ਪੜਚੋਲ ਕਰੋ

ਅਦਾਲਤੀ ਹੁਕਮਾਂ ਤੋਂ ਬਾਅਦ ਅਕਾਲੀ 'ਹੁੱਬ' ਕੇ ਕਰਨਗੇ ਫ਼ਰੀਦਕੋਟ ਰੈਲੀ

ਫ਼ਰੀਦਕੋਟ: ਹਾਈਕੋਰਟ ਦੀ 'ਹਾਂ' ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਹੁੱਬ ਕੇ' ਫ਼ਰੀਦਕੋਟ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਇੱਥੇ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਤੇ ਬਰਗਾੜੀ ਮੋਰਚੇ 'ਤੇ ਬੈਠੇ ਮੁਤਵਾਜ਼ੀ ਜੱਥੇਦਾਰਾਂ ਨੂੰ ਕਰੜੇ ਹੱਥੀਂ ਲਿਆ। ਹਾਲਾਂਕਿ, ਪੰਜਾਬ ਸਰਕਾਰ ਨੇ ਹਾਈਕੋਰਟ ਦੇ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਬੇਨਤੀ ਕੀਤੀ ਹੈ, ਜਿਸ ਦਾ ਫੈਸਲਾ ਹਾਲੇ ਤਕ ਨਹੀਂ ਹੋਇਆ। ਹਾਈਕੋਰਟ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਕਈ ਅਕਾਲੀ ਅਤੇ ਬੀਜੀਪੀ ਲੀਡਰ ਪਹੁੰਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੈਪਟਨ ਸਰਕਾਰ ਦੇ ਖਿਲਾਫ ਜੋ ਅਬੋਹਰ ਵਿੱਚ ਰੈਲੀ ਕੀਤੀ ਗਈ ਸੀ ਉਸ ਰੈਲੀ ਨੂੰ ਦੇਖ ਕੇ ਕੈਪਟਨ ਸਰਕਾਰ ਡਰ ਗਈ ਹੈ। ਉਨ੍ਹਾਂ ਅੱਗੇ ਕਿਹਾ ਸੁਨੀਲ ਜਾਖੜ ਨੇ ਬਿਆਨ ਦਿੱਤਾ ਅਕਾਲੀ ਦਲ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਪਰ ਹੁਣ ਸਰਕਾਰ ਦੀ ਹੀ ਪੋਲ ਖੁੱਲ੍ਹ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬਰਗਾੜੀ ਵਿੱਚ ਜੋ ਕਾਂਗਰਸ ਦੇ ਜਥੇਦਾਰ ਬੈਠੇ ਹਨ ਉਨ੍ਹਾਂ ਨੇ ਸਰਕਾਰ ਨਾਲ ਰਲ ਕੇ ਅਕਾਲੀ ਦਲ ਦੀ ਰੈਲੀ ਰੱਦ ਕਰਵਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਹਾਈਕੋਟ ਨੇ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ। ਬਾਦਲ ਨੇ ਭਲਕੇ ਹੋਣ ਵਾਲੀ ਰੈਲੀ ਨੂੰ ਇਤਿਹਾਸਕ ਕਰਾਰ ਦਿੱਤਾ। ਬਾਦਲ ਨੇ ਮਨਪ੍ਰੀਤ ਬਾਦਲ ਵੱਲੋਂ ਬਖ਼ਤਰਬੰਦ ਗੱਡੀਆਂ ਨਾ ਦੇਣ 'ਤੇ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਪ੍ਰੈਸ ਕਾਨਫ਼ਰੰਸ ਵਿੱਚੋਂ ਚਲਦੇ ਬਣੇ। ਜਦਕਿ, ਬੀਤੇ ਕੱਲ੍ਹ ਬਠਿੰਡਾ ਵਿੱਚ ਕੀਤੀ ਪ੍ਰੈਸ ਕਾਨਫ਼ਰੰਸ ਵਿੱਚ ਉਨ੍ਹਾਂ ਇਹ ਕਿਹਾ ਸੀ ਕਿ ਉਨ੍ਹਾਂ ਇਹ ਗੱਡੀਆਂ ਮੰਗੀਆਂ ਹੀ ਨਹੀਂ ਤੇ ਨਾ ਹੀ ਸਾਨੂੰ ਸੁਰੱਖਿਆ ਦੀ ਲੋੜ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
30 ਭਾਰਤੀ ਟਰੱਕ ਡਰਾਈਵਰਾਂ ਨੂੰ ਕੀਤਾ ਗ੍ਰਿਫਤਾਰ, ਮੱਚਿਆ ਹੜਕੰਪ
30 ਭਾਰਤੀ ਟਰੱਕ ਡਰਾਈਵਰਾਂ ਨੂੰ ਕੀਤਾ ਗ੍ਰਿਫਤਾਰ, ਮੱਚਿਆ ਹੜਕੰਪ
Punjab News: ਪੰਜਾਬ ਦੀਆਂ ਔਰਤਾਂ ਲਈ ਖੁਸ਼ਖਬਰੀ, ਜੁਲਾਈ ਮਹੀਨੇ ਤੋਂ ₹1,000 ਅਤੇ ₹1,500 ਮਿਲਣਗੇ: ਜਾਣੋ ਕਿਸਨੂੰ ਅਤੇ ਕਿਵੇਂ ਮਿਲੇਗਾ ਲਾਭ...
ਪੰਜਾਬ ਦੀਆਂ ਔਰਤਾਂ ਲਈ ਖੁਸ਼ਖਬਰੀ, ਜੁਲਾਈ ਮਹੀਨੇ ਤੋਂ ₹1,000 ਅਤੇ ₹1,500 ਮਿਲਣਗੇ: ਜਾਣੋ ਕਿਸਨੂੰ ਅਤੇ ਕਿਵੇਂ ਮਿਲੇਗਾ ਲਾਭ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...
ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...
ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਵੱਡਾ ਫੇਰਬਦਲ! ਜਲੰਧਰ 'ਚ ਬਦਲੇ ਗਏ 'Police Commissioner'; ਇਨ੍ਹਾਂ 11 ਅਫ਼ਸਰਾਂ ਦੇ ਵੀ ਹੋਏ ਤਬਾਦਲੇ: ਵੇਖੋ ਪੂਰੀ ਲਿਸਟ...
ਪੰਜਾਬ 'ਚ ਵੱਡਾ ਫੇਰਬਦਲ! ਜਲੰਧਰ 'ਚ ਬਦਲੇ ਗਏ 'Police Commissioner'; ਇਨ੍ਹਾਂ 11 ਅਫ਼ਸਰਾਂ ਦੇ ਵੀ ਹੋਏ ਤਬਾਦਲੇ: ਵੇਖੋ ਪੂਰੀ ਲਿਸਟ...
Gold-Silver Prices Today: ਸੋਨਾ-ਚਾਂਦੀ ਅੱਜ ਕਿੰਨਾ ਹੋਇਆ ਸਸਤਾ? ਜੂਨ ਦੇ ਪਹਿਲੇ ਦਿਨ ਆੱਲ ਟਾਈਮ ਹਾਈ ਤੋਂ 20 ਹਜ਼ਾਰ ਹੇਠਾਂ ਡਿੱਗੇ ਰੇਟ; ਜਾਣੋ 2 ਤਰੀਕ ਨੂੰ 10 ਗ੍ਰਾਮ ਦਾ ਕੀ ਰੇਟ...
ਸੋਨਾ-ਚਾਂਦੀ ਅੱਜ ਕਿੰਨਾ ਹੋਇਆ ਸਸਤਾ? ਜੂਨ ਦੇ ਪਹਿਲੇ ਦਿਨ ਆੱਲ ਟਾਈਮ ਹਾਈ ਤੋਂ 20 ਹਜ਼ਾਰ ਹੇਠਾਂ ਡਿੱਗੇ ਰੇਟ; ਜਾਣੋ 2 ਤਰੀਕ ਨੂੰ 10 ਗ੍ਰਾਮ ਦਾ ਕੀ ਰੇਟ...
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 50 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 50 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ
ਬਿਕਰਮ ਮਜੀਠੀਆ 'ਤੇ FIR ਦੀ ਹਾਈਕੋਰਟ 'ਚ ਸੁਣਵਾਈ, ਸਰਕਾਰ ਨੇ SSP ਹਟਾਇਆ, ਪੁਲਿਸ ਨੇ LOC ਕੀਤੀ ਜਾਰੀ; ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ 'ਤੇ FIR ਦੀ ਹਾਈਕੋਰਟ 'ਚ ਸੁਣਵਾਈ, ਸਰਕਾਰ ਨੇ SSP ਹਟਾਇਆ, ਪੁਲਿਸ ਨੇ LOC ਕੀਤੀ ਜਾਰੀ; ਜਾਣੋ ਪੂਰਾ ਮਾਮਲਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਜੂਨ 2026
Embed widget