ਪੜਚੋਲ ਕਰੋ

ਸਿੱਧੂ ਦੇ ਰੇਤ ਮਾਫੀਆ ਨਾਲ ਲੜਨ ਦੇ ਦਾਅਵੇ ਕੈਪਟਨ ਵੱਲੋਂ ਖੋਖਲੇ ਕਰਾਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਰੇਤ ਮਾਫੀਆ ਨਾਲ ਲੜਨ ਦੇ ਵੱਡੇ ਦਾਅਵਿਆਂ ਨੂੰ ਖੋਖਲਾ ਦੱਸਿਆ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਰੇਤ ਮਾਫੀਆ ਨਾਲ ਲੜਨ ਦੇ ਵੱਡੇ ਦਾਅਵਿਆਂ ਨੂੰ ਖੋਖਲਾ ਦੱਸਿਆ ਅਤੇ ਕਿਹਾ ਕਿ ਸਿੱਧੂ ਨੇ ਖੁਦ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਵਿਧਾਇਕਾਂ ਨੂੰ ਪਨਾਹ ਦੇਕੇ ਆਪਣੇ ਨਿੱਜੀ ਸਵਾਰਥਾਂ ਦਾ ਸਪੱਸ਼ਟ ਤੌਰ 'ਤੇ ਪਰਦਾਫਾਸ਼ ਓਹਦੋਂ ਹੀ ਕਰ ਦਿੱਤਾ ਸੀ ਜਦੋਂ ਉਸਨੇ ਇਸ ਕੰਮ ਵਿੱਚ ਸ਼ਾਮਿਲ ਵਿਧਾਇਕਾਂ ਦੀ ਸਤੰਬਰ ਵਿੱਚ ਬਗਾਵਤ ਦੀ ਅਗਵਾਈ ਕੀਤੀ ਸੀ।
 
ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਮੁਖੀ ਨੇ ਕਿਹਾ ਕਿ ਸਿੱਧੂ ਨੇ ਉਨ੍ਹਾਂ (ਕੈਪਟਨ ਅਮਰਿੰਦਰ) ਵਿਰੁੱਧ ਬਗਾਵਤ ਕਰਨ ਵਾਲੇ ਉਨ੍ਹਾਂ ਕਾਂਗਰਸੀ ਵਿਧਾਇਕਾਂ ਦੀ ਅਗਵਾਈ ਕੀਤੀ ਸੀ ਜਿਨ੍ਹਾਂ ਵਿਚੋਂ ਬਹੁਤ ਸਾਰੇ ਰਾਜ ਦੇ ਰੇਤ ਮਾਫੀਆ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਮੂਲੀਅਤ ਜਾਂ ਹਿੱਸੇਦਾਰੀ ਰੱਖਦੇ ਸਨ, ਅਤੇ ਇਸ ਲਈ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਦੇ ਵਿਚਾਰ ਕੋਈ ਮਾਈਨੇ ਨਹੀਂ ਰੱਖਦੇ।

ਪੰਜਾਬ ਲੋਕ ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ, ਇਸ ਤੱਥ ਦੇ ਨਾਲ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਕਿਸਤਾਨ ਦੀ ਲੀਡਰਸ਼ਿਪ ਵਿੱਚ ਆਪਣੇ ਨਜ਼ਦੀਕੀ ਦੋਸਤਾਂ ਸਮੇਤ ਦੇਸ਼ ਵਿਰੋਧੀ ਅਨਸਰਾਂ ਨਾਲ ਆਪਣੇ ਸੰਬੰਧ ਕਾਇਮ ਰੱਖੇ, ਜਿਨ੍ਹਾਂ ਨੇ ਉਸ ਨੂੰ ਰਾਜ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਲਈ ਵੀ ਲਾਬਿੰਗ ਕੀਤੀ ਸੀ, ਨੇ ਸਿੱਧੂ ਦੇ ਸਵਾਰਥ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਤਰ੍ਹਾਂ ਬੇਰੁਖ਼ੀ ਦਾ ਪਰਦਾਫਾਸ਼ ਕਰ ਦਿੱਤਾ ਹੈ।  

ਸਿੱਧੂ ਦੇ ਇਸ ਦੋਸ਼ ਕਿ ਉਹ (ਕੈਪਟਨ ਅਮਰਿੰਦਰ) ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਰੇਤ ਮਾਫੀਆ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੇ ਸਨ ਨੂੰ ਖਾਰਿਜ ਕਰਦਿਆਂ, ਪੀਐਲਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹਰ ਸੰਭਵ ਪ੍ਰਸ਼ਾਸਕੀ ਕਦਮ ਚੁੱਕੇ ਸਨ, ਸਗੋਂ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਕਾਂਗਰਸ ਪ੍ਰਧਾਨ ਨੂੰ ਇਸ ਰੈਕੇਟ ਵਿਚ ਸ਼ਾਮਲ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਲਈ ਨਿਰਦੇਸ਼ਾਂ ਵਾਸਤੇ ਵੀ ਪੁੱਛਿਆ ਸੀ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਕਰ ਸਿੱਧੂ ਇਸ ਮੁੱਦੇ ਪ੍ਰਤੀ ਸੱਚਮੁੱਚ ਗੰਭੀਰ ਹੈ ਤਾਂ ਉਸਨੂੰ ਕਾਂਗਰਸ ਲੀਡਰਸ਼ਿਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ, ਇਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਕਾਰਨਾਂ ਕਰਕੇ ਕਾਰਵਾਈ ਕਰਨ ਲਈ ਲੋੜੀਂਦੇ ਨਿਰਦੇਸ਼ ਕਿਉਂ ਨਹੀਂ ਦਿੱਤੇ ਗਏ। ਪੀਐਲਸੀ ਮੁਖੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਮੁੱਖਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਦੌੜ ਦੀ ਸ਼ੁਰੂਆਤ ਵਿੱਚ ਉਹੀ ਪੰਜਾਬ ਕਾਂਗਰਸ ਦੇ ਵਿਧਾਇਕ ਪਾਰਟੀ ਲੀਡਰਸ਼ਿਪ ਦੇ ਸਿੱਧੇ ਸੰਪਰਕ ਵਿੱਚ ਸਨ, ਜਿਨ੍ਹਾਂ ਦੇ ਰੇਤ ਮਾਫੀਆ ਨਾਲ ਸਬੰਧਾਂ ਬਾਰੇ ਕੈਪਟਨ ਅਮਰਿੰਦਰ ਨੇ ਕਾਂਗਰਸ ਪ੍ਰਧਾਨ ਨੂੰ ਦੱਸਿਆ ਸੀ।
 
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਗੱਲ ਨੇ ਉਨ੍ਹਾਂ ਨੂੰ ਸਭ ਤੋਂ ਜਾਦਾ ਹੈਰਾਨ ਕੀਤਾ, ਉਹ ਇਹ ਸੀ ਕਿ ਸਿੱਧੂ ਦੀ ਹਮਾਇਤ ਵਾਲੇ ਇਨ੍ਹਾਂ ਵਿਧਾਇਕਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਹੀ ਬਰਖਾਸਤ ਕਰਨ ਦਾ ਫੈਸਲਾ ਕੀਤਾ।

 

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

 

 

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, 'ਭਾਜਪਾ' ਨੂੰ ਮਿਲੀ ਨਵੀਂ ਟੀਮ, ਕੇਵਲ ਸਿੰਘ ਨੇ ਨਵੇਂ ਚਿਹਰਿਆਂ ਦਾ ਕੀਤਾ ਐਲਾਨ; ਜਾਣੋ ਕੌਣ...
ਪੰਜਾਬ ਤੋਂ ਵੱਡੀ ਖਬਰ, 'ਭਾਜਪਾ' ਨੂੰ ਮਿਲੀ ਨਵੀਂ ਟੀਮ, ਕੇਵਲ ਸਿੰਘ ਨੇ ਨਵੇਂ ਚਿਹਰਿਆਂ ਦਾ ਕੀਤਾ ਐਲਾਨ; ਜਾਣੋ ਕੌਣ...
Punjab News: ਪੰਜਾਬ ਦੇ ਇਨ੍ਹਾਂ ਕਰਮਚਾਰੀਆਂ 'ਚ ਮੱਚਿਆ ਹਾਹਾਕਾਰ, ਸੂਬਾ ਸਰਕਾਰ ਵੱਲੋਂ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ; 18 ਸਾਲਾਂ ਬਾਅਦ ਸੇਵਾ ਸਮਾਪਤੀ 'ਤੇ ਭੜਕਿਆ ਗੁੱਸਾ...
ਪੰਜਾਬ ਦੇ ਇਨ੍ਹਾਂ ਕਰਮਚਾਰੀਆਂ 'ਚ ਮੱਚਿਆ ਹਾਹਾਕਾਰ, ਸੂਬਾ ਸਰਕਾਰ ਵੱਲੋਂ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ; 18 ਸਾਲਾਂ ਬਾਅਦ ਸੇਵਾ ਸਮਾਪਤੀ 'ਤੇ ਭੜਕਿਆ ਗੁੱਸਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
Weather Update: ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
Weather Update: ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Cricketer Death: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
Punjab News: ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
Earthquake: ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
Embed widget