ਪੜਚੋਲ ਕਰੋ

550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਕੈਪਟਨ ਦੇ ਵੱਡੇ ਐਲਾਨ

ਕੈਪਟਨ ਸਰਕਾਰ ਨੇ ਪੰਥਕ ਸਿਆਸਤ 'ਚ ਇੱਕ ਹੋਰ ਮਾਅਰਕਾ ਮਾਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦਾ ਐਲਾਨ ਕੀਤਾ ਹੈ। ਇਸ ਵਿਸ਼ੇਸ਼ ਸੈਸ਼ਨ ਵਿੱਚ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਸੱਦਿਆ ਜਾਵੇਗਾ। ਕੈਪਟਨ ਸਰਕਾਰ ਨੇ ਇਹ ਫੈਸਲਾ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ। ਉਂਝ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਕੈਬਨਿਟ ਮੀਟਿੰਗ ਕਰਕੇ ਵੀ ਕਾਂਗਰਸ ਸਰਕਾਰ ਨੇ ਇਤਿਹਾਸ ਰਚਿਆ ਹੈ।

ਚੰਡੀਗੜ੍ਹ: ਕੈਪਟਨ ਸਰਕਾਰ ਨੇ ਪੰਥਕ ਸਿਆਸਤ 'ਚ ਇੱਕ ਹੋਰ ਮਾਅਰਕਾ ਮਾਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦਾ ਐਲਾਨ ਕੀਤਾ ਹੈ। ਇਸ ਵਿਸ਼ੇਸ਼ ਸੈਸ਼ਨ ਵਿੱਚ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਸੱਦਿਆ ਜਾਵੇਗਾ। ਕੈਪਟਨ ਸਰਕਾਰ ਨੇ ਇਹ ਫੈਸਲਾ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ। ਉਂਝ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਕੈਬਨਿਟ ਮੀਟਿੰਗ ਕਰਕੇ ਵੀ ਕਾਂਗਰਸ ਸਰਕਾਰ ਨੇ ਇਤਿਹਾਸ ਰਚਿਆ ਹੈ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ਅਕਾਲੀ ਦਲ ਸ਼੍ਰੋਮਣੀ ਕਮੇਟੀ ਜ਼ਰੀਏ ਇਨ੍ਹਾਂ ਸਮਾਗਮਾਂ 'ਤੇ ਕੰਟਰੋਲ ਕਰਕੇ ਵਾਹਵਾਹ ਖੱਟਣਾ ਚਾਹੁੰਦਾ ਹੈ। ਦੂਜੇ ਪਾਸੇ ਕਾਂਗਰਸ ਆਪਣੀ ਸਰਕਾਰ ਜ਼ਰੀਏ ਇਸ ਇਤਿਹਾਸਕ ਮੌਕੇ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਦੋਵੇਂ ਧਿਰਾਂ ਇੱਕ-ਦੂਜੇ ਖਿਲਾਫ ਤਿੱਖੀ ਬਿਆਨਬਾਜ਼ੀ ਵੀ ਕਰ ਰਹੀਆਂ ਹਨ। ਇਸ ਲਈ ਹੀ ਕੈਪਟਨ ਨੇ ਸਭ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਸੁਲਤਾਨਪੁਰ ਲੋਧੀ ਵਿੱਚ ਕੀਤੀ। ਇਸ ਮੌਕੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਈ ਐਲਾਨ ਕੀਤੇ। ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦਾ ਐਲਾਨ ਵੀ ਕੀਤਾ। ਪ੍ਰਕਾਸ਼ ਪੁਰਬ ਨਾਲ ਸਬੰਧਤ ਚੱਲਦੇ ਕੰਮਾਂ ਦੀ ਸਮੀਖਿਆ ਕਰਨ ਲਈ ਮੁੜ 10 ਅਕਤੂਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿੱਚ ਹੀ ਕਰਨ ਦਾ ਫੈਸਲਾ ਲਿਆ ਗਿਆ। ਕੈਪਟਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਪੱਧਰ ’ਤੇ ਵੀ ਮਨਾਉਣ ਵਾਸਤੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਦਾ ਸਾਂਝਾ ਸ਼ੈਸ਼ਨ ਬੁਲਾਉਣ ਬਾਰੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਮੰਗ ਕੀਤੀ ਜਾਵੇਗੀ ਕਿ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਵਿੱਚ ਵੀ ਦੇਸ਼ ਦੀਆਂ ਕੌਮੀ ਸ਼ਖ਼ਸੀਅਤਾਂ ਤੇ ਸਿੱਖ ਸ਼ਖ਼ਸੀਅਤਾਂ ਨੂੰ ਸੱਦਿਆ ਜਾਵੇ ਤੇ ਇਸ ਸ਼ੈਸ਼ਨ ਨੂੰ ਦੇਸ਼ ਦੇ ਰਾਸ਼ਟਰਪਤੀ ਸੰਬੋਧਨ ਕਰਨ।

ਟਾਪ ਹੈਡਲਾਈਨ

Punjab News: ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ ਜਾਰੀ, ਬਘੇਲ ਨੇ ਚੰਨੀ ਧੜੇ ਨੂੰ ਕਰਵਾਇਆ ਲੰਬਾ ਇਤਜ਼ਾਰ; ਸਾਬਕਾ CM ਬੋਲੇ- ਅਸੀਂ...
ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ ਜਾਰੀ, ਬਘੇਲ ਨੇ ਚੰਨੀ ਧੜੇ ਨੂੰ ਕਰਵਾਇਆ ਲੰਬਾ ਇਤਜ਼ਾਰ; ਸਾਬਕਾ CM ਬੋਲੇ- ਅਸੀਂ...
ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਮੌਤ, ਮਾਂ ਦਾ ਦੋਸ਼-ਸਮੇਂ 'ਤੇ ਨਹੀਂ ਮਿਲਿਆ ਇਲਾਜ...
ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਮੌਤ, ਮਾਂ ਦਾ ਦੋਸ਼-ਸਮੇਂ 'ਤੇ ਨਹੀਂ ਮਿਲਿਆ ਇਲਾਜ...
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
ਪੰਜਾਬ 'ਚ ਦੇਰ ਸ਼ਾਮ ਚੱਲੀਆਂ ਤਾਬੜਤੋੜ ਗੋਲੀਆਂ, ਪੁਰਾਣੀ ਰੰਜਿਸ਼ ਨੂੰ ਲੈਕੇ ਕੀਤ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਦੇਰ ਸ਼ਾਮ ਚੱਲੀਆਂ ਤਾਬੜਤੋੜ ਗੋਲੀਆਂ, ਪੁਰਾਣੀ ਰੰਜਿਸ਼ ਨੂੰ ਲੈਕੇ ਕੀਤ ਹਮਲਾ; ਮੱਚੀ ਸਨਸਨੀ
Embed widget