ਪੜਚੋਲ ਕਰੋ

ਯੂਪੀ 'ਚ ਵੀ ਮੁੜ ਖੁੱਲ੍ਹਣਗੇ ਸਿੱਖ ਕਤਲੇਆਮ ਦੇ ਕੇਸ

1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਸਿੱਟ ਮੁੜ ਆਰੰਭ ਕਰੇਗੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਕਾਇਮ ਕੀਤੀ ਸਿੱਟ 1984 ਦੇ ਕਤਲੇਆਮ ਨਾਲ ਸਬੰਧਤ 35 ਕੇਸਾਂ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਕਈ ਕੇਸਾਂ ਦੀ ਮੁੜ ਜਾਂਚ ਹੋਈ ਹੈ।

ਚੰਡੀਗੜ੍ਹ: 1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਸਿੱਟ ਮੁੜ ਆਰੰਭ ਕਰੇਗੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਕਾਇਮ ਕੀਤੀ ਸਿੱਟ 1984 ਦੇ ਕਤਲੇਆਮ ਨਾਲ ਸਬੰਧਤ 35 ਕੇਸਾਂ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਕਈ ਕੇਸਾਂ ਦੀ ਮੁੜ ਜਾਂਚ ਹੋਈ ਹੈ। ਵਿਸ਼ੇਸ਼ ਜਾਂਚ ਟੀਮ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਕਾਇਮ ਕੀਤੀ ਹੈ। ਸੁਪਰੀਮ ਕੋਰਟ ਨੇ ਸਿੱਟ ਕਾਇਮ ਕਰਨ ਦੇ ਹੁਕਮ ਮਨਜੀਤ ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਆਧਾਰ ਉੱਤੇ ਦਿੱਤੇ ਸਨ। ਸਿੱਟ ਹੁਣ ਕਾਨਪੁਰ ਦੇ ਬਜਰਈਆ ਤੇ ਨਜੀਬਾਬਾਦ ਪੁਲੀਸ ਸਟੇਸ਼ਨਾਂ ਵਿੱਚ ਦਰਜ ਕੇਸਾਂ ਦੀ ਮੁੜ ਤੋਂ ਜਾਂਚ ਕਰੇਗੀ। ਕਾਨਪੁਰ ਕਤਲੇਆਮ ਦੀ ਜਾਂਚ ਨਵੇਂ ਸਿਰੇ ਤੋਂ ਕਰਵਾਉਣ ਲਈ ‘ਆਲ ਇੰਡੀਆ ਰੌਇਟਸ ਵਿਕਟਮਜ਼ ਰਿਲੀਫ ਕਮੇਟੀ’ ਕਾਫੀ ਸਮੇਂ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕਰ ਰਹੀ ਸੀ। ਸਰਕਾਰ ਵੱਲੋਂ ਸਿੱਟ ਕਾਇਮ ਕਰਨ ਦਾ ਫੈਸਲਾ ਲੈਣ ਨੂੰ ਕਈ ਮਹੀਨੇ ਦਾ ਸਮਾਂ ਲੱਗ ਗਿਆ ਹੈ। ਚਾਰ ਮੈਂਬਰੀ ਸਿਟ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਸੇਵਾਮੁਕਤ ਪੁਲਿਸ ਮੁਖੀ ਅਤੁਲ ਕਰਨਗੇ। ਸਿੱਟ ਦੇ ਹੋਰ ਮੈਂਬਰਾਂ ਵਿੱਚ ਸੇਵਾਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਤੇ ਸੇਵਾਮੁਕਤ ਐਡੀਸ਼ਨਲ ਡਾਇਰੈਕਟਰ (ਪ੍ਰਾਸੀਕਿਊਸ਼ਨ) ਯੋਗੇਸ਼ਵਰ ਕ੍ਰਿਸ਼ਨ ਸ੍ਰੀਵਾਸਤਵਾ ਤੇ ਐਸਪੀ ਬਾਲੇਂਦੂ ਭੂਸ਼ਨ ਸਿੰਘ ਸ਼ਾਮਲ ਹਨ। ਸਿੱਟ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਨੇ 153 ਕੇਸਾਂ ਵਿੱਚ ਅੰਤਿਮ ਚਾਰਜਸ਼ੀਟ ਪੇਸ਼ ਕੀਤੀ ਹੈ ਤੇ 1101 ਕੇਸਾਂ ਦੇ ਵਿੱਚ ਅੰਤਿਮ ਰਿਪੋਰਟ ਪੇਸ਼ ਕੀਤੀ ਹੈ। ਕੁੱਲ 1254 ਕੇਸਾਂ ਦੇ ਵਿੱਚੋਂ ਸਿੱਟ ਗੰਭੀਰ ਕਿਸਮ ਦੇ 35 ਕੇਸਾਂ ਨੂੰ ਮੁੜ ਤੋਂ ਖੋਲ੍ਹੇਗੀ ਜਿਨ੍ਹਾਂ ਵਿੱਚ ਕਤਲ, ਇਰਾਦਾ ਕਤਲ, ਸਾੜਫੂਕ ਡਕੈਤੀ ਤੇ ਅਸਲੇ ਵਰਗੇ ਗੰਭੀਰ ਦੋਸ਼ਾਂ ਤਹਿਤ ਧਾਰਾਵਾਂ ਲੱਗੀਆਂ ਹੋਈਆਂ ਹਨ। ਅਜਿਹੇ ਗੰਭੀਰ ਕੇਸਾਂ ਵਿੱਚੋਂ ਪੁਲੀਸ ਨੇ ਸਿਰਫ ਚਾਰ ਵਿੱਚ ਹੀ ਚਾਰਜਸ਼ੀਟ ਦਾਇਰ ਕੀਤੀ ਸੀ ਤੇ ਬਾਕੀ ਦੇ ਕੇਸਾਂ ਨੂੰ ਸਬੂਤਾਂ ਦੀ ਘਾਟ ਕਹਿ ਕੇ ਬੰਦ ਕਰ ਦਿੱਤਾ ਸੀ। ਸਿੱਟ ਆਪਣੀ ਜਾਂਚ ਛੇ ਮਹੀਨੇ ਦੇ ਵਿੱਚ ਮੁਕੰਮਲ ਕਰੇਗੀ। ਸਿੱਟ ਦਾ ਦਫਤਰ ਕਾਨਪੁਰ ਸਿਟੀ ਕੋਤਵਾਲੀ ਦੇ ਵਿੱਚ ਪਹਿਲੀ ਮੰਜ਼ਲ ਉੱਤੇ ਸਥਾਪਤ ਕੀਤਾ ਗਿਆ ਹੈ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਜੰਮੂ-ਕਸ਼ਮੀਰ ਤੱਕ ਹਾਈ ਅਲਰਟ, ਹਮਲੇ ਦੀ ਆਸ਼ੰਕਾ 'ਤੇ ਐਕਸ਼ਨ ਮੋਡ 'ਚ ਖੂਫੀਆ ਏਜੇਂਸੀਆਂ, ਪਾਠਨਕੋਟ ਤੋਂ ਗਨਪੌਇੰਟ 'ਤੇ ਲੁੱਟੀ XUV ਗੁਰਦਾਸਪੁਰ ਜਾਂਦੀ ਨਜ਼ਰ ਆਈ...
Punjab News: ਪੰਜਾਬ ਤੋਂ ਜੰਮੂ-ਕਸ਼ਮੀਰ ਤੱਕ ਹਾਈ ਅਲਰਟ, ਹਮਲੇ ਦੀ ਆਸ਼ੰਕਾ 'ਤੇ ਐਕਸ਼ਨ ਮੋਡ 'ਚ ਖੂਫੀਆ ਏਜੇਂਸੀਆਂ, ਪਾਠਨਕੋਟ ਤੋਂ ਗਨਪੌਇੰਟ 'ਤੇ ਲੁੱਟੀ XUV ਗੁਰਦਾਸਪੁਰ ਜਾਂਦੀ ਨਜ਼ਰ ਆਈ...
AAP ਨੂੰ 30 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
AAP ਨੂੰ 30 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਝਟਕਾ, ਸੀਨੀਅਰ ਆਗੂਆਂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ; 50 ਤੋਂ 80 ਪਰਿਵਾਰਾਂ ਨੇ...
ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਝਟਕਾ, ਸੀਨੀਅਰ ਆਗੂਆਂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ; 50 ਤੋਂ 80 ਪਰਿਵਾਰਾਂ ਨੇ...
ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਸੜਕ ਕੰਢੇ ਪਈ ਮਿਲੀ; ਇਲਾਕੇ 'ਚ ਮੱਚੀ ਸਨਸਨੀ
ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਸੜਕ ਕੰਢੇ ਪਈ ਮਿਲੀ; ਇਲਾਕੇ 'ਚ ਮੱਚੀ ਸਨਸਨੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh Video: ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ-
ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ- "ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਆ..."
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Embed widget