ਪੜਚੋਲ ਕਰੋ
Advertisement
ਐਸ.ਪੀ. ਸਲਵਿੰਦਰ ਖਿਲਾਫ਼ ਰੇਪ ਤੇ ਰਿਸ਼ਵਤ ਦਾ ਕੇਸ
ਪਠਾਨਕੋਟ: ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਪੰਜਾਬ ਪੁਲਿਸ ਦੇ ਐਸ.ਪੀ. ਸਲਵਿੰਦਰ ਸਿੰਘ ਖਿਲਾਫ ਗੁਰਦਾਸਪੁਰ ਵਿੱਚ ਬਲਾਤਕਾਰ ਤੇ ਰਿਸ਼ਵਤ ਲੈਣ ਦਾ ਕੇਸ ਦਰਜ ਹੋਇਆ ਹੈ। ਗੁਰਦਾਸਪੁਰ ਪੁਲਿਸ ਨੇ 376 ਸੀ. ਆਈਪੀਸੀ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ।
ਦਰਅਸਲ ਗੁਰਦਾਸਪੁਰ ਦੇ ਰਹਿਣ ਵਾਲੇ ਰਜਨੀਸ਼ ਕੁਮਾਰ ਖਿਲਾਫ ਧਾਰੀਵਾਲ ਪੁਲਿਸ ਥਾਣੇ ਵਿੱਚ 2 ਮਾਰਚ, 2014 ਨੂੰ 376, 506 ਤੇ 34 ਆਈਪੀਸੀ ਤਹਿਤ ਕੇਸ ਦਰਜ ਹੋਇਆ ਸੀ। ਇਸ ਕੇਸ ਦੀ ਜਾਂਚ ਐਸ.ਪੀ. ਸਲਵਿੰਦਰ ਕੋਲ ਆਈ ਸੀ।
ਰਜਨੀਸ਼ ਦਾ ਕਹਿਣਾ ਹੈ ਕਿ ਉਸ ਖਿਲਾਫ ਦਰਜ ਕੇਸ ਝੂਠਾ ਸੀ। ਸਲਵਿੰਦਰ ਨੇ ਜਾਂਚ ਉਸ ਦੇ ਹੱਕ ਵਿੱਚ ਕਰਨ ਲਈ 50 ਹਜ਼ਾਰ ਰਿਸ਼ਵਤ ਲਈ ਸੀ। ਰਜਨੀਸ਼ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਲਵਿੰਦਰ ਨੇ ਉਸ ਦੀ ਪਤਨੀ ਨਾਲ ਜਬਰਦਸਤੀ ਕੀਤੀ ਸੀ। ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ।
ਇਸ ਸ਼ਿਕਾਇਤ ਦੇ ਆਧਾਰ 'ਤੇ ਹੀ ਹੁਣ ਗੁਰਦਾਸਪੁਰ ਪੁਲਿਸ ਨੇ ਐਸਪੀ ਸਲਵਿੰਦਰ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement