ਪੜਚੋਲ ਕਰੋ

ਸੁਖਬੀਰ ਬਾਦਲ ਹੋਣਗੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ?

ਚੰਡੀਗੜ੍ਹ: "ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨਾ ਚਾਹੀਦਾ ਹੈ ਤੇ ਮੇਰੇ ਮੁਤਾਬਕ ਉਹ ਹੀ ਅਗਲੀ ਸਰਕਾਰ 'ਚ ਸਾਡੇ ਮੁੱਖ ਮੰਤਰੀ ਬਣਨਗੇ।" ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਬਾਰੇ ਫੈਸਲਾ ਪਾਰਟੀ ਲੀਡਰਸ਼ਿਪ ਨੇ ਕਰਨਾ ਹੈ ਪਰ ਮੇਰੀ ਨਿੱਜੀ ਰਾਇ ਹੈ ਕਿ ਸੁਖਬੀਰ ਬਾਦਲ ਨੂੰ ਅੱਗੇ ਲਿਆਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤਜ਼ਰਬੇਕਾਰ ਲੀਡਰ ਹਨ ਤੇ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਦੇਣ ਹੈ ਪਰ ਸੁਖਬੀਰ ਬਾਦਲ ਨੇ ਵੀ ਪੰਜਾਬ ਦੇ ਵਿਕਾਸ ਲਈ ਬਿਜਲੀ ਸਰਪੱਲਸ ਜਿਹੇ ਵੱਡੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਗੇ ਲਿਜਾਣ ਲਈ ਸੁਖਬੀਰ ਬਾਦਲ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਮਲੂਕਾ ਨੇ ਵਰਲਡ ਕਬੱਡੀ ਕੱਪ ਦੇ ਸੰਦਰਭ 'ਚ ਕਿਹਾ ਕਿ ਪਾਕਿਸਤਾਨ ਦੀ ਟੀਮ ਨੂੰ ਸੁਨੇਹਾ ਤਾਂ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਪਰ ਹੁਣ ਮਾਹੌਲ ਵਿਗੜਣ ਕਾਰਨ ਉਨ੍ਹਾਂ ਨੂੰ ਕਬੱਡੀ ਕੱਪ ਦਾ ਹਿੱਸਾ ਨਾ ਬਣਾਉਣ 'ਤੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਆਖਰੀ ਫੈਸਲਾ ਡਿਪਟੀ ਸੀ.ਐਮ. ਸੁਖਬੀਰ ਬਾਦਲ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਖੇਡਾਂ ਮੁਲਕਾਂ 'ਚ ਭਾਈਚਾਰਾ ਤੇ ਪਿਆਰ ਪੈਦਾ ਕਰਦੀਆਂ ਹਨ ਪਰ ਜਦੋਂ ਹਾਲਤ ਬੇਹੱਦ ਨਾਸਾਜ਼ ਹੋਣ ਤਾਂ ਇਸ ਬਾਰੇ ਸੋਚਿਆ ਨਹੀਂ ਜਾ ਸਕਦਾ ਹੈ। ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਵਾ ਨਿਕਲ ਚੁੱਕੀ ਹੈ ਤੇ ਲੋਕ 'ਆਪ' ਦੇ ਲੀਡਰਾਂ 'ਤੇ ਭ੍ਰਿਸ਼ਟਾਚਾਰ, ਜਿਨਸੀ ਸੋਸ਼ਣ ਆਦਿ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਸਰਵੇਖਣ ਝੂਠੇ ਹਨ ਤੇ ਸੂਬੇ 'ਚ ਅਕਾਲੀ ਦਲ-ਬੀਜੇਪੀ ਗਠਜੋੜ ਹੀ ਅਗਲੀ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੇ ਵਿਕਾਸ ਕਾਰਜਾਂ ਨੂੰ ਵਿਰੋਧੀ ਵੀ ਮੰਨਦੇ ਹਨ ਤੇ ਵਿਰੋਧੀਆਂ ਵੱਲੋਂ ਸਾਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਮਲੂਕਾ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਤੀਜੀ ਵਾਰ ਅਕਾਲੀ ਦਲ-ਬੀਜੇਪੀ ਦੀ ਸਰਕਾਰ ਬਣੇਗੀ ਤੇ ਪੰਜਾਬ ਦੇ ਲੋਕ ਬਾਹਰੀਆਂ 'ਤੇ ਨਹੀਂ ਪੰਜਾਬ ਦੀ ਲੀਡਰਸ਼ਿਪ 'ਤੇ ਵਿਸ਼ਵਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ।

ਟਾਪ ਹੈਡਲਾਈਨ

ਮੁਹਾਲੀ 'ਚ ਨੌਜਵਾਨਾਂ 'ਤੇ ਤਲਵਾਰਾਂ ਤੇ ਚਾਕੂਆਂ ਨਾਲ ਹਮਲਾ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਨੌਜਵਾਨਾਂ 'ਤੇ ਤਲਵਾਰਾਂ ਤੇ ਚਾਕੂਆਂ ਨਾਲ ਹਮਲਾ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਕੇਂਦਰ ਸਰਕਾਰ 'ਚ ਮੰਤਰੀ ਬਣ ਸਕਦੇ ਰਾਘਵ ਚੱਢਾ, AAP ਦੇ 6 ਸਾਂਸਦਾਂ ਨੂੰ ਭਾਜਪਾ 'ਚ ਲਿਆਂਦਾ ਸੀ; LPU ਚਾਂਸਲਰ ਤੇ ਚੁੱਘ ਵੀ ਦੌੜ 'ਚ
ਕੇਂਦਰ ਸਰਕਾਰ 'ਚ ਮੰਤਰੀ ਬਣ ਸਕਦੇ ਰਾਘਵ ਚੱਢਾ, AAP ਦੇ 6 ਸਾਂਸਦਾਂ ਨੂੰ ਭਾਜਪਾ 'ਚ ਲਿਆਂਦਾ ਸੀ; LPU ਚਾਂਸਲਰ ਤੇ ਚੁੱਘ ਵੀ ਦੌੜ 'ਚ
 Punjab News : ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਮੁੜ ਬਦਲਿਆ, 1 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਟਾਈਮ
 Punjab News : ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਮੁੜ ਬਦਲਿਆ, 1 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਟਾਈਮ
ਵੱਡੀ ਵਾਰਦਾਤ! ਪੰਜਾਬ 'ਚ ਘਰ 'ਤੇ ਫਿਰ ਚੱਲੀਆਂ ਤਾੜਤਾੜ ਗੋਲੀਆਂ, ਦਿੱਤੀ ਧਮਕੀ; ਪਰਿਵਾਰ 'ਚ ਮੱਚਿਆ ਹੜਕੰਪ
ਵੱਡੀ ਵਾਰਦਾਤ! ਪੰਜਾਬ 'ਚ ਘਰ 'ਤੇ ਫਿਰ ਚੱਲੀਆਂ ਤਾੜਤਾੜ ਗੋਲੀਆਂ, ਦਿੱਤੀ ਧਮਕੀ; ਪਰਿਵਾਰ 'ਚ ਮੱਚਿਆ ਹੜਕੰਪ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੱਚੀ ਸਨਸਨੀ; ਜਾਣੋ ਵਜ੍ਹਾ
ਵੱਡੀ ਖ਼ਬਰ! ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੱਚੀ ਸਨਸਨੀ; ਜਾਣੋ ਵਜ੍ਹਾ
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਰਾਤ ਦੇ ਇਸ 1 ਘੰਟੇ 'ਚ ਹੁੰਦੇ ਸਭ ਤੋਂ ਜ਼ਿਆਦਾ ਹਾਦਸੇ, ਰੋਡ ਸੇਫਟੀ ਰਿਪੋਰਟ 'ਚ ਵੱਡਾ ਖੁਲਾਸਾ
ਰਾਤ ਦੇ ਇਸ 1 ਘੰਟੇ 'ਚ ਹੁੰਦੇ ਸਭ ਤੋਂ ਜ਼ਿਆਦਾ ਹਾਦਸੇ, ਰੋਡ ਸੇਫਟੀ ਰਿਪੋਰਟ 'ਚ ਵੱਡਾ ਖੁਲਾਸਾ
Gold-Silver Rate: ਹੁਣ ਹੋਰ ਕਿੰਨੀ ਡਿੱਗੇਗੀ ਕੀਮਤ? ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ
Gold-Silver Rate: ਹੁਣ ਹੋਰ ਕਿੰਨੀ ਡਿੱਗੇਗੀ ਕੀਮਤ? ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ
Embed widget