ਪੜਚੋਲ ਕਰੋ

ਅਗਲੇ ਮਹੀਨੇ ਹੋਣਾ ਸੀ ਸਿੱਧੂ ਮੂਸੇਵਾਲਾ ਦਾ ਵਿਆਹ, ਵੋਟਾਂ ਕਾਰਨ ਟਲਿਆ ਸੀ, ਪਿੰਡ ਸੰਘਰੇੜੀਂ 'ਚ ਵੀ ਸੋਗ

ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਤੇਜ਼, ਹੁਣ ਤੱਕ 8-10 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਦਕਿ ਇਸ ਮਾਮਲੇ ਨਾਲ ਸਬੰਧਤ ਇੱਕ ਹੋਰ ਕਾਰ ਪੰਜਾਬ ਦੇ ਮੋਗਾ ਤੋਂ ਬਰਾਮਦ ਕੀਤੀ ਗਈ ਹੈ।

Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਤੇਜ਼, ਹੁਣ ਤੱਕ 8-10 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਦਕਿ ਇਸ ਮਾਮਲੇ ਨਾਲ ਸਬੰਧਤ ਇੱਕ ਹੋਰ ਕਾਰ ਪੰਜਾਬ ਦੇ ਮੋਗਾ ਤੋਂ ਬਰਾਮਦ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦਾ ਭੇਤ ਸੁਲਝਾਉਣ ਵਿੱਚ ਲੱਗੀ ਐਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਤਿੰਨ ਰਾਜਾਂ ਦੀ ਪੁਲਿਸ ਅਲਰਟ 'ਤੇ ਹੈ ਤੇ ਪੰਜਾਬ, ਦਿੱਲੀ ਤੇ ਉਤਰਾਖੰਡ ਦੀ ਪੁਲਿਸ ਨੂੰ ਵੀ ਇਸ ਕਤਲ ਨਾਲ ਜੁੜੇ ਕਈ ਅਹਿਮ ਸਬੂਤ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ। ਐਤਵਾਰ ਸ਼ਾਮ ਸਿੱਧੂ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਦਾ ਵਿਆਹ ਪਿੰਡ ਸੰਘਰੇੜੀਂ ਦੀ ਅਮਨਦੀਪ ਕੌਰ ਨਾਲ ਹੋਣਾ ਸੀ। ਅਮਨਦੀਪ ਕੌਰ ਕੈਨਾਡਾ ਦੀ ਪੀਆਰ ਹੈ ਤੇ ਦੋ ਸਾਲ ਪਹਿਲਾਂ ਦੋਨਾਂ ਦੀ ਮੰਗਣੀ ਹੋਈ ਸੀ। ਇੱਕ ਮਹੀਨੇ ਬਾਅਦ ਦੋਨਾਂ ਦਾ ਵਿਆਹ ਹੋਣ ਸੀ। ਦੋਨੋਂ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਜੁਟਿਆ ਹੋਏ ਸੀ।

ਦੱਸ ਦੇਈਏ ਕਿ ਪਹਿਲਾਂ ਸਿੱਧੂ ਮੂਸੇਵਾਲਾ ਦਾ ਵਿਆਹ ਇਸੇ ਸਾਲ ਮਾਰਚ ਮਹੀਨੇ 'ਚ ਹੋਣਾ ਸੀ ਪਰ ਚੋਣਾਂ ਕਾਰਨ ਵਿਆਹ ਦੀ ਤਾਰੀਖ ਟਾਲ ਦਿੱਤੀ ਗਈ। ਪਿੰਡ ਮੂਸੇ ਦੇ ਨਾਲ-ਨਾਲ ਪਿੰਡ ਸੰਘਰੇੜੀਂ 'ਚ ਵੀ ਸੋਗ ਦੀ ਲਹਿਰ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਸਿੱਧੂ ਦੀ ਮੌਤ ਮਗਰੋਂ ਉਹਨਾਂ ਦੇ ਪਿੰਡ 'ਚ ਸੋਗ ਹੈ ਅਤੇ ਕੱਲ੍ਹ ਕਿਸੇ ਘਰ ਵੀ ਚੁੱਲਾ ਨਹੀਂ ਬਾਲਿਆ ਗਿਆ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਅਕਸਰ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ।

8 ਤੋਂ 10 ਲੋਕ ਹਿਰਾਸਤ 'ਚ ਪਰ ਕੋਈ ਗ੍ਰਿਫ਼ਤਾਰੀ ਨਹੀਂ
ਇਸ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਮੋਗਾ ਤੋਂ ਇੱਕ ਆਲਟੋ ਕਾਰ ਬਰਾਮਦ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਕਤਲ ਕਰਨ ਤੋਂ ਬਾਅਦ ਇਸ ਕਾਰ ਤੋਂ ਫਰਾਰ ਹੋਏ ਸੀ। ਕਾਰ 'ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਹੈ, ਜਿਸ ਨੂੰ ਫਰਜ਼ੀ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ ਹੁਣ ਤੱਕ ਪੁਲੀਸ ਨੇ 8 ਤੋਂ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂ ਕਿ ਕਤਲ ਵਿੱਚ ਸ਼ਾਮਲ ਦੋ ਵਾਹਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਚਾਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕਾਤਲਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉੱਤਰਾਖੰਡ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਵਿੱਚ ਵੀ 6 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਉੁਪਰ ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਹੋਣ ਦਾ ਸ਼ੱਕ ਹੈ।

ਟਾਪ ਹੈਡਲਾਈਨ

Mohali News : ਦਿੱਲੀ ਜਾਂਦੇ ਸਮੇਂ ਮੋਹਾਲੀ 'ਚ ਫਾਰਚੂਨਰ ਪਲਟੀ, ਜਿਮ ਸੰਚਾਲਕ ਸਮੇਤ 2 ਦੀ ਮੌਤ
Mohali News : ਦਿੱਲੀ ਜਾਂਦੇ ਸਮੇਂ ਮੋਹਾਲੀ 'ਚ ਫਾਰਚੂਨਰ ਪਲਟੀ, ਜਿਮ ਸੰਚਾਲਕ ਸਮੇਤ 2 ਦੀ ਮੌਤ
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
Hoshiarpur 'ਚ ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ
Hoshiarpur 'ਚ ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ
ਲੁਧਿਆਣਾ 'ਚ ਸਰਪੰਚ ਦੇ ਪਤੀ 'ਤੇ ਤਾਣੀ ਰਾਈਫਲ, ਕਿਹਾ-ਵੋਟ ਬਣਾਏ ਤਾਂ ਸਿੱਧੀ ਗੋਲੀ ਮਾਰ ਦਿਆਂਗਾ, ਬਟ ਨਾਲ ਕੀਤਾ ਹਮਲਾ
ਲੁਧਿਆਣਾ 'ਚ ਸਰਪੰਚ ਦੇ ਪਤੀ 'ਤੇ ਤਾਣੀ ਰਾਈਫਲ, ਕਿਹਾ-ਵੋਟ ਬਣਾਏ ਤਾਂ ਸਿੱਧੀ ਗੋਲੀ ਮਾਰ ਦਿਆਂਗਾ, ਬਟ ਨਾਲ ਕੀਤਾ ਹਮਲਾ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
Embed widget