ ਕਰੋ

Sidhu Moosewala: ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਨਿੱਤ ਨਵੇਂ ਖੁਲਾਸਿਆਂ ਨੇ ਖੋਲ੍ਹੀ ਜਾਂਚ ਏਜੰਸੀਆਂ ਦੀ ਪੋਲ, 15 ਮਹੀਨੇ ਬਾਅਦ ਵੀ ਨਹੀਂ ਹੋਏ ਹਥਿਆਰ ਬਰਾਮਦ

Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਖੁਲਾਸੇ ਇਹ ਗੱਲ ਵੱਲ ਵੀ ਇਸ਼ਾਰਾ ਕਰ ਰਹੇ ਹਨ ਕਿ ਇਸ ਕੇਸ ਦੀ ਜਾਂਚ ਕਾਫੀ ਮੱਠੀ ਰਫਤਾਰ ਚੱਲ ਰਹੀ ਹੈ।

Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਖੁਲਾਸੇ ਇਹ ਗੱਲ ਵੱਲ ਵੀ ਇਸ਼ਾਰਾ ਕਰ ਰਹੇ ਹਨ ਕਿ ਇਸ ਕੇਸ ਦੀ ਜਾਂਚ ਕਾਫੀ ਮੱਠੀ ਰਫਤਾਰ ਚੱਲ ਰਹੀ ਹੈ। ਪਿਛਲੇ ਦਿਨੀਂ ਖੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੇ ਕਤਲ ਦੀ ਪਲਾਨਿੰਗ ਅਯੁੱਧਿਆ ਵਿੱਚ ਇੱਕ ਫਾਰਮ ਹਾਊਸ ’ਤੇ ਕੀਤੀ ਸੀ। ਇੱਥੇ ਹੀ ਹਥਿਆਰਾਂ ਦੀ ਟ੍ਰੇਨਿੰਗ ਲਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਅਜੇ ਤੱਕ ਛੇ ਸ਼ੂਟਰਾਂ ਵਿੱਚੋਂ ਚਾਰਾਂ ਵੱਲੋਂ ਵਰਤੇ ਗਏ ਹਥਿਆਰ ਵੀ ਬਰਾਮਦ ਨਹੀਂ ਕਰ ਸਕੀ।

ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਭਾਵੇਂ ਲਗਪਗ 15 ਮਹੀਨੇ ਬੀਤ ਚੁੱਕੇ ਹਨ, ਪਰ ਪ੍ਰਿਯਾਵਰਤ ਫ਼ੌਜੀ ਦੀ ਅਗਵਾਈ ਹੇਠਲੇ ਛੇ ਸ਼ੂਟਰਾਂ ਵਿੱਚੋਂ ਚਾਰਾਂ ਵੱਲੋਂ ਵਰਤੇ ਗਏ ਹਥਿਆਰ ਅਜੇ ਵੀ ਬਰਾਮਦ ਕਰਨੇ ਬਾਕੀ ਹਨ। ਇਸ ਤੋਂ ਪਹਿਲਾਂ ਆਸ ਸੀ ਕਿ ਇਸ ਮਹੀਨੇ ਦੇ ਸ਼ੁਰੂਆਤ ’ਚ ਅਜ਼ਰਬਾਇਜਾਨ ਤੋਂ ਲਿਆਂਦੇ ਗਏ ਮੁੱਖ ਸਾਜ਼ਿਸ਼ਘਾੜਿਆਂ ਵਿੱਚੋਂ ਇੱਕ ਸਚਿਨ ਥਾਪਨ ਤੋਂ ਪੁੱਛ-ਪੜਤਾਲ ਦੌਰਾਨ ਇਨ੍ਹਾਂ ਹਥਿਆਰਾਂ ਬਾਰੇ ਖੁਲਾਸਾ ਹੋ ਜਾਵੇਗਾ, ਪਰ ਚਾਰ ਹਫ਼ਤੇ ਬੀਤਣ ਬਾਅਦ ਵੀ ਹਥਿਆਰਾਂ ਬਾਰੇ ਕੁਝ ਪਤਾ ਨਹੀਂ ਲੱਗਾ। 

ਹਾਸਲ ਜਾਣਕਾਰੀ ਮੁਤਾਬਕ ਇਹ .30 ਬੋਰ ਤੇ .9ਐਮਐਮ ਪਿਸਤੌਲ ਹਨ। ਮੁਲਜ਼ਮ ਥਾਪਨ ਨੇ ਦੱਸਿਆ ਸੀ ਕਿ ਕਤਲ ਤੋਂ ਕਈ ਹਫ਼ਤੇ ਪਹਿਲਾਂ ਛੇ ਸ਼ੂਟਰਾਂ ਨੇ ਅਯੁੱਧਿਆ ਵਿੱਚ ਇੱਕ ਫਾਰਮ ਹਾਊਸ ’ਚ ਟ੍ਰੇਨਿੰਗ ਲਈ ਸੀ ਪਰ ਉਸ ਨੇ ਫ਼ੌਜੀ ਮੌਡਿਊਲ ਦੇ ਹਥਿਆਰਾਂ ਬਾਰੇ ਕੋਈ ਸੁਰਾਗ ਨਹੀਂ ਦਿੱਤਾ। ਇਸ ਤੋਂ ਪਹਿਲਾਂ ਇਹ ਦੋਸ਼ ਲਾਇਆ ਜਾ ਰਿਹਾ ਸੀ ਕਿ ਫ਼ੌਜੀ ਜਾਂ ਬੋਲੇਰੋ ਕਾਰ ਮੋਡਿਊਲ ਸ਼ੂਟਰਾਂ ਨੇ ਵਾਰਦਾਤ ਵਾਲੀ ਥਾਂ ਤੋਂ ਭੱਜਣ ਵੇਲੇ ਸਿਰਸਾ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਥਾਂ ’ਤੇ ਇਹ ਹਥਿਆਰ ਲੁਕੋ ਦਿੱਤੇ ਸਨ। 

ਇਨ੍ਹਾਂ ਹਥਿਆਰਾਂ ਨੂੰ ਬਾਅਦ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਨੇ ਕਬਜ਼ੇ ਵਿੱਚ ਲੈ ਲਿਆ ਸੀ, ਜੋ ਹਰਿਆਣਾ ਤੇ ਰਾਜਸਥਾਨ ਵਿੱਚ ਸਰਗਰਮ ਹੈ। ਪੰਜਾਬ ਤੇ ਦਿੱਲੀ ਪੁਲਿਸ ਨੇ ਇੱਕ ਵੱਖਰੇ ਅਪਰੇਸ਼ਨ ਤਹਿਤ ਛੇ ਸ਼ੂਟਰਾਂ ਤੋਂ 15 ਹਥਿਆਰ ਬਰਾਮਦ ਕੀਤੇ ਸਨ। ਮੁਲਜ਼ਮ ਮਨੂ ਕੁੱਸਾ ਤੋਂ ਬਰਾਮਦ ਏਕੇ 47 ਤੇ 9 ਐਮਐਮ ਪਿਸਤੌਲਾਂ ਦੀਆਂ ਗੋਲੀਆਂ ਗਾਇਕ ਦੀ ਲਾਸ਼ ਤੇ ਘਟਨਾ ਸਥਾਨ ਤੋਂ ਮਿਲੀਆਂ ਗੋਲੀਆਂ ਨਾਲ ਮੇਲ ਖਾ ਗਈਆਂ ਸਨ ਜਦਕਿ ਹੋਰ ਮੁਲਜ਼ਮਾਂ ਵੱਲੋਂ ਵਰਤੇ ਗਏ .30 ਬੋਰ ਅਤੇ 9ਐਮਐਮ ਪਿਸਤੌਲ ਦੀ ਬਰਾਮਦਗੀ ਬਾਕੀ ਹੈ। ਕੁੱਸਾ ਤੇ ਸ਼ੂਟਰ ਰੂਪਾ ਪਿਛਲੇ ਵਰ੍ਹੇ ਜੁਲਾਈ ਵਿੱਚ ਪੰਜਾਬ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ।

ਟਾਪ ਹੈਡਲਾਈਨ

Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Tarn Taran 'ਚ 2 ਸਕੇ ਭਰਾਵਾਂ ਦੀ ਮੌਤ, ਖਾਣਾ ਖਾਣ ਤੋਂ ਬਾਅਦ ਵਿਗੜੀ ਤਬੀਅਤ, ਇਲਾਜ ਦੌਰਾਨ ਤੋੜਿਆ ਦਮ
Tarn Taran 'ਚ 2 ਸਕੇ ਭਰਾਵਾਂ ਦੀ ਮੌਤ, ਖਾਣਾ ਖਾਣ ਤੋਂ ਬਾਅਦ ਵਿਗੜੀ ਤਬੀਅਤ, ਇਲਾਜ ਦੌਰਾਨ ਤੋੜਿਆ ਦਮ
PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ- ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਬਿਲਡਿੰਗ; ਮੱਚਿਆ ਹੜਕੰਪ
PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ- ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਬਿਲਡਿੰਗ; ਮੱਚਿਆ ਹੜਕੰਪ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Hot Tea in Summer: ਗਰਮੀਆਂ ਦੇ ਮੌਸਮ ਵਿੱਚ ਗਰਮ ਚਾਹ ਪਿਆਸ ਕਿਵੇਂ ਬੁਝਾਉਂਦੀ ਹੈ, ਇਸ ਪਿੱਛੇ ਕੀ ਵਿਗਿਆਨ ਹੈ?
Hot Tea in Summer: ਗਰਮੀਆਂ ਦੇ ਮੌਸਮ ਵਿੱਚ ਗਰਮ ਚਾਹ ਪਿਆਸ ਕਿਵੇਂ ਬੁਝਾਉਂਦੀ ਹੈ, ਇਸ ਪਿੱਛੇ ਕੀ ਵਿਗਿਆਨ ਹੈ?
Meta ਦੀ ਨਵੀਂ ਸੁਰੱਖਿਆ ਯੋਜਨਾ: ਜੇਕਰ ਬੱਚੇ ਚੈਟ ਵਿੱਚ ਜੋਖਮ ਵਿੱਚ ਹਨ ਤਾਂ AI ਮਾਪਿਆਂ ਨੂੰ ਸੁਚੇਤ ਕਰੇਗਾ।
Meta ਦੀ ਨਵੀਂ ਸੁਰੱਖਿਆ ਯੋਜਨਾ: ਜੇਕਰ ਬੱਚੇ ਚੈਟ ਵਿੱਚ ਜੋਖਮ ਵਿੱਚ ਹਨ ਤਾਂ AI ਮਾਪਿਆਂ ਨੂੰ ਸੁਚੇਤ ਕਰੇਗਾ।
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
Embed widget