ਗੁਰਦਾਸਪੁਰ: ਇੱਥੋਂ ਦੇ ਗੀਤਾ ਭਵਨ ਰੋਡ 'ਤੇ ਅੱਜ ਸਵੇਰੇ ਅਵਾਰਾ ਕੁੱਤਿਆਂ ਨੇ ਇੱਕ ਪਰਵਾਸੀ ਨੂੰ ਨੋਚ-ਨੋਚ ਕੇ ਗੰਭੀਰ ਜ਼ਖਮੀ ਕਰ ਦਿੱਤਾ। ਆਲੇ-ਦੁਆਲੇ ਦੇ ਲੋਕਾਂ ਨੇ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਗੁਰਦਾਸਪੁਰ ਦੇ ਗੀਤਾ ਭਵਨ ਰੋਡ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਮੈਂ ਪ੍ਰਸ਼ਾਸਨ ਨੂੰ ਕਈ ਵਾਰ ਦੱਸ ਚੁੱਕਿਆ ਹਾਂ ਕਿ ਗੀਤਾ ਭਵਨ ਰੋਡ 'ਤੇ ਅਵਾਰਾ ਕੁੱਤਿਆਂ ਦੀ ਬਹੁਤਾਤ ਹੈ। 5 ਵਜੇ ਤੋਂ ਲੈ ਕੇ 6 ਵਜੇ ਤਕ ਇਸ ਰੋਡ ਤੋਂ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਰਾਤ ਹੁੰਦਿਆਂ ਹੀ ਕੁੱਤਿਆਂ ਦਾ ਇਕ ਵੱਡਾ ਝੁੰਡ ਆ ਜਾਂਦਾ ਹੈ ਤੇ ਆਉਣ-ਜਾਣ ਵਾਲੇ ਦੇ ਮਗਰ ਪੈਂਦੇ ਹਨ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਅੱਜ ਸਵੇਰੇ ਕਰੀਬ 3 ਵਜੇ ਦੇ ਕਰੀਬ ਇੱਕ ਰਾਹਗੀਰ ਨੂੰ ਕੁੱਤਿਆਂ ਨੇ ਨੋਚ ਸੁੱਟਿਆ।