storm in punjab: ਬੀਤੇ ਦਿਨੀਂ ਪੰਜਾਬ ਦੇ ਬਠਿੰਡਾ 'ਚ ਦੁਪਹਿਰ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ 'ਚ ਪਏ ਭਾਰੀ ਗੜੇਮਾਰੀ ਤੋਂ ਇਲਾਵਾ ਪਿੰਡ ਕੋਠਾ ਗੁਰੂ ਕਾ 'ਚ ਮੀਂਹ ਤੋਂ ਪਹਿਲਾਂ ਤੇਜ਼ ਹਨੇਰੀ ਦੇ ਨਾਲ-ਨਾਲ ਵਾਵਰੋਲਾ ਦੇਖਣ ਨੂੰ ਮਿਲਿਆ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।






ਤੇਜ਼ ਤੂਫ਼ਾਨ ਨੇ ਪਿੰਡ ਕੋਠਾ ਗੁਰੂ ਕਾ ਵਿੱਚ ਇੱਕ ਸ਼ੈੱਡ ਦੀਆਂ ਕੰਧਾਂ ਨੂੰ ਤੋੜ ਦਿੱਤਾ ਅਤੇ ਟੀਨ ਦੀਆਂ ਛੱਤਾਂ ਨੂੰ ਢੱਕਣ ਵਾਲੀਆਂ ਚਾਦਰਾਂ ਵੀ ਤੋੜ ਦਿੱਤੀਆਂ।








 


ਪਿੰਡ ਕੋਠਾ ਗੁਰੂ ਕਾ ਤੋਂ ਮਿਲੇ ਪਾਣੀ ਦੇ ਵਾਵਰੋਲੇ ਦੀ ਵੀਡੀਓ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਾਵਰੋਲਾ ਗੋਲ ਚੱਕਰ ਬਣਾਉਂਦੇ ਹੋਏ ਅਸਮਾਨ ਵਿੱਚ ਚਲਾ ਗਿਆ ਸੀ। ਇਸ ਤੋਂ ਪਹਿਲਾਂ ਤੇਜ਼ ਹਨ੍ਹੇਰੀ ਵਾਂਗ ਆਇਆ ਅਤੇ ਦਰੱਖਤ ਤੋੜਨ ਤੋਂ ਇਲਾਵਾ ਕੰਧਾਂ ਵੀ ਢਾਹ ਦਿੱਤੀਆਂ। ਇਸ ਤਰ੍ਹਾਂ ਦਾ ਵਾਵਰੋਲਾ ਬਠਿੰਡਾ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।





 






 






ਪਿੰਡ ਵਾਸੀਆਂ ਮੁਤਾਬਕ ਪਿੰਡ ਕੋਠਾ ਗੁਰੂ ਕਾ ਵਿੱਚ ਜਿੱਥੇ ਲੋਕਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ, ਉਥੇ ਹੀ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ ਹਨ। ਜਾਂਚ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਉਕਤ ਵਾਵਰੋਲੇ ਅਤੇ ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਿੰਨੀ ਫਸਲ ਦਾ ਨੁਕਸਾਨ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।