ਪੜਚੋਲ ਕਰੋ

ਪੰਥ 'ਚੋਂ ਛੇਕੇ ਲੰਗਾਹ ਮੁੜ 'ਪੰਥਕ' ਰੰਗ 'ਚ ਰੰਗੇ, ਸ਼੍ਰੋਮਣੀ ਅਕਾਲੀ ਦਲ ਲਈ ਡਟੇ

ਪੰਥ ਵਿੱਚੋਂ ਛੇਕਿਆ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਬਲਾਤਕਾਰ ਕੇਸ ਵਿੱਚ ਘਿਰਨ ਮਗਰੋਂ ਲੰਗਾਹ ਨੂੰ ਸ਼੍ਰੀ ਅਕਾਲ ਤਖ਼ਤ ਵੱਲੋਂ ਪੰਥ ਤੋਂ ਛੇਕ ਦਿੱਤਾ ਗਿਆ ਸੀ। ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੀ ਕੱਢ ਦਿੱਤਾ ਗਿਆ ਸੀ। ਲੰਗਾਹ ਚਾਹੇ ਬਲਾਤਕਾਰ ਕੋਸ ਵਿੱਚੋਂ ਬਰੀ ਹੋ ਗਏ ਹਨ ਪਰ ਅਜੇ ਤੱਕ ਸ਼੍ਰੀ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਪੰਥ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਲਈ ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ ਹਨ ਕਿ ਪੰਥ ਵਿੱਚੋਂ ਛੇਕਿਆ ਬੰਦਾ ਅਕਾਲੀ ਦਲ ਲਈ ਚੋਣ ਪ੍ਰਚਾਰ ਕਿਵੇਂ ਕਰ ਸਕਦਾ ਹੈ।

ਗੁਰਦਾਸਪੁਰ: ਪੰਥ ਵਿੱਚੋਂ ਛੇਕਿਆ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਬਲਾਤਕਾਰ ਕੇਸ ਵਿੱਚ ਘਿਰਨ ਮਗਰੋਂ ਲੰਗਾਹ ਨੂੰ ਸ਼੍ਰੀ ਅਕਾਲ ਤਖ਼ਤ ਵੱਲੋਂ ਪੰਥ ਤੋਂ ਛੇਕ ਦਿੱਤਾ ਗਿਆ ਸੀ। ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੀ ਕੱਢ ਦਿੱਤਾ ਗਿਆ ਸੀ। ਲੰਗਾਹ ਚਾਹੇ ਬਲਾਤਕਾਰ ਕੋਸ ਵਿੱਚੋਂ ਬਰੀ ਹੋ ਗਏ ਹਨ ਪਰ ਅਜੇ ਤੱਕ ਸ਼੍ਰੀ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਪੰਥ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਲਈ ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ ਹਨ ਕਿ ਪੰਥ ਵਿੱਚੋਂ ਛੇਕਿਆ ਬੰਦਾ ਅਕਾਲੀ ਦਲ ਲਈ ਚੋਣ ਪ੍ਰਚਾਰ ਕਿਵੇਂ ਕਰ ਸਕਦਾ ਹੈ। ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਦਲ-ਭਾਜਪਾ ਦੇ ਸੰਭਾਵੀਂ ਉਮੀਦਵਾਰ ਦੇ ਹੱਕ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲੰਘੇ ਦਿਨ ਪਿੰਡ ਪੱਬਾਂਰਾਲੀ ’ਚ ਜਨਤਕ ਮੀਟਿੰਗ ਕਰਕੇ ਹਾਜ਼ਰ ਲੋਕਾਂ ਨੂੰ ਕਾਂਗਰਸ ਉਮੀਦਵਾਰ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਕਿਹਾ ਕਿ ਪੰਥ ਤੋਂ ਛੇਕਿਆਂ ਬੰਦਾ ਜਨਤਕ ਮੀਟਿੰਗਾਂ ਕਰਕੇ ਅਕਾਲ ਤਖ਼ਤ ਨੂੰ ਸਿੱਧੀ ਚੁਣੌਤੀ ਦੇ ਰਿਹਾ ਹੈ। ਉਨ੍ਹਾਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹਾ ਕਿ ਅਜਿਹੀ ਪਿਰਤ ਦਾ ਭਵਿੱਖ ’ਚ ਕੌਮ ਨੂੰ ਭਾਰੀ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਧਰ, ਲੰਗਾਹ ਨੇ ਜਨਤਕ ਮੀਟਿੰਗ ਵਿੱਚ ਕਿਹਾ ਕਿ ਉਹ ਪਾਰਟੀ ਸੰਕਟ ਵਿੱਚ ਹੋਣ ਸਮੇਂ ਚੁੱਪ ਨਹੀਂ ਬੈਠ ਸਕਦੇ। ਉਨ੍ਹਾਂ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ, ਕਸਬਿਆਂ ’ਚ ਚੋਣ ਮੀਟਿੰਗਾਂ ਕਰਕੇ ਲੋਕਾਂ ਨੂੰ ਭਾਜਪਾ ਉਮੀਦਵਾਰ ਦੀ ਜਿੱਤ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਬਾਰੇ ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਲੰਗਾਹ ਨੂੰ 2017 ਵਿੱਚ ਸ਼੍ਰੀ ਅਕਾਲ ਤਖ਼ਤ ਤੋਂ ਗੁਰਮਤਾ ਕਰਕੇ ਪੰਥ ਤੋਂ ਛੇਕਿਆ ਗਿਆ ਸੀ, ਤਖ਼ਤ ਵੱਲੋਂ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਦਿੱਤਾ ਗਿਆ। ਉਧਰ, ਐਸਜੀਪੀਸੀ ਮੈਂਬਰ ਜਥੇਦਾਰ ਸ਼ਾਹਪੁਰ ਨੇ ਕਿਹਾ ਕਿ ਇਸ ਮਾਮਲੇ ਨੂੰ ਜਥੇਦਾਰ ਅਕਾਲ ਤਖ਼ਤ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਟਾਪ ਹੈਡਲਾਈਨ

MP ਅੰਮ੍ਰਿਤਪਾਲ ਸਿੰਘ 2027 ਦੀ ਪੰਜਾਬ ਵਿਧਾਨ ਸਭਾ ਚੋਣ ਲੜਣਗੇ , ਰਿਹਾਅ ਨਾ ਹੋਏ ਤਾਂ ਅਸਾਮ ਜੇਲ੍ਹ ਤੋਂ ਹੀ ਹੋਣਗੇ ਉਮੀਦਵਾਰ
MP ਅੰਮ੍ਰਿਤਪਾਲ ਸਿੰਘ 2027 ਦੀ ਪੰਜਾਬ ਵਿਧਾਨ ਸਭਾ ਚੋਣ ਲੜਣਗੇ , ਰਿਹਾਅ ਨਾ ਹੋਏ ਤਾਂ ਅਸਾਮ ਜੇਲ੍ਹ ਤੋਂ ਹੀ ਹੋਣਗੇ ਉਮੀਦਵਾਰ
Batala ਦੇ ਕਸਤੀਵਾਲ 'ਚ 50 ਸਾਲਾ ਵਿਅਕਤੀ ਲਾਪਤਾ, ਸੜਕ 'ਤੇ ਮਿਲੀਆਂ ਚੱਪਲਾਂ, ਪਰਿਵਾਰ ਨੇ ਜਤਾਇਆ ਅਗਵਾ ਹੋਣ ਦਾ ਸ਼ੱਕ
Batala ਦੇ ਕਸਤੀਵਾਲ 'ਚ 50 ਸਾਲਾ ਵਿਅਕਤੀ ਲਾਪਤਾ, ਸੜਕ 'ਤੇ ਮਿਲੀਆਂ ਚੱਪਲਾਂ, ਪਰਿਵਾਰ ਨੇ ਜਤਾਇਆ ਅਗਵਾ ਹੋਣ ਦਾ ਸ਼ੱਕ
Punjab News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਕੱਲ੍ਹ CM ਨਿਵਾਸ 'ਤੇ ਇਕੱਠੇ ਹੋਣਗੇ ਮੰਤਰੀ; ਮਾਨਸੂਨ ਸੈਸ਼ਨ ਸਣੇ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ..
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਕੱਲ੍ਹ CM ਨਿਵਾਸ 'ਤੇ ਇਕੱਠੇ ਹੋਣਗੇ ਮੰਤਰੀ; ਮਾਨਸੂਨ ਸੈਸ਼ਨ ਸਣੇ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ..
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੱਥੇ EV ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਬਾਈਕ ਅਤੇ ਆਟੋ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ, ਜਾਣੋ ਪੂਰੀ ਜਾਣਕਾਰੀ
ਇੱਥੇ EV ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਬਾਈਕ ਅਤੇ ਆਟੋ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ, ਜਾਣੋ ਪੂਰੀ ਜਾਣਕਾਰੀ
 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'
 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'
Big News: ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...
ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ
Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ
Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...
ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...
ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
Punjab News: ਪੰਜਾਬ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ, ਜਾਣੋ ਕਿਵੇਂ ਆਇਆ ਕਾਬੂ? ਜਾਅਲੀ ਪਾਸਪੋਰਟ 'ਤੇ ਗਿਆ ਸੀ ਵਿਦੇਸ਼; 4 ਕਤਲ ਮਾਮਲਿਆਂ 'ਚ ਸ਼ਾਮਲ...
ਪੰਜਾਬ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ, ਜਾਣੋ ਕਿਵੇਂ ਆਇਆ ਕਾਬੂ? ਜਾਅਲੀ ਪਾਸਪੋਰਟ 'ਤੇ ਗਿਆ ਸੀ ਵਿਦੇਸ਼; 4 ਕਤਲ ਮਾਮਲਿਆਂ 'ਚ ਸ਼ਾਮਲ...
Embed widget