ਪੜਚੋਲ ਕਰੋ

ਵਿਸ਼ੇਸ਼ ਜੈਕਟ ਨੇ ਨਾਕਿਆਂ ਅਤੇ ਛਾਪਿਆਂ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਪਛਾਣ ਯਕੀਨੀ ਬਣਾਈ

ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਾਕਿਆਂ ਜਾਂ ਛਾਪੇਮਾਰੀ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਜੈਕਟਾਂ 'ਤੇ ਰਿਫਲੈਕਟਿਵ ਪੱਟੀਆਂ ਲਗਾਈਆਂ ਗਈਆਂ ਹਨ।

Punjab News: ਇਨਫੋਰਸਮੈਂਟ ਗਤੀਵਿਧੀਆਂ ਦੌਰਾਨ ਆਬਕਾਰੀ ਅਧਿਕਾਰੀ ਨੂੰ ਅਧਿਕਾਰਿਕ ਮਾਨਤਾ ਦੇਣ ਲਈ ਪੰਜਾਬ ਆਬਕਾਰੀ ਵਿਭਾਗ ਨੇ ਵਿਭਾਗ ਦੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਅਤੇ ਇਸ ਤੋਂ ਉੱਪਰ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਜੈਕਟਾਂ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਜੈਕਟਾਂ ਦੇ ਅੱਗੇ ਪੰਜਾਬ ਸਰਕਾਰ ਅਤੇ ਐਸ.ਓ.ਜੀ (ਸਪੈਸ਼ਲ ਆਪ੍ਰੇਸ਼ਨ ਗਰੁੱਪ) ਦਾ ਲੋਗੋ ਲੱਗਾ ਹੈ ਅਤੇ ਪਿਛਲੇ ਪਾਸੇ ਵਿਭਾਗ ਦਾ ਨਾਮ ਲਿਖਿਆ ਹੋਇਆ ਹੈ।

ਇਹ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਾਕਿਆਂ ਜਾਂ ਛਾਪੇਮਾਰੀ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਜੈਕਟਾਂ 'ਤੇ ਰਿਫਲੈਕਟਿਵ ਪੱਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਿਛਲੇ ਸਮੇਂ ਦੌਰਾਨ ਖਾਸ ਤੌਰ 'ਤੇ ਰਾਤ ਦੇ ਸਮੇਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਸਰਕਾਰੀ ਪਹਿਰਾਵੇ ਦੀ ਅਣਹੋਂਦ ਕਾਰਨ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦੇਣ ਸਮੇਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਬੁਲਾਰੇ ਨੇ ਅੱਗੇ ਕਿਹਾ ਕਿ ਆਬਕਾਰੀ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਸਰਕਾਰੀ ਜੈਕਟਾਂ ਜਾਂ ਪਹਿਰਾਵੇ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਸਰਕਾਰੀ ਜੈਕਟ ਨੂੰ ਲਾਂਚ ਕਰਕੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਅਧਿਕਾਰੀਆਂ ਦੁਆਰਾ ਨਿਰਵਿਘਨ ਘੇਰਾਬੰਦੀ, ਤਲਾਸ਼ੀ ਅਤੇ ਜ਼ਬਤ ਕਾਰਵਾਈਆਂ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਸਹਾਇਕ ਸਾਬਿਤ ਹੋ ਰਹੀ ਹੈ ਅਤੇ ਜਿੱਥੋਂ ਤੱਕ ਇਨਫੋਰਸਮੈਂਟ ਗਤੀਵਿਧੀਆਂ ਦਾ ਸਬੰਧ ਹੈ ਇਹ ਯਕੀਨੀ ਤੌਰ 'ਤੇ ਵਿਭਾਗ ਦੀ ਪੇਸ਼ੇਵਰ ਕੁਸ਼ਲਤਾ ਵਿੱਚ ਵਾਧਾ ਕਰੇਗੀ ।

ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਆਬਕਾਰੀ ਮਾਲੀਆ ਟੀਚਿਆਂ ਦੀ ਪ੍ਰਾਪਤੀ ਲਈ ਸੁਹਿਰਦ ਯਤਨ ਕਰਨ ਦੇ ਨਾਲ-ਨਾਲ ਗੁਆਂਡੀ ਸੂਬਿਆਂ ਤੋਂ ਸੂਬੇ ਵਿੱਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਤੇ ਨਜਾਇਜ ਸ਼ਹਾਬ ਦੇ ਉਤਪਾਦਨ ਅਤੇ ਵਿਕਰੀ ਤੇ ਰੋਕ ਲਗਾਉਣ ਲਈ ਠੋਸ ਉਪਰਾਲੇ ਕਰ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 
Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋੜ-ਤੋੜ ਦਾ ਸਿਲਸਿਲਾ ਜਾਰੀ, 'ਆਪ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਕਾਂਗਰਸ 'ਚ ਹੋਇਆ ਸ਼ਾਮਲ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋੜ-ਤੋੜ ਦਾ ਸਿਲਸਿਲਾ ਜਾਰੀ, 'ਆਪ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਕਾਂਗਰਸ 'ਚ ਹੋਇਆ ਸ਼ਾਮਲ...
Punjab News: ਪੰਜਾਬ 'ਚ ਮੁਲਾਜ਼ਮਾਂ ਦੇ DA ਬਕਾਏ ਨੂੰ ਲੈ ਕੇ ਵੱਡਾ ਅਪਡੇਟ! ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ; ਹੁਣ...
ਪੰਜਾਬ 'ਚ ਮੁਲਾਜ਼ਮਾਂ ਦੇ DA ਬਕਾਏ ਨੂੰ ਲੈ ਕੇ ਵੱਡਾ ਅਪਡੇਟ! ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ; ਹੁਣ...
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Embed widget