ਸ਼ੰਕਰ ਦਾਸ ਦੀ ਰਿਪੋਰਟ 


 Punjab News : ਪੰਜਾਬ ਵਿੱਚ ਭਲਕੇ ਇਕ ਹੋਰ ਟੋਲ ਪਲਾਜ਼ਾ ਬੰਦ ਹੋ ਜਾਵੇਗਾ। ਇਹ ਐਲਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਕੱਲ੍ਹ ਨੂੰ ਸਿੰਘਾਂਵਾਲਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ। 
 



ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ, 'ਇੱਕ ਹੋਰ ਖੁਸ਼ਖਬਰੀ ਕੱਲ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ...ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੈਂ 9 ਟੋਲ ਪਲਾਜ਼ਾ ਬੰਦ ਕਰ ਚੁੱਕਿਆ ਹਾਂ ਇਹ 10ਵਾਂ ਟੋਲ ਹੈ ਜੋ ਬੰਦ ਹੋਵੇਗਾ। ਲੋਕਾਂ ਦਾ ਹਰ ਰੋਜ਼ 4.50 ਲੱਖ ਬਚੇਗਾ..ਬਾਕੀ ਵੇਰਵੇ ਕੱਲ ਟੋਲ ਪਲਾਜ਼ਾ ਤੇ ਪਹੁੰਚ ਕੇ ਸਾਂਝੇ ਕੀਤੇ ਜਾਣਗੇ ।

 

ਦੱਸ ਦੇਈਏ ਕਿ ਮੋਗਾ ਜ਼ਿਲੇ ਦੇ ਕੋਟਕਪੂਰਾ-ਮੋਗਾ ਹਾਈਵੇ 'ਤੇ ਬਾਘਾਪੁਰਾਣਾ ਕਸਬੇ ਨੇੜੇ ਚੰਦ ਪੁਰਾਣਾ ਪਿੰਡ 'ਚ ਸਥਿਤ ਪੀ.ਡੀ.ਅਗਰਵਾਲ ਟੋਲ ਪਲਾਜ਼ਾ ਭਲਕੇ 10 ਵਜੇ ਤੋਂ ਆਵਾਜਾਈ ਲਈ ਖਾਲੀ ਹੋ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਭਲਕੇ ਟੋਲ ਪਲਾਜ਼ਾ 'ਤੇ ਪਹੁੰਚ ਕੇ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਐਲਾਨ ਕਰ ਰਹੇ ਹਨ। ਅੱਜ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਵੀ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਟੋਲ ਪਲਾਜ਼ਾ ’ਤੇ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲਿਆ।

 

ਪਹਿਲਾਂ ਇਸ ਟੋਲ ਪਲਾਜ਼ਾ ਨੂੰ 21 ਜੁਲਾਈ ਤੋਂ ਬੰਦ ਕਰਨ ਦੀ ਗੱਲ ਕਹੀ ਗਈ ਸੀ ਪਰ ਕਾਰਜਕਾਰੀ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮਾਂ ਸੀਮਾ ਤੋਂ 15 ਦਿਨ ਪਹਿਲਾਂ ਇਹ ਟੋਲ ਪਲਾਜ਼ਾ ਬੰਦ ਕੀਤਾ ਜਾ ਰਿਹਾ ਹੈ। ਕੋਟਕਪੂਰਾ ਤੋਂ ਮੋਗਾ ਜਾਂਦੇ ਸਮੇਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਚੰਦ ਪੁਰਾਣਾ ਵਿੱਚ ਪੀ.ਡੀ.ਅਗਰਵਾਲ ਟੋਲ ਪਲਾਜ਼ਾ ਹੈ। 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।