ਇਹ ਵੀ ਪੜ੍ਹੋ: ਬਾਦਲ ਦੇ ਜੱਦੀ ਪਿੰਡ ਤੋਂ ਰਿਸ਼ਤੇਦਾਰ ਦੀ ਸਰਪੰਚੀ ਖੁੱਸੀ, ਕਾਂਗਰਸੀ ਉਮੀਦਵਾਰ ਨੇ ਹਰਾਇਆ
ਪਿੰਡ ਬਾਦਲ ਦੇ ਚੋਣ ਬੂਥ 103 ’ਤੇ ਵਾਰਡ ਨੰਬਰ ਅੱਠ ਦੀ ਵੋਟ ਨੰਬਰ 14 ਨੂੰ ਕੋਈ ਜਾਅਲੀ ਰੂਪ ਵਿੱਚ ਜਾਅਲੀ ਭੁਗਤਾ ਗਿਆ। ਇਹ ਵੋਟ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੀ, ਜੋ ਪੰਜਾਬ ਤੋਂ ਬਾਹਰ ਕਿਸੇ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਗਏ ਹੋਏ ਹਨ।
ਮਨਪ੍ਰੀਤ ਸਿੰਘ ਬਾਦਲ ਦੀ ਵੋਟ ਜਾਅਲੀ ਭੁਗਤਣ ਦਾ ਖ਼ੁਲਾਸਾ ਹੋਣ ’ਤੇ ਚੋਣ ਬੂਥ ਵਿੱਚ ਅਮਲੇ ਅਤੇ ਪੋਲਿੰਗ ਏਜੰਟਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਚੋਣ ਅਮਲੇ ਅਤੇ ਪ੍ਰੀਜ਼ਾਇਡਿੰਗ ਅਫ਼ਸਰ ਦੇਵ ਵਰਤ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵੋਟ ਪਾਉਣ ਲਈ ਨਹੀਂ ਪੁੱਜੇ ਪਰ ਪਤਾ ਨਹੀਂ ਕਿ ਉਨ੍ਹਾਂ ਦੀ ਕੌਣ ਵੋਟ ਪਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਪੰਚਾਇਤ ਚੋਣਾਂ ਨਿਰਪੱਖ ਕਰਵਾਉਣ ਦੇ ਦਾਅਵਿਆਂ ਦੀ ਫੂਕ ਨਿੱਕਲ ਗਈ, ਜਦ ਸੂਬੇ ਦੇ ਵਜ਼ੀਰ-ਏ-ਖ਼ਜ਼ਾਨਾ ਦੀ ਵੋਟ ਵੀ ਜਾਅਲਸਾਜ਼ੀ ਨਾਲ ਭੁਗਤਾਈ ਗਈ।