ਪੜਚੋਲ ਕਰੋ

ਸੁਖਬੀਰ ਬਾਦਲ ਨੇ ਉਡਾਈਆਂ ਕੈਪਟਨ ਦੇ ਦਾਅਵਿਆਂ ਦੀਆਂ ਧੱਜੀਆਂ, ਜੋਸ਼ 'ਚ ਕਈ ਕੁਝ ਬੋਲ ਗਏ ਅਕਾਲੀ ਪ੍ਰਧਾਨ

ਕੱਲ੍ਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੂਬ ਇਸ਼ਤਿਹਾਰ ਦਿੱਤੇ ਤੇ ਮੀਡੀਆ ਸਾਹਮਣੇ ਪੂਰੀ ਕੈਬਨਿਟ ਨੂੰ ਬਿਠਾ ਕੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੂਰੇ ਅਟੈਕਿੰਗ ਮੂਡ ਵਿੱਚ ਮੀਡੀਆ ਸਾਹਮਣੇ ਆਏ। ਉਹ ਕੈਪਟਨ ਸਰਕਾਰ ਨੂੰ ਜ਼ੀਰੋ ਨੰਬਰ ਦੇ ਕੇ ਚਲੇ ਗਏ।

ਅਸ਼ਰਫ ਢੁੱਡੀ ਚੰਡੀਗੜ੍ਹ: ਕੱਲ੍ਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੂਬ ਇਸ਼ਤਿਹਾਰ ਦਿੱਤੇ ਤੇ ਮੀਡੀਆ ਸਾਹਮਣੇ ਪੂਰੀ ਕੈਬਨਿਟ ਨੂੰ ਬਿਠਾ ਕੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੂਰੇ ਅਟੈਕਿੰਗ ਮੂਡ ਵਿੱਚ ਮੀਡੀਆ ਸਾਹਮਣੇ ਆਏ। ਉਹ ਕੈਪਟਨ ਸਰਕਾਰ ਨੂੰ ਜ਼ੀਰੋ ਨੰਬਰ ਦੇ ਕੇ ਚਲੇ ਗਏ। ਹਾਲਾਂਕਿ ਬੀਤੇ ਦਿਨ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਰਿਪੋਰਟ ਕਾਰਡ 'ਤੇ ਅਕਾਲੀ ਦਲ ਚੁੱਪ ਰਿਹਾ ਪਰ ਅੱਜ ਅਕਾਲੀ ਦਲ ਨੇ ਚੁੱਪੀ ਤੋੜੀ ਹੈ। ਸੁਖਬੀਰ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਇੱਕ ਵੀ ਨਵਾਂ ਪ੍ਰੋਜੈਕਟ ਨਹੀਂ ਸ਼ੁਰੂ ਕੀਤਾ ਨਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਗੰਨਾ ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਨਹੀਂ ਮਿਲਿਆ। ਸੁਖਬੀਰ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਰੁਜ਼ਗਾਰ ਭੱਤਾ ਦੇਣ ਦਾ ਵਾਅਦਾ ਕੈਪਟਨ ਨੇ ਕੀਤਾ ਸੀ ਜੋ ਨਹੀਂ ਮਿਲਿਆ। ਸੁਖਬੀਰ ਨੇ ਕੈਪਟਨ 'ਤੇ ਤੰਨਜ਼ ਕੱਸਦੇ ਹੋਏ ਆਖਿਆ ਕਿ ਕਰੋਨਾਵਾਇਰਸ ਦਾ ਬਹਾਨਾ ਲਾ ਕੇ ਕੈਪਟਨ ਸਰਕਾਰ ਨੇ ਰਹਿੰਦੇ ਦੋ ਸਾਲ ਵੀ ਕੋਈ ਕੰਮ ਨਹੀਂ ਕਰਨਾ। ਸੁਖਬੀਰ ਬਾਦਲ ਨੇ ਹਰ ਵਰਗ ਦੀ ਗੱਲ ਕਰਦੇ ਹੋਏ ਅੱਜ ਆਖਿਆ ਕਿ ਕੈਪਟਨ ਨੇ ਟੀਚਰਾਂ ਨੂੰ ਸਭ ਤੋਂ ਵੱਧ ਕੁੱਟਿਆ ਹੈ। ਦਲਿਤ ਭਾਈਚਾਰੇ ਨਾਲ ਸਭ ਤੋਂ ਵੱਡਾ ਧੱਕਾ ਕੈਪਟਨ ਸਰਕਾਰ ਨੇ ਕੀਤਾ। ਸੁਖਬੀਰ ਬਾਦਲ ਨੇ ਬਿਜਲੀ ਦੇ ਵਧੇ ਹੋਏ ਰੇਟਾਂ ਨੂੰ ਲੈ ਕੇ ਕਿਹਾ ਕਿ ਕੈਪਟਨ ਸਰਕਾਰ ਨੇ 17 ਵਾਰ ਪੰਜਾਬ ਵਿੱਚ ਬਿਜਲੀ ਦੀਆਂ ਕੀਮਤਾਂ ਵਧਾਈਆਂ। ਅਕਾਲੀ ਸਰਕਾਰ ਦੇ ਮੌਕੇ 5 ਰੁਪਏ 50 ਪੈਸੇ ਬਿਜਲੀ ਪ੍ਰਤੀ ਯੂਨਿਟ ਹੁੰਦੀ ਸੀ ਪਰ ਅੱਜ ਕਾਂਗਰਸ 9 ਰੁਪਏ 50 ਪੈਸੇ ਪ੍ਰਤੀ ਯੂਨਿਟ ਵਸੂਲ ਕਰਕੇ ਪੰਜਾਬ ਦੇ ਲੋਕਾਂ ਦੀ ਲੁੱਟ ਕਰ ਰਹੀ ਹੈ। ਸੁਖਬੀਰ ਬਾਦਲ ਨੇ ਕਾਂਗਰਸ ਦੇ ਲੀਡਰ ਵੀ ਨਹੀਂ ਛੱਡੇ। ਸੁਖਬੀਰ ਨੇ ਆਖਿਆ ਕਿ ਕਾਂਗਰਸ ਦੇ ਲੀਡਰ ਮਾਈਨਿੰਗ ਮਾਫ਼ੀਆ ਚਲਾ ਰਹੇ ਹਨ। ਕੈਪਟਨ ਦੀ ਗ਼ੈਰ ਹਾਜ਼ਰੀ ਨੂੰ ਲੈ ਕੇ ਸੁਖਬੀਰ ਨੇ ਮਜ਼ਾਕੀਆ ਢੰਗ ਵਿੱਚ ਆਖਿਆ ਕਿ ਕੈਪਟਨ ਨੂੰ 3 ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਕਰੋਨਾਵਾਇਰਸ ਆਏਗਾ ਤਾਂ ਹੀ ਉਹ ਘਰੋਂ ਨਹੀਂ ਨਿਕਲਦੇ। ਕੈਪਟਨ ਨੂੰ ਪੁੱਛੋ ਕਿ ਉਹ ਕਿੰਨੇ ਘੰਟੇ ਆਪਣੇ ਦਫਤਰ ਵਿੱਚ ਗਏ, ਕਿੰਨਾ ਸਮਾਂ ਪੰਜਾਬ ਵਿੱਚ ਗਏ, ਇੱਥੋਂ ਤੱਕ ਕਿ ਕੈਪਟਨ ਇਸ ਗੱਲ ਦਾ ਜਵਾਬ ਦੇਣ ਕਿ ਉਹ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਜਾਂ ਕਿਸੇ ਵੀ ਧਾਰਮਿਕ ਥਾਂ 'ਤੇ ਕਿੰਨੀ ਵਾਰ ਗਏ। ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਉਦਾਹਰਨ ਦਿੰਦੇ ਹੋਏ ਆਖਿਆ ਕਿ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਦਾ ਮੁਕਾਬਲਾ ਕਰਕੇ ਦੇਖ ਲਿਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਵਿੱਚ ਵਿਚਰਦੇ ਸੀ। ਇੱਥੋਂ ਤੱਕ ਕਿ ਕੈਪਟਨ ਦਾ ਹੈਲੀਕਾਪਟਰ ਚਲਾਉਣ ਲਈ ਜੋ ਪਾਇਲਟ ਰੱਖਿਆ, ਉਹ ਵੀ ਹੈਲੀਕਾਪਟਰ ਚਲਾਉਣਾ ਭੁੱਲ ਗਿਆ ਕਿਉਂਕਿ ਕੈਪਟਨ ਸਾਹਬ ਘਰੋਂ ਬਾਹਰ ਹੀ ਨਹੀਂ ਨਿਕਲਦੇ।

ਟਾਪ ਹੈਡਲਾਈਨ

Fazilka News : 10 ਰੁਪਏ ਪਿੱਛੇ ਪਿਓ ਦੇ ਸਾਹਮਣੇ ਪੁੱਤ ਦਾ ਕਤਲ, CCTV 'ਚ ਕੈਦ ਹੋਈ ਵਾਰਦਾਤ
Fazilka News : 10 ਰੁਪਏ ਪਿੱਛੇ ਪਿਓ ਦੇ ਸਾਹਮਣੇ ਪੁੱਤ ਦਾ ਕਤਲ, CCTV 'ਚ ਕੈਦ ਹੋਈ ਵਾਰਦਾਤ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਸੀਨੀਅਰ ਅਫਸਰ ਨੂੰ ED ਨੇ ਭੇਜਿਆ ਸੰਮਨ, CM ਮਾਨ ਦੇ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਸੀਨੀਅਰ ਅਫਸਰ ਨੂੰ ED ਨੇ ਭੇਜਿਆ ਸੰਮਨ, CM ਮਾਨ ਦੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Amritsar News: ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
Big News: ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab News : ਮਰਹੂਮ ਬੇਅੰਤ ਸਿੰਘ ਦੇ ਬੁੱਤ ’ਤੇ ਹਾਰ ਨਾ ਚੜ੍ਹਾਉਣ ਨੂੰ ਲੈ ਕੇ ਗਰਮਾਈ ਸਿਆਸਤ ,  ਬਿੱਟੂ ਬੋਲੇ -ਪਰਗਟ ਸਿੰਘ ਨੂੰ ਇਤਰਾਜ਼ ਹੈ ਤਾਂ ਦੱਸ ਦੇਣ
Punjab News : ਮਰਹੂਮ ਬੇਅੰਤ ਸਿੰਘ ਦੇ ਬੁੱਤ ’ਤੇ ਹਾਰ ਨਾ ਚੜ੍ਹਾਉਣ ਨੂੰ ਲੈ ਕੇ ਗਰਮਾਈ ਸਿਆਸਤ ,  ਬਿੱਟੂ ਬੋਲੇ -ਪਰਗਟ ਸਿੰਘ ਨੂੰ ਇਤਰਾਜ਼ ਹੈ ਤਾਂ ਦੱਸ ਦੇਣ
Embed widget