Sri mutsar sahib: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ., ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ।


ਇਸ ਤਹਿਤ ਆਈਪੀਐਸ ਭਾਗੀਰਥ ਸਿੰਘ ਮੀਨਾ, ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਲੋਕਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


ਉੱਥੇ ਹੀ ਡੀ.ਐਸ.ਪੀ ਸ.ਜਸਪਾਲ ਸਿੰਘ (ਲੰਬੀ) ਅਤੇ ਐਸ.ਆਈ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਵੱਲੋਂ ਪਿੰਡ ਮਿੱਡਾ ਦੇ ਸ਼ਰਮਾ ਰਾਮ ਪੁੱਤਰ ਭੋਲਾ ਰਾਮ ਦੇ ਘਰ ਦੇ ਬਾਹਰ ਘਰ ਨੂੰ ਸੀਲ ਕਰਨ ਸਬੰਧੀ ਨੋਟਿਸ ਲਾਇਆ ਗਿਆ।


ਇਸ ਮੌਕੇ ਡੀਐਸਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਵੱਲੋ ਨਸ਼ਿਆ ਖਿਲਾਫ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।


ਇਹ ਵੀ ਪੜ੍ਹੋ: Punjab News: ਅਕਾਲੀ ਲੀਡਰ ਬੰਟੀ ਰੋਮਾਣਾ ਦਾ 14 ਰੋਜ਼ਾ ਨਿਆਇਕ ਰਿਮਾਂਡ, ਜੱਜ ਸਾਹਮਣੇ ਪੁਲਿਸ ਨੂੰ ਨਹੀਂ ਅਹੁੜਿਆ ਕੋਈ ਜਵਾਬ


ਜਿਸ ਤਹਿਤ ਜਿਹੜੇ ਬਦਨਾਮ ਵਿਅਕਤੀ ਹਨ, ਜੋ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ ਜਾਂ ਜਿਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਨਸ਼ੇ ਫੜ੍ਹੇ ਗਏ, ਉਨਾਂ ‘ਤੇ ਮੁਕੱਦਮੇ ਦਰਜ ਕੀਤੇ ਗਏ ਹਨ।


ਉਨ੍ਹਾਂ ਦੀ ਜਾਇਦਾਦ ਦੇ ਕਾਗਜ਼ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜ ਕੇ ਉਸ ਜਾਇਦਾਦ ਨੂੰ ਸੀਲ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਪਿੰਡ ਮਿੱਡਾ ਦੇ ਸ਼ਰਮਾ ਰਾਮ ਪੁੱਤਰ ਭੋਲਾ ਰਾਮ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆ ਗੋਲੀਆਂ ਅਤੇ ਹੋਰ ਨਸ਼ੇ ਮਿਲਣ ‘ਤੇ ਉਸ ਖਿਲਾਫ ਮੁਕੱਦਮਾ ਦਰਜ ਕੀਤਾ ਹੈ।


ਇਸ ਦੇ ਘਰ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਦੇ ਤਹਿਤ ਸੀਲ ਕਰਵਾਇਆ ਜਿਸ ਦਾ ਨੋਟਿਸ ਅਸੀਂ ਉਸ ਦੇ ਘਰ ਦੇ ਬਾਹਰ ਲਗਾਇਆ ਹੈ ਕਿ ਹੁਣ ਉਹ ਇਹ ਘਰ ਨਹੀਂ ਵੇਚ ਸਕੇਗਾ। ਜਿਸ ਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਚੱਲੇਗਾ।


ਉਨ੍ਹਾਂ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਨਸ਼ਾ ਵੇਚਣ ਵਾਲਿਆ ਖਿਲਾਫ ਅਸੀਂ ਕੇਸ ਤਿਆਰ ਕਰਕੇ ਉੱਪਰ ਭੇਜਦੇ ਰਹਾਂਗੇ ਅਤੇ ਉਪਰੋਂ ਹੁਕਮ ਆਉਣ ਤੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Pathankot News: 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਕੀਤਾ ਜਾ ਰਿਹੈ ਵੱਧ ਤੋਂ ਵੱਧ ਜਾਗਰੂਕ