ਚੰਡੀਗੜ੍ਹ: 'ਆਪਣਾ ਪੰਜਾਬ ਪਾਰਟੀ' ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਬਾਰੇ ਪਿਛਲੇ ਦਿਨਾਂ ਤੋਂ ਕਈ ਚਰਚਾਵਾਂ ਗਰਮ ਸਨ। ਪਹਿਲਾਂ ਉਨ੍ਹਾਂ ਵੱਲੋਂ ਕਾਂਗਰਸ ਨੂੰ ਸਮੱਰਥਨ ਦੇਣ ਦੀ ਗੱਲ ਕਹੀ ਜਾ ਰਹੀ ਸੀ ਤੇ ਬਾਅਦ 'ਚ ਚਰਚਾ ਇਹ ਚੱਲੀ ਕਿ ਉਹ ਸ਼੍ਰੋਮਣੀ ਅਕਾਲੀ  ਦਲ 'ਚ ਸ਼ਾਮਿਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਬੈਠਕ ਵੀ ਹੋਈ ਸੀ।
ਅੱਜ ਛੋਟੇਪੁਰ ਨੇ ਚੰਡੀਗੜ੍ਹ ਪ੍ਰੈਸ ਕੱਲਬ 'ਚ ਪ੍ਰੈਸ ਕਾਨਫਰੰਸ ਕਰਦਿਆਂ ਗੁਰਦਾਸਪੁਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਉਮੀਦਵਾਰ ਨੂੰ ਵੋਟਾਂ ਪਾਵੇ। ਉਨ੍ਹਾਂ ਕਿਹਾ ਕਿ ਜਨਤਾ ਜਿਸ ਨੂੰ ਵੀ ਚਾਹੇ ਵੋਟਾਂ ਪਾਵੇ ਪਰ ਇਸ ਗੱਲ ਦਾ ਖ਼ਿਆਲ ਰੱਖੇ ਕਿ ਉਹ ਉਮੀਦਵਾਰ ਲੋਕਾਂ ਲਈ ਹਰ ਸਮੇਂ ਮਿਲਣਸਾਰ ਹੋਵੇ ਤੇ ਇਲਾਕੇ ਦੇ ਲੋਕਾਂ ਦੇ ਦੁੱਖ ਦਰਦ ਸਮਝਦਾ ਹੋਵੇ।
ਇਸ ਮੌਕੇ ਛੋਟੇਪੁਰ ਨੇ ਕਿਹਾ ਕਿ ਗੁਰਦਾਸਪੁਰ ਸਰਹੱਦੀ ਇਲਾਕਾ ਹੈ ਤੇ ਜਿਹੜਾ ਵੀ ਉਮੀਦਵਾਰ ਜਿੱਤੇ ਉਹ ਸਰਹੱਦੀ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਕਰਾਵੇ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ ਹੀ ਪਾਰਟੀ ੀ ਨੇ ਪਹੁੰਚ ਕੀਤੀ ਸੀ ਪਰ ਉਨ੍ਹਾਂ ਆਪਣੇ ਮੁਤਾਬਕ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਖਬੀਰ ਨਾਲ ਬੈਠਕ ਇਕ ਅਫਵਾਹ ਸੀ। ਦੱਸਣਯੋਗ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਕਾਰਨ ਛੋਟੇਪੁਰ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ।