ਮਾਨਸਾ : ਮਾਨਸਾ ਤੋਂ ਕਾਗਰਸ ਪਾਰਟੀ ਵੱਲੋਂ ਸਿੱਧੂ ਮੂਸੇਵਾਲਾ ਨੂੰ ਉਮੀਦਵਾਰ ਬਣਾਉਣ ਦੀਆਂ ਅਟਕਲਾਂ 'ਤੇ ਕਾਗਰਸ ਵਿਚ ਪਹਿਲਾਂ ਹੀ ਬਗਾਵਤੀ ਸੁਰ ਦੇਖਣ ਨੂੰ ਮਿਲੇ ਹਨ। ਜਦੋਂ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਚੁਸਪਿੰਦਰਵੀਰ ਚਾਹਲ ਨੇ ਆਪਣੀ ਦਾਅਵੇਦਾਰੀ ਠੋਕੇ ਹੋਏ ਸਿੱਧੂ ਮੂਸੇਵਾਲਾ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਤੇ ਬਾਅਦ ਵਿੱਚ ਮਾਨਸਾ ਤੋਂ ਆਮ ਆਦਮੀ ਪਾਰਟੀ ਛੱਡ ਕਾਗਰਸ ਵਿਚ ਆਏ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਨੇ ਵੀ ਵਿਰੋਧੀ ਤੇਵਰ ਦਿਖਾਏ ਅਤੇ ਕਾਗਰਸ ਨੂੰ ਇਸਦੇ ਨਤੀਜੇ ਭੁਗਤਣ ਦੀ ਗੱਲ ਕਹੀ ਸੀ।
ਅੱਜ ਕਾਗਰਸ ਪਾਰਟੀ ਵੱਲੋਂ ਸਿੱਧੂ ਮੂਸੇਵਾਲਾ ਨੂੰ ਆਪਣਾ ਉਮੀਦਵਾਰ ਐਲਾਨਣ 'ਤੇ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਨੇ ਸਿੱਧੂ ਖਿਲਾਫ ਬਗਾਵਤ ਕਰਦਿਆਂ ਪਾਰਟੀ ਦੇ ਅਹੁਦੇਦਾਰੀ ਤੋਂ ਅਸਤੀਫਾ ਦੇ ਕੇ ਕਾਗਰਸ ਹਾਈਕਮਾਨ ਨੂੰ ਪਿਛਲੇ ਮਾਨਸਾ ਦੇ ਇਤਿਹਾਸ 'ਤੇ ਝਾਕ ਮਾਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਵਰਕਰਾਂ ਦਾ ਇਕੱਠ ਕਰਕੇ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਲੈਣਗੇ ਤੇ ਸਿੱਧੂ ਮੂਸੇਵਾਲਾ ਦਾ ਵਿਰੋਧ ਕਰਦੇ ਰਹਿਣਗੇ।
ਦੂਜੇ ਪਾਸੇ ਕਾਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨਣ 'ਤੇ ਸਿੱਧੂ ਮੂਸੇਵਾਲਾ ਨੇ ਕਾਗਰਸ ਪਾਰਟੀ ਦੇ ਆਗੂਆਂ ਦਾ ਧੰਨਵਾਦ ਕੀਤਾ ਤੇ ਉਨਾਂ ਮੰਨਿਆ ਕਿ ਉਨ੍ਹਾਂ ਸਾਹਮਣੇ ਵੱਡੇ ਚੈਲੰਜ ਹਨ ਪਰ ਉਹ ਕੋਸ਼ਿਸ਼ ਕਰਨਗੇ ਇਹਨਾ ਸਾਰੇ ਮਸਲਿਆ ਨੂੰ ਹੱਲ ਕਰਨ ਤੇ ਪਾਰਟੀ ਵਰਕਰਾ ਨੂੰ ਨਾਲ ਲੈ ਕੇ ਚੱਲਣ ਦੀ।