ਪੜਚੋਲ ਕਰੋ

ਸੁਖਬੀਰ ਵੱਲੋਂ ਐਸਆਈਟੀ ਸਨਮੁਖ ਅੰਮ੍ਰਿਤਸਰ 'ਚ ਪੇਸ਼ ਹੋਣ ਤੋਂ ਇਨਕਾਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕੋਲ ਅੰਮ੍ਰਿਤਸਰ ਵਿੱਚ ਪੇਸ਼ ਹੋਣ ਤੋਂ ਮਨ੍ਹਾ ਕਰ ਦਿੱਤਾ ਹੈ। ਸੁਖਬੀਰ ਨੇ ਐਸਆਈਟੀ ਨੂੰ ਚਿੱਠੀ ਲਿਖ ਕਿਹਾ ਹੈ ਕਿ ਉਨ੍ਹਾਂ ਕੋਲੋਂ 19 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਕੀਤੀ ਜਾਵੇ। ਸੁਖਬੀਰ ਬਾਦਲ ਨੂੰ ਐਸਆਈਟੀ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਆਉਂਦੀ 19 ਤਾਰੀਖ਼ ਨੂੰ ਤਲਬ ਕੀਤਾ ਸੀ। ਇਹ ਵੀ ਪੜ੍ਹੋ: ਬੇਅਦਬੀਆਂ ਤੇ ਗੋਲ਼ੀਕਾਂਡ: ਅਕਸ਼ੇ ਕੁਮਾਰ ਤੇ ਬਾਦਲ ਪਿਓ ਪੁੱਤ ਤੋਂ ਪੁੱਛਗਿੱਛ ਕਰੇਗੀ SIT ਬੀਤੇ ਦਿਨ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਕੀਤੀ ਸੀ ਅਤੇ ਹੁਣ ਸੁਖਬੀਰ ਨੇ ਵੀ ਪਿਤਾ ਵਾਂਗ ਪੰਜਾਬ ਦੀ ਰਾਜਧਾਨੀ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਹੈ। ਹਾਲਾਂਕਿ, ਐਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਵਡੇਰੀ ਉਮਰ ਕਰਕੇ ਉਨ੍ਹਾਂ ਦੀ ਮਰਜ਼ੀ ਵਾਲੇ ਸਥਾਨ 'ਤੇ ਪੁੱਛਗਿੱਛ ਕਰਨ ਦੀ ਸੁਵਿਧਾ ਦਿੱਤੀ ਹੈ, ਪਰ ਸੁਖਬੀਰ ਨੇ ਪੇਸ਼ੀ ਦਾ ਥਾਂ ਬਦਲਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਬੀਤੀ 11 ਨਵੰਬਰ ਨੂੰ ਸੰਮਨ ਜਾਰੀ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਪੇਸ਼ ਹੋਣ ਲਈ ਸੰਮਣ ਭੇਜੇ ਗਏ ਸਨ। ਸੁਖਬੀਰ ਤੇ ਅਕਸ਼ੇ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਤਲਬ ਕੀਤਾ ਗਿਆ ਹੈ, ਪਰ ਸੁਖਬੀਰ ਨੇ ਇਸ ਮਾਮਲੇ ਵਿੱਚ ਕੁਝ ਰਿਆਇਤ ਮੰਗੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਤੂਬਰ 2015 ਵਿੱਚ ਵਾਪਰੀਆਂ ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀਆਂ ਘਟਨਾਵਾਂ ਵਿੱਚ ਤਤਕਾਲੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਹਿ ਗ੍ਰਹਿ ਮੰਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੋਵੇ। ਇਹ ਵੀ ਪੜ੍ਹੋ: ਐਸਆਈਟੀ ਵੱਲੋਂ ਪੁੱਛਗਿੱਛ ਮਗਰੋਂ ਬਾਦਲ ਨੇ ਮੀਡੀਆ ਨੂੰ ਦੱਸੀ ਪੂਰੀ ਕਹਾਣੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਕੱਲ੍ਹ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਐਸਆਈਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧੀਨ ਹੋਣ ਦੇ ਦੋਸ਼ ਲਾਏ ਸਨ। ਬਾਦਲ ਨੇ ਇਹ ਵੀ ਕਿਹਾ ਸੀ ਕਿ ਅਕਤੂਬਰ 2015 ਵਿੱਚ ਬੇਅਦਬੀਆਂ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਗੋਲ਼ੀ ਚਲਾਉਣ ਸਬੰਧੀ ਪੁਲਿਸ ਨੂੰ ਉਨ੍ਹਾਂ ਕੋਈ ਹੁਕਮ ਨਹੀਂ ਸੀ ਦਿੱਤੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Punjab News: ਪੰਜਾਬ 'ਚ ਘਰੇਲੂ LPG ਸਿਲੰਡਰ ਦੀ ਬੁਕਿੰਗ ਬੰਦ! ਲੋਕਾਂ 'ਚ ਮੱਚੀ ਹਲਚਲ; ਕਮਰਸ਼ੀਅਲ ਸਿਲੰਡਰ 3500 ਰੁਪਏ ਹੋਇਆ ਮਹਿੰਗਾ...
ਪੰਜਾਬ 'ਚ ਘਰੇਲੂ LPG ਸਿਲੰਡਰ ਦੀ ਬੁਕਿੰਗ ਬੰਦ! ਲੋਕਾਂ 'ਚ ਮੱਚੀ ਹਲਚਲ; ਕਮਰਸ਼ੀਅਲ ਸਿਲੰਡਰ 3500 ਰੁਪਏ ਹੋਇਆ ਮਹਿੰਗਾ...
Punjab News: ਪੰਜਾਬ ਤੋਂ ਵੱਡੀ ਖਬਰ, AAP ਸਰਪੰਚ ਦੇ ਘਰੋਂ 18 ਕਿੱਲੋ ਹੈਰੋਇਨ ਬਰਾਮਦ; NCB ਨੇ ਕੀਤਾ ਗ੍ਰਿਫ਼ਤਾਰ: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਪੰਜਾਬ ਤੋਂ ਵੱਡੀ ਖਬਰ, AAP ਸਰਪੰਚ ਦੇ ਘਰੋਂ 18 ਕਿੱਲੋ ਹੈਰੋਇਨ ਬਰਾਮਦ; NCB ਨੇ ਕੀਤਾ ਗ੍ਰਿਫ਼ਤਾਰ: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਾਰਚ 2026
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Punjab News: ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
Embed widget