ਬਠਿੰਡਾ: ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਸਾਬਕਾ ਉੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਉਸ ਦਾ ਹਾਲ-ਚਾਲ ਪੁੱਛਣ ਲਈ ਗਏ ਸਨ। ਸੁਖਬੀਰ ਬਾਦਲ ਨੇ ਇਸ ਹਮਲੇ ਪਿੱਛੇ ਸੁਨੀਲ ਜਾਖੜ ਦਾ ਹੱਥ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਦੀ ਸ਼ਹਿ 'ਤੇ ਹੀ ਮਲੋਟ ਤੇ ਅਬੋਹਰ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਗੁੰਡਾ ਰਾਜ ਹੋਣ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਹੈ ਤੇ ਵੱਡੇ ਅਫ਼ਸਰ ਪੈਸੇ ਲੈ ਕੇ ਕੁਝ ਵੀ ਕਰ ਦਿੰਦੇ ਹ ਨ।
ਸੁਖਬੀਰ ਬਾਦਲ ਨੇ ਸ਼ਰਾਬ ਸਸਤੀ ਕਰਨ ਦੇ ਮਾਮਲੇ 'ਤੇ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਰਾਬ ਵਾਲੇ ਕੰਮ ਕਰਵਾਉਂਦਾ ਕੌਣ ਹੈ, ਇੱਥੇ ਪਹਿਲਾਂ ਜੋ 'ਮਨਪ੍ਰੀਤ ਟੈਕਸ' ਲਗਦਾ ਹੈ, ਪਹਿਲਾਂ ਉਹ ਬੰਦ ਹੋਣਾ ਚਾਹੀਦਾ ਹੈ।
ਬਾਦਲ ਪਰਿਵਾਰ ਵਿਰੁੱਧ ਕਾਰਵਾਈ ਦੇ ਸਮਰਥਕ 40 ਵਿਧਾਇਕਾਂ ਬਾਰੇ ਬਾਦਲ ਨੇ ਕਿਹਾ ਕਿ ਐੱਮ.ਐੱਲ.ਏ. ਕੁਝ ਵੀ ਕਹਿੰਦੇ ਰਹਿਣਗੇ, ਇਸ ਨਾਲ ਕੀ ਹੋਣ ਵਾਲਾ ਹੈ। ਬਾਦਲ ਮੁਤਾਬਕ ਇਸ ਸਭ ਨਵਜੋਤ ਸਿੱਧੂ ਤੇ ਸੁੱਖੀ ਰੰਧਾਵਾ ਦੀ ਕੁਰਸੀ ਦੀ ਲੜਾਈ ਦੀ ਉਪਜ ਹੈ।