Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਬੀਤੀ ਰਾਤ ਹੀ ਗੈਂਗਸਟਰ ਕਾਲਾ ਜਥੇੜੀ ਅਤੇ ਗੈਂਗਸਟਰ ਕਾਲਾ ਰਾਣਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਦੋਵਾਂ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਿਹਾ ਹੈ। ਇਸ ਪੁੱਛਗਿੱਛ ਦੌਰਾਨ ਦੋਵਾਂ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਕਈ ਰਾਜ਼ ਖੋਲ੍ਹੇ ਹਨ। ਸਪੈਸ਼ਲ ਸੈੱਲ ਦੇ ਸੂਤਰਾਂ ਅਨੁਸਾਰ ਇਨ੍ਹਾਂ ਦੋਵੇਂ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਅਹਿਮ ਭੂਮਿਕਾ ਨਿਭਾਈ ਹੈ।



ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਜਲਦ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਦਫ਼ਤਰ 'ਚ ਆਉਣ ਵਾਲੀ ਹੈ। ਸੂਤਰਾਂ ਮੁਤਾਬਕ ਤਿਹਾੜ ਜੇਲ੍ਹ 'ਚ ਇੱਕ ਮੋਬਾਇਲ ਨੰਬਰ 964364093 ਦੀ ਵੀ ਕਤਲ ਮਾਮਲੇ 'ਚ ਵਰਤੋਂ ਕੀਤੀ ਗਈ ਹੈ ਦਿੱਲੀ ਪੁਲਸ ਨੇ ਕੁਝ ਦਿਨ ਪਹਿਲਾਂ 2 ਲੱਖ ਦੇ ਇਨਾਮੀ ਲੁਟੇਰੇ ਸ਼ਾਹਰੁਖ ਨੂੰ ਗ੍ਰਿਫਤਾਰ ਕੀਤਾ ਸੀ, ਜਿੱਥੋਂ ਪੁਲਸ ਨੂੰ ਇਸ ਬਾਰੇ ਜਾਣਕਾਰੀ ਮਿਲੀ।


ਸਿੱਧੂ ਮੂਸੇਵਾਲਾ ਦੇ ਕਤਲ 'ਚ ਇਨ੍ਹਾਂ ਲੋਕਾਂ ਦਾ ਹੱਥ!
ਦਿੱਲੀ ਪੁਲਿਸ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਗੋਲਡੀ ਬਰਾੜ ਤੋਂ ਲੈ ਕੇ ਲਾਰੈਂਸ਼ ਬਿਸ਼ਨੋਈ ਗੈਂਗ, ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਮੈਨੇਜਰ, ਜੱਗੂ ਭਗਵਾਨਪੁਰੀਆ, ਅਮਿਤ ਕਾਜਲ, ਸੋਨੂੰ ਕਾਜਲ, ਬਿੱਟੂ ਦੋਵੇਂ ਹਰਿਆਣਾ ਦੇ ਨਾਰਨੌਲ ਤੋਂ , ਅਜੈ ਗਿੱਲ , ਸਤਿੰਦਰ ਕਾਲਾ ਫਰੀਦਾਬਾਦ ਤੋਂ ਇਹ ਲੋਕ ਪੰਜਾਬ ਵਿੱਚ ਵੱਡੀ ਸਾਜਿਸ਼ ਰਚ ਰਹੇ ਹਨ।


ਗ੍ਰਿਫਤਾਰ ਸ਼ਾਹਰੁਖ ਨੇ ਕੀਤਾ ਖੁਲਾਸਾ, ਪਹਿਲਾਂ ਵੀ ਕੀਤੀ ਸੀ ਮੂਸੇਵਾਲਾ ਦੀ ਰੇਕੀ
ਦਿੱਲੀ ਪੁਲਿਸ ਨੇ ਜਿਸ ਬੋਲੈਰੋ ਗੱਡੀ ਨੂੰ ਕਬਜ਼ੇ 'ਚ ਲਿਆ ਹੈ ਉਸੇ ਗੱਡੀ ਨਾਲ ਕੁਝ ਮਹੀਨੇ ਪਹਿਲਾਂ ਵੀ ਪੰਜਾਬੀ ਗਾਇਕ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ, ਪਰ ਉਸ ਸਮੇਂ ਮੂਸੇਵਾਲਾ ਕੋਲ ਮੌਜੂਦ ਸੁਰੱਖਿਆ ਨੂੰ ਦੇਖਦੇ ਹੋਏ ਇਸ ਕਤਲ ਨੂੰ ਅੰਜਾਮ ਨਹੀਂ ਦਿੱਤਾ ਗਿਆ। ਮੂਸੇਵਾਲਾ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮੀਆਂ ਕੋਲ ਏ.ਕੇ.-47 ਸੀ, ਜਿਸ ਤੋਂ ਬਾਅਦ ਸ਼ਾਹਰੁਖ ਨੇ ਇਸ ਕਤਲ ਨੂੰ ਅੰਜਾਮ ਦੇਣ ਲਈ ਏ.ਕੇ.47 ਅਤੇ Beer Spray ਦੀ ਮੰਗ ਕੀਤੀ। ਸ਼ਾਹਰੁਖ ਗੈਂਗਸਟਰ ਗੋਲਡੀ ਬਰਾੜ ਨਾਲ ਗੱਲ ਕਰਨ ਲਈ ਸਿੰਗਲ ਐਪ ਦੀ ਵਰਤੋਂ ਕਰਦਾ ਸੀ। ਉਸ ਦਾ ਫ਼ੋਨ ਸਪੈਸ਼ਲ ਸੈੱਲ ਕੋਲ ਹੈ ਜਿਸ ਦੀ ਜਾਂਚ ਚੱਲ ਰਹੀ ਹੈ।


ਸੁਖਬੀਰ ਬਾਦਲ ਨੇ ਸੀਬੀਆਈ ਅਤੇ ਐਨਆਈਏ ਜਾਂਚ ਦੀ ਕੀਤੀ ਮੰਗ, ਚੁੱਕੇ ਗੰਭੀਰ ਸਵਾਲ 
ਪੰਜਾਬੀ ਗਾਇਕ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਸੁਖਬੀਰ ਬਾਦਲ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਘਟਨਾ ਦੀ ਸੀਬੀਆਈ ਅਤੇ ਐਨਆਈਏ ਤੋਂ ਜਾਂਚ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸੁਰੱਖਿਆ ਵਿੱਚ ਕਟੌਤੀ ਨੂੰ ਜਨਤਕ ਕਿਉਂ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ- ਸੀਐਮ ਇਹ ਤੈਅ ਨਹੀਂ ਕਰਦੇ ਕਿ ਕਿਸ ਨੂੰ ਕਿੰਨੀ ਸੁਰੱਖਿਆ ਦਿੱਤੀ ਜਾਵੇ। ਇਹ ਪਹਿਲੀ ਵਾਰ ਹੈ ਜਦੋਂ ਮੁੱਖ ਮੰਤਰੀ ਨੇ ਸੁਰੱਖਿਆ ਖਤਮ ਕਰਨ ਲਈ ਸੂਓ ਮੋਟੋ ਦੇ ਹੁਕਮ ਦਿੱਤੇ ਹਨ ਅਤੇ ਅਖਬਾਰਾਂ ਵਿੱਚ ਨਾਮ ਵੀ ਦਿੱਤੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਖਤਮ ਕੀਤੀ ਜਾਵੇ। ਇਹ ਗੱਲ ਬਿਲਕੁਲ Confidential ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅਖਬਾਰਾਂ ਵਿੱਚ ਫੋਟੋ ਛਪਵਾਉਣ ਦਾ ਸਿਹਰਾ ਭਗਵੰਤ ਮਾਨ ਨੇ ਲਿਆ। ਉਨ੍ਹਾਂ ਸੀਬੀਆਈ ਅਤੇ ਐਨਆਈਏ ਤੋਂ ਜਾਂਚ ਦੀ ਮੰਗ ਕੀਤੀ ਹੈ।