ਪੜਚੋਲ ਕਰੋ

ਲਓ ਜੀ ਹੁਣ ਮਾਨਸਾ 'ਚ ਬਰਫਬਾਰੀ!

ਇਸ ਵਾਰ ਪਹਾੜਾਂ ਵਿੱਚ ਬਰਫਬਾਰੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪਹਾੜਾਂ ਵਿੱਚ ਅਜਿਹੀਆਂ ਥਾਵਾਂ 'ਤੇ ਬਰਫ ਪਈ ਹੈ ਜਿੱਥੇ ਕਈ ਸਾਲਾਂ ਤੋਂ ਮੈਦਾਨੀ ਇਲਾਕਿਆਂ ਵਾਲਾ ਹਾਲ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਪਹਾੜੀ ਇਲਾਕਿਆਂ ਨਾਲ ਲੱਗਦੇ ਖਿੱਤਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਰਫ ਪੈਣ ਦੀਆਂ ਰਿਪੋਰਟਾਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਮਾਨਸਾ ਵਰਗੇ ਇਲਾਕਿਆਂ ਵਿੱਚ ਬਰਫ ਪਈ ਹੈ।

ਚੰਡੀਗੜ੍ਹ: ਇਸ ਵਾਰ ਪਹਾੜਾਂ ਵਿੱਚ ਬਰਫਬਾਰੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪਹਾੜਾਂ ਵਿੱਚ ਅਜਿਹੀਆਂ ਥਾਵਾਂ 'ਤੇ ਬਰਫ ਪਈ ਹੈ ਜਿੱਥੇ ਕਈ ਸਾਲਾਂ ਤੋਂ ਮੈਦਾਨੀ ਇਲਾਕਿਆਂ ਵਾਲਾ ਹਾਲ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਪਹਾੜੀ ਇਲਾਕਿਆਂ ਨਾਲ ਲੱਗਦੇ ਖਿੱਤਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਰਫ ਪੈਣ ਦੀਆਂ ਰਿਪੋਰਟਾਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਮਾਨਸਾ ਵਰਗੇ ਇਲਾਕਿਆਂ ਵਿੱਚ ਬਰਫ ਪਈ ਹੈ। ਇਹ ਮੰਨਣ ਵਿੱਚ ਚਾਹੇ ਨਾ ਆਏ ਪਰ ਮਾਨਸਾ ਦੇ ਪਿੰਡ ਖਿਆਲਾ ਕਲਾਂ ਤੇ ਹੋਰ ਆਸ-ਪਾਸ ਦੇ ਪਿੰਡਾਂ ਵਿੱਚ ਬਰਫ ਪੈਣ ਵਰਗਾ ਮਾਹੌਲ ਬਣ ਗਿਆ। ਇੱਥੇ ਕੜਾਕੇ ਦੀ ਠੰਢ ਨੇ ਸ਼ਿਮਲੇ ਦਾ ਅਹਿਸਾਸ ਕਰਵਾ ਦਿੱਤਾ। ਖਿਆਲਾ ਕਲਾਂ ਦੇ ਕਿਸਾਨਾਂ ਨੇ ਸਵੇਰੇ ਖੇਤਾਂ ’ਚ ਸੁੱਕੇ ਘਾਹ ਤੇ ਹੋਰ ਸਾਮਾਨ ’ਤੇ ਬਰਫ਼ ਦੀਆਂ ਜੰਮੀਆਂ ਮੋਟੀਆਂ ਪਰਤਾਂ ਵੇਖੀਆਂ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਖੇਤਾਂ ਦੀਆਂ ਵੱਟਾਂ ਤੇ ਖੇਤਾਂ ’ਚ ਖਿੱਲਰੇ ਲਿਫ਼ਾਫ਼ਿਆਂ ’ਤੇ ਬਰਫ਼ ਦੀ ਪਰਤ ਐਨੀ ਮੋਟੀ ਸੀ ਕਿ ਉਹ ਸੂਰਜ ਚਮਕਣ ਬਾਅਦ ਵੀ ਨਹੀਂ ਖੁਰੀ। ਕਿਸਾਨਾਂ ਨੇ ਦੱਸਿਆ ਕਿ ਇਹ ਵਰਤਾਰਾ ਦੋ ਦਿਨ ਤੋਂ ਜਾਰੀ ਹੈ। ਸਵੇਰ ਵੇਲੇ ਦੂਰ-ਦੂਰ ਤੱਕ ਚਿੱਟੇ ਰੰਗ ਦੀ ਬਰਫ਼ ਹੀ ਨਜ਼ਰੀਂ ਪਈ। ਕਿਸਾਨਾਂ ਨੇ ਦੱਸਿਆ ਕਿ ਬਰਫ਼ ਕਾਰਨ ਦਰਖ਼ਤਾਂ ਦੇ ਪੱਤੇ ਅੱਗ ਨਾਲ ਸਾੜੇ ਪੱਤਿਆਂ ਵਾਂਗ ਹੋ ਗਏ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੁਤਾਬਕ ਸਰਦੀ ਵਧਣ ਨਾਲ ਸਵੇਰ ਵੇਲੇ ਕੋਰੇ ਦੀ ਪਰਤ ਦਿਖਾਈ ਦਿੰਦੀ ਹੈ। ਇਹ ਬਰਫਬਾਰੀ ਨਹੀਂ ਸਗੋਂ ਠੰਢ ਨਾਲ ਪਾਣੀ ਜੰਮ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਰਾ ਮੋਟੇ ਪੱਤੇ ਵਾਲੀਆਂ ਫਸਲਾਂ ਤੇ ਬੂਟਿਆਂ ਦਾ ਨੁਕਸਾਨ ਕਰਦਾ ਹੈ। ਕੋਰੇ ਦੇ ਬਚਾਅ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਹਲਕਾ ਪਾਣੀ ਜ਼ਰੂਰ ਲਾਉਣ।

ਟਾਪ ਹੈਡਲਾਈਨ

Punjab Congress: ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਵੱਡਾ ਅਪਡੇਟ, ਸੀਨੀਅਰ ਵਿਧਾਇਕ ਬੋਲਿਆ- 15 ਦਿਨਾਂ 'ਚ ਜਾਰੀ...
ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਵੱਡਾ ਅਪਡੇਟ, ਸੀਨੀਅਰ ਵਿਧਾਇਕ ਬੋਲਿਆ- 15 ਦਿਨਾਂ 'ਚ ਜਾਰੀ...
Punjab News: ਵੱਡਾ ਹਾਦਸਾ, ਪੰਜਾਬ ਤੀਰਥ ਯਾਤਰਾ ਯੋਜਨਾ ਦੀਆਂ 2 ਬੱਸਾਂ ਦੀ ਜ਼ੋਰਦਾਰ ਟੱਕਰ, ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 1 ਔਰਤ ਸਣੇ 4 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ...
ਵੱਡਾ ਹਾਦਸਾ, ਪੰਜਾਬ ਤੀਰਥ ਯਾਤਰਾ ਯੋਜਨਾ ਦੀਆਂ 2 ਬੱਸਾਂ ਦੀ ਜ਼ੋਰਦਾਰ ਟੱਕਰ, ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 1 ਔਰਤ ਸਣੇ 4 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ...
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
Weather Update: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਅਚਾਨਕ ਵਧੇਗੀ ਠੰਡ, IMD ਵੱਲੋਂ ਅਲਰਟ ਜਾਰੀ; 24 ਘੰਟਿਆਂ ਦੌਰਾਨ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਅਚਾਨਕ ਵਧੇਗੀ ਠੰਡ, IMD ਵੱਲੋਂ ਅਲਰਟ ਜਾਰੀ; 24 ਘੰਟਿਆਂ ਦੌਰਾਨ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼, 18 ਨੂੰ ਅਹਿਮ ਬੈਠਕ, 22 ਦਸੰਬਰ ਨੂੰ ਵੋਟਿੰਗ ਸੰਭਵ; ਚੰਡੀਗੜ੍ਹ ਨਗਰ ਨਿਗਮ...
ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼, 18 ਨੂੰ ਅਹਿਮ ਬੈਠਕ, 22 ਦਸੰਬਰ ਨੂੰ ਵੋਟਿੰਗ ਸੰਭਵ; ਚੰਡੀਗੜ੍ਹ ਨਗਰ ਨਿਗਮ...
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
Big News: ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ASI ਦੇ ਪੁੱਤਰ ਨੇ 3 ਭਰਾਵਾਂ 'ਤੇ ਚਲਾਈਆਂ ਗੋਲੀਆਂ, ਜਾਣੋ ਕਿਉਂ ਮਾਰੀ ਗੋਲੀ? ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
ਵੱਡਾ ਪ੍ਰਸ਼ਾਸਨਿਕ ਫੇਰਬਦਲ! 38 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, DM ਦੀ ਵੀ ਹੋਈ ਬਦਲੀ; ਦੇਖੋ ਕਿਸ-ਕਿਸ ਦਾ ਹੋਇਆ Transfer
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ! ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ! ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਨਵੰਬਰ 2026
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Embed widget