ਪੜਚੋਲ ਕਰੋ
ਬਰਨਾਲਾ ਨੇੜੇ ਤੇਜ਼ ਰਫਤਾਰ ਨੇ ਲਈਆਂ 4 ਜਾਨਾਂ

ਬਰਨਾਲਾ: ਜ਼ਿਲ੍ਹੇ ਦੇ ਕਸਬੇ ਤਪਾ ਮੰਡੀ ਨਜ਼ਦੀਕ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹਰਾਹ 'ਤੇ ਸੜਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਅੱਜ ਸਵੇਰ ਸਮੇਂ ਆਪਣੀ ਕਾਰ ਵਿੱਚ ਸਵਾਰ ਹੋ ਕੇ ਸੋਨੀਪਤ ਤੋਂ ਬਠਿੰਡਾ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਰਵੀਨ ਕੁਮਾਰ ਆਪਣੀ ਪਤਨੀ ਕ੍ਰਿਸ਼ਨਾ ਰਾਣੀ ਤੇ 4 ਸਾਲਾ ਪੁੱਤਰ ਰੋਹਿਤ ਨਾਲ ਜਾ ਰਿਹਾ ਸੀ।
ਆਪਣੀ ਮੰਜ਼ਲ ਤੋਂ ਪਹਿਲਾਂ ਹੀ ਉਕਤ ਪਰਿਵਾਰ ਦੀ ਕਾਰ ਨੇ ਬਰਨਾਲਾ ਜ਼ਿਲ੍ਹੇ ਦੇ ਕਸਬੇ ਤਪਾ ਮੰਡੀ ਕੋਲ ਮੋਟਰਸਾਈਕਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਮੋਟਰਸਾਈਕਲ ਸਵਾਰ ਦੀ ਮੌਤ ਮੌਕੇ 'ਤੇ ਹੀ ਹੋ ਗਈ। ਉਸ ਦੀ ਪਛਾਣ ਅਮਰਜੀਤ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਤੇਜ਼ ਰਫਤਾਰ ਤੇ ਮੋਟਰਸਾਈਕਲ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਆਪਣਾ ਸੰਤੁਲਨ ਗਵਾਉਂਦੀ ਹੋਈ ਸੜਕ ਕੰਢੇ ਦਰਖ਼ਤਾਂ ਵਿੱਚ ਜਾ ਵੱਜੀ। ਇਸ ਕਾਰਨ ਕਾਰ ਸਵਾਰ ਪੂਰੇ ਪਰਿਵਾਰ ਦੀ ਵੀ ਮੌਤ ਹੋ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਆਪਣੀ ਮੰਜ਼ਲ ਤੋਂ ਪਹਿਲਾਂ ਹੀ ਉਕਤ ਪਰਿਵਾਰ ਦੀ ਕਾਰ ਨੇ ਬਰਨਾਲਾ ਜ਼ਿਲ੍ਹੇ ਦੇ ਕਸਬੇ ਤਪਾ ਮੰਡੀ ਕੋਲ ਮੋਟਰਸਾਈਕਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਮੋਟਰਸਾਈਕਲ ਸਵਾਰ ਦੀ ਮੌਤ ਮੌਕੇ 'ਤੇ ਹੀ ਹੋ ਗਈ। ਉਸ ਦੀ ਪਛਾਣ ਅਮਰਜੀਤ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਤੇਜ਼ ਰਫਤਾਰ ਤੇ ਮੋਟਰਸਾਈਕਲ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਆਪਣਾ ਸੰਤੁਲਨ ਗਵਾਉਂਦੀ ਹੋਈ ਸੜਕ ਕੰਢੇ ਦਰਖ਼ਤਾਂ ਵਿੱਚ ਜਾ ਵੱਜੀ। ਇਸ ਕਾਰਨ ਕਾਰ ਸਵਾਰ ਪੂਰੇ ਪਰਿਵਾਰ ਦੀ ਵੀ ਮੌਤ ਹੋ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਹੋਰ ਪੜ੍ਹੋ























