Punjab News: ਪੰਜਾਬ 'ਚ ਸਾਕਾ ਨੀਲਾ ਤਾਰਾ ਤਹਿਤ ਜਿੱਥੇ ਪੂਰੇ ਪੰਜਾਬ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਾਲਿਸਤਾਨੀ ਸਮਰਥਕ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਮੋਗਾ ਦੇ ਨਿਹਾਲ ਸਿੰਘ ਵਾਲਾ 'ਚ ਸਥਿਤ ਪਿੰਡ ਪੱਤੋ ਹੀਰਾ 'ਚ ਕਾਲਜ ਦੀ ਕੰਧ 'ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਮਿਲੇ ਹਨ। ਪਿੰਡ ਵਿੱਚ ਤਿੰਨ ਥਾਵਾਂ ’ਤੇ ਖਾਲਿਸਤਾਨੀ ਨਾਅਰੇ ਲਿਖੇ ਗਏ। ਪੁਲਿਸ ਨੇ ਤਿੰਨੋਂ ਨਾਅਰੇ ਮਿਟਾ ਦਿੱਤੇ।


ਬੱਸ ਸਟੈਂਡ ਨੇੜੇ ਵੀ ਲਿਖੇ ਖਾਲਿਸਤਾਨੀ ਨਾਅਰੇ 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਗਾ ਦੇ ਬੱਸ ਸਟੈਂਡ 'ਤੇ ਵੀ ਖਾਲਿਸਤਾਨੀ ਨਾਅਰੇ ਲਿਖੇ ਹੋਏ ਪਾਏ ਗਏ ਸਨ। ਇਸ ਦੌਰਾਨ ਸੀਸੀਟੀਵੀ ਵਿੱਚ 2 ਸ਼ੱਕੀ ਵਿਅਕਤੀ ਵੀ ਨਜ਼ਰ ਆਏ। ਜਿਸ ਦੀ ਭਾਲ ਲਈ ਸੀ.ਸੀ.ਟੀ.ਵੀ. ਤਸਵੀਰਾਂ ਰਾਹੀਂ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਸ਼ਹਿਰ ਵਿਚ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ, ਜਿਸ ਲਈ ਇੱਕ ਵਿਅਕਤੀ ਫੜਿਆ ਗਿਆ ਸੀ। ਫੜੇ ਗਏ ਨੌਜਵਾਨ ਨੇ ਦੱਸਿਆ ਸੀ ਕਿ ਉਹ ਪੈਸਿਆਂ ਦੀ ਖਾਤਰ ਅਜਿਹਾ ਕਰਦਾ ਹੈ।


ਹੁਣ ਇੱਕ ਵਾਰ ਫਿਰ ਇਸ ਘਟਨਾ ਨੂੰ ਅੰਜਾਮ ਕਿਸ ਨੇ ਦਿੱਤਾ ਹੈ, ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਅੱਤਵਾਦੀ ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਲਜ ਦੀ ਕੰਧ 'ਤੇ ਲਿਖੇ ਖਾਲਿਸਤਾਨੀ ਨਾਅਰਿਆਂ ਦੇ ਸਬੰਧ 'ਚ ਪੁਲਿਸ ਮੁਲਜ਼ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।


ਏਅਰ ਫੋਰਸ ਸਟੇਸ਼ਨ ਦੀ ਕੰਧ 'ਤੇ ਲਿਖੇ ਖਾਲਿਸਤਾਨੀ ਨਾਅਰੇ


ਦੱਸ ਦਈਏ ਕਿ ਅਪ੍ਰੈਲ ਮਹੀਨੇ 'ਚ ਹਰਿਆਣਾ ਦੇ ਸਿਰਸਾ ਜ਼ਿਲੇ 'ਚ ਡੱਬਵਾਲੀ ਰੋਡ 'ਤੇ ਸਥਿਤ ਏਅਰ ਫੋਰਸ ਸਟੇਸ਼ਨ ਦੀ ਕੰਧ 'ਤੇ ਵੀ ਖਾਲਿਸਤਾਨੀ ਨਾਅਰੇ ਲਿਖੇ ਹੋਏ ਮਿਲੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਏਅਰਫੋਰਸ ਦੀ ਕੰਧ 'ਤੇ ਲਿਖੇ ਸਲੋਗਨ ਪੇਂਟ ਕੀਤੇ। ਸਿਰਸਾ ਵਿੱਚ ਲਿਖੇ ਇਨ੍ਹਾਂ ਖਾਲਿਸਤਾਨੀ ਨਾਅਰੇ ਲਗਵਾਉਣ ਦੀ ਜ਼ਿੰਮੇਵਾਰੀ ਵੱਖਵਾਦੀ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਲਈ ਸੀ। ਇੰਨਾ ਹੀ ਨਹੀਂ ਅੱਤਵਾਦੀ ਪੰਨੂ ਨੇ ਦਿੱਲੀ 'ਚ ਜੀ-20 ਦੇਸ਼ਾਂ ਦੇ ਮੁਖੀਆਂ ਦੇ ਸੰਮੇਲਨ ਦੌਰਾਨ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਧਮਕੀ ਵੀ ਦਿੱਤੀ ਸੀ।