ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਬੁਰਜ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੋਰਿੰਡਾ ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਤਾਇਨਾਤ ਡਾ. ਰਸ਼ਮੀ ਬੇਦੀ ਤੇ ਉਸ ਦੇ ਕਾਰ ਚਾਲਕ ਬਲਵਿੰਦਰ ਵਜੋਂ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮੈਡੀਕਲ ਅਫ਼ਸਰ ਦੀ ਕਾਰ ਪਿੰਡ ਬੁਰਜ ਲਾਗੇ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟਰੱਕ ਵਿੱਚ ਲੋਹਾ ਲੱਦਿਆ ਹੋਣ ਕਰ ਕੇ ਇਹ ਹਾਦਸਾ ਜਾਨਲੇਵਾ ਹੋ ਨਿੱਬੜਿਆ।
ਡਾ. ਰਸ਼ਮੀ ਬੇਦੀ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਆਪਣੇ ਨਿੱਜੀ ਕਾਰ ਚਾਲਕ ਨਾਲ ਆਪਣੇ ਕਾਰਜਖੇਤਰ ਯਾਨੀ ਮੋਰਿੰਡਾ ਜਾ ਰਹੀ ਸੀ।