ਪੜਚੋਲ ਕਰੋ
Advertisement
ਅਕਾਲੀਆਂ ਦੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਇਹ ਕੰਮ ਕਰਨਗੇ ਸੁਖਬੀਰ ਬਾਦਲ
ਗੁਰਦਾਸਪੁਰ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਉਨ੍ਹਾਂ ਦੀ ਸਰਕਾਰ ਬਣਨ 'ਤੇ ਸਭ ਤੋਂ ਪਹਿਲਾ ਕੰਮ ਉਹ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਕਰਨਗੇ ਤੇ ਝੂਠੇ ਪਰਚੇ ਪਾਉਣ ਵਾਲਿਆਂ ਨੂੰ ਨੌਕਰੀ ਤੋਂ ਕੱਡ ਕੇ ਜੇਲ੍ਹ ਡੱਕਣਗੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਾਨੂੰਨ ਬਚਾਉਣ ਲਈ ਨੌਕਰੀ ਮਿਲੀ ਹੈ ਪਰ ਅੱਜ ਦੀ ਪੁਲਸ ਕਾਨੂੰਨ ਤੋੜ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਤਿਹਾਸ ਦੇ ਸਭ ਤੋਂ ਵੱਧ ਨਿਕੰਮੇ ਮੁੱਖ ਮੰਤਰੀ ਹਨ।
ਗੁਰਦਾਸਪੁਰ 'ਚ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਹੈ। 2 ਸਾਲਾਂ ਦੇ ਕਾਰਜਕਾਲ 'ਚ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਰੀਬ ਲੋਕਾਂ 'ਤੇ ਬਿਜਲੀ ਦਰਾਂ ਵਧਾ ਕੇ ਵਾਧੂ ਬੋਝ ਪਾਇਆ ਪਰ ਕੈਪਟਨ ਘਰ 'ਚ ਸੁੱਤੇ ਰਹਿੰਦੇ ਹਨ। ਪੰਜਾਬ ਦੇ ਲੋਕਾਂ ਨੇ ਕੈਪਟਨ ਦਾ ਵਿਸ਼ਵਾਸ਼ ਕੀਤਾ ਪਰ ਇਸ ਵਾਰ ਲੋਕ ਸਭਾ ਚੋਣਾਂ 'ਚ ਲੋਕ ਜਵਾਬ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ 15 ਸਾਲ ਕਾਂਗਰਸ ਦੀ ਸਰਕਾਰ ਨਹੀਂ ਆਉਣੀ।
ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਨੇ 15-15 ਸਾਲ ਜੇਲ੍ਹਾਂ ਕੱਟੀਆਂ। ਉਨ੍ਹਾਂ ਨੂੰ 2 ਮਹੀਨੇ ਜੇਲ੍ਹ 'ਚ ਰਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਦੀ ਫੌਜ ਦਾ ਜਰਨੈਲ ਸ਼ਰਾਬੀ ਹੋ ਕੇ ਘਰ ਸੁੱਤਾ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ 'ਆਪ' 'ਤੇ ਤੰਜ ਕੱਸਦਿਆਂ ਕਿਹਾ ਕਿ ਲੋਕਸਭਾ ਚੋਣਾਂ 'ਚ ਝਾੜੂ ਵਾਲੇ ਤੀਲਾ ਤੀਲਾ ਹੋ ਜਾਣਗੇ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement