ਪੜਚੋਲ ਕਰੋ

Punjab News: ਪਹਿਲਾਂ ਹੜ੍ਹਾਂ ਨਾਲ ਤੇ ਹੁਣ ਬਿਜਲੀ ਦੇ ਕੱਟਾਂ ਨਾਲ ਬਰਬਾਦ ਹੋ ਰਹੀ ਹੈ ਫ਼ਸਲ, ਬਾਦਲ ਨੇ ਕਸਿਆ ਤੰਜ, ਕਿਹਾ-ਕੇਜਰੀਵਾਲ ਨੂੰ ਘੁੰਮਾਉਣ ਦੀ ਥਾਂ ਪੰਜਾਬੀਆਂ ਦੀ ਸੇਵਾ ਕਰੋ

Sukhbir badal: ਪੰਜਾਬ ਵਿਚ ਲਿਫਟ ਸਿੰਜਾਈ ਪੰਪ ਧੱਕੇ ਨਾਲ ਬੰਦ ਕਰਵਾਏ ਜਾ ਰਹੇ ਹਨ ਤੇ ਇਸਦਾ ਮਕਸਦ ਰਾਜਸਥਾਨ ਨੂੰ ਵੱਧ ਨਹਿਰੀ ਪਾਣੀ ਉਪਲਬਧ ਕਰਵਾਉਣਾ ਹੈ ਤਾਂ ਜੋ ਆਪ ਨੂੰ ਰਾਜਸਥਾਨ ਦੀਆਂ ਚੋਣਾਂ ਵਿਚ ਸਿਆਸੀ ਲਾਹਾ ਮਿਲ ਸਕੇ।

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੜ੍ਹਾਂ ਨਾਲ ਝੋਨਾ ਤਬਾਹ ਹੋਣ ਮਗਰੋਂ ਕਿਸਾਨਾਂ ਦੀ ਸਹਾਇਤਾ ਕਰਨ ਤੇ ਉਹਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਹ ਕਰਨ ਮਗਰੋਂ ਆਮ ਆਦਮੀ ਪਾਰਟੀ ਸਰਕਾਰ ਹੁਣ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਝੋਨੇ ਤੇ ਸਬਜ਼ੀਆਂ ਦੀ ਫਸਲ ਤਬਾਹ ਕਰਨ ’ਤੇ ਉਤਰੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਦੇ ਹਾਲਾਤ ਪ੍ਰਤੀ ਬੇਰੁਖੀ ਸਾਰੇ ਹੱਦ ਬੰਨੇ ਟੱਪ ਗਈ ਹੈ। 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਉਹੀ ਮੁੱਖ ਮੰਤਰੀ ਹੈ ਜੋ ਕਿਸਾਨਾਂ ਨੂੰ ਬਿਨਾਂ ਵਿਘਨ ਦੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਕਰ ਰਿਹਾ ਸੀ। ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਕਿਸਾਨਾਂ ਨੇ 18 ਤੋਂ 20 ਘੰਟੇ ਦੇ ਬਿਜਲੀ ਕੱਟ ਲੱਗਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ ਜਿਸ ਕਾਰਨ ਉਹਨਾਂ ਦੀ ਝੋਨੇ ਤੇ ਸਬਜ਼ੀਆਂ ਦੀ ਫਸਲ ਬਰਬਾਦ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਬਾਗਵਾਨੀ ਦਰੱਖਤ ਵੀ ਪ੍ਰਭਾਵਤ ਹੋ ਰਹੇ ਹਨ।

ਉਹਨਾਂ ਕਿਹਾ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਹਾਲਾਤ ਹੋਰ ਵਿਗੜ ਰਹੇ ਹਨ ਕਿਉਂਕਿ ਧੱਕੇ ਨਾਲ 700 ਲਿਫਟ ਸਿੰਜਾਈ ਪੰਪ ਬੰਦ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਹਫਤੇ ਦੇ ਵਗਫੇ ਮਗਰੋ਼ ਲਿਫਟ ਪੰਪ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਜੋ ਅਜਿਹਾ ਨਹੀਂ ਕਰਦੇ, ਉਹਨਾਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਾਰੀ ਮਿਲੀ ਹੈ, ਉਹਨਾਂ ਨੂੰ ਲਿਫਟ ਪੰਪ ਵਰਤਣ ਤੋਂ ਰੋਕਿਆ ਜਾ ਰਿਹਾ ਹੈ ਤੇ ਇਹ ਹੁਕਮ ਪੁਲਿਸ ਲਾਗੂ ਕਰਵਾ ਰਹੀ ਹੈ।

ਸਿਆਸੀ ਲਾਹਾ ਲੈਣ ਲਈ ਰਾਜਸਥਾਨ ਨੂੰ ਦਿੱਤਾ ਜਾ ਰਿਹੈ ਪਾਣੀ

ਬਾਦਲ ਨੇ ਕਿਹਾ ਕਿ ਨਾਲ ਹੀ ਆਪ ਜਿਸਨੇ ਹਰੀਕੇ ਹੈਡਵਰਕਸ ਤੋਂ ਪਾਣੀ ਰਾਜਸਥਾਨ ਨਹਿਰ ਵਿਚ ਛੱਡਣ ਦੀ ਥਾਂ ਪਿੰਡਾਂ ਵਿਚ ਛੱਡ ਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿਚ ਆਪ ਹੜ੍ਹਾਂ ਦੇ ਹਾਲਾਤ ਬਣਾਏ ਹਨ ਤੇ ਹੁਣ ਇਹ ਰਾਜਸਥਾਨ ਨੂੰ ਵੱਧ ਨਹਿਰੀਪਾਣੀ  ਦੇਣਾ ਚਾਹ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਲਿਫਟ ਸਿੰਜਾਈ ਪੰਪ ਧੱਕੇ ਨਾਲ ਬੰਦ ਕਰਵਾਏ ਜਾ ਰਹੇ ਹਨ ਤੇ ਇਸਦਾ ਮਕਸਦ ਰਾਜਸਥਾਨ ਨੂੰ ਵੱਧ ਨਹਿਰੀ ਪਾਣੀ ਉਪਲਬਧ ਕਰਵਾਉਣਾ ਹੈ ਤਾਂ ਜੋ ਆਪ ਨੂੰ ਰਾਜਸਥਾਨ ਦੀਆਂ ਚੋਣਾਂ ਵਿਚ ਸਿਆਸੀ ਲਾਹਾ ਮਿਲ ਸਕੇ। ਉਹਨਾਂ ਕਿਹਾ ਕਿ ਅਜਿਹੀਆਂ ਨੀਤੀਆਂ ਕਾਰਨ ਸੂਇਆਂ ਵਿਚ ਟੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ।

ਪੰਜਾਬੀਆਂ ਦੀ ਸੇਵਾ ਕਰੋ ਨਾਂ ਕਿ....

ਬਾਦਲ ਨੇ ਮੁੱਖ ਮੰਤਰੀ  ਭਗਵੰਤ ਮਾਨ ਨੂੰ ਆਖਿਆ ਕਿ ਉਹ ਸੂਬੇ ਵਿੱਚ ਹਾਜ਼ਰ ਰਹਿਣ ਤੇ ਬਿਜਲੀ ਦੇ ਹਾਲਾਤ ’ਤੇ ਤੁਰੰਤ ਨਜ਼ਰਸਾਨੀ ਕਰਨ। ਉਹਨਾਂ ਮੁੱਖ ਮੰਤਰੀ ਨੂੰ ਆਖਿਆ ਕਿ ਪੰਜਾਬੀਆਂ ਦੀ ਸੇਵਾ ਕਰਨਾ ਤੁਹਾਡਾ ਫਰਜ਼ ਹੈ ਜਿਹਨਾਂ ਨੇ ਤੁਹਾਨੂੰ ਸੱਤਾ ਬਖਸ਼ੀ ਨਾ ਕਿ ਤੁਹਾਡੀ ਜ਼ਿੰਮੇਵਾਰੀ  ਅਰਵਿੰਦ ਕੇਜਰੀਵਾਲ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਲਿਜਾਣ ਦੀ ਹੈ ਕਿਉਂਕਿ ਉਹਨਾਂ ਦਾ ਇਕ ਨੁਕਾਤੀ ਏਜੰਡਾ ਪੰਜਾਬ ਸਰਕਾਰ ਦਾ ਹਵਾਈ ਜਹਾਜ਼ ਆਪਣੇ ਸਿਆਸੀ ਮੰਤਵਾਂ ਵਾਸਤੇ ਵਰਤਣਾ ਚਾਹੁੰਦੇ ਹਨ।

ਟਾਪ ਹੈਡਲਾਈਨ

ਪਠਾਨਕੋਟ 'ਚ ਤੇਜ਼ ਮੀਂਹ, ਜਲੰਧਰ 'ਚ ਛਾਏ ਬੱਦਲ, ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪਠਾਨਕੋਟ 'ਚ ਤੇਜ਼ ਮੀਂਹ, ਜਲੰਧਰ 'ਚ ਛਾਏ ਬੱਦਲ, ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
PAK ਅੱਤਵਾਦੀ ਸ਼ਹਿਜਾਦ ਭੱਟੀ 'ਤੇ NIA ਦੀ ਕਾਰਵਾਈ, ਮੁਹਾਲੀ ਕੋਰਟ ਨੇ NBW ਕੀਤਾ ਜਾਰੀ; ਬ੍ਰਾਜੀਲ 'ਚ ਲੁੱਕਿਆ
PAK ਅੱਤਵਾਦੀ ਸ਼ਹਿਜਾਦ ਭੱਟੀ 'ਤੇ NIA ਦੀ ਕਾਰਵਾਈ, ਮੁਹਾਲੀ ਕੋਰਟ ਨੇ NBW ਕੀਤਾ ਜਾਰੀ; ਬ੍ਰਾਜੀਲ 'ਚ ਲੁੱਕਿਆ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Embed widget