ਪੜਚੋਲ ਕਰੋ

ਸਿਆਸੀ ਖੋਰੇ ਮਗਰੋਂ ਸੁਖਬੀਰ ਬਾਦਲ ਨੇ ਬਦਲੀ ਰਣਨੀਤੀ, ਹੁਣ ਪੰਥਕ ਪੈਂਤੜੇ 'ਤੇ ਟੇਕ!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡੇ ਸਿਆਸੀ ਖੋਰੇ ਤੋਂ ਸਬਕ ਲੈਂਦਿਆਂ ਮੁੜ ਪੰਥਕ ਸਿਆਸਤ ਵੱਲ ਮੋੜਾ ਕੱਟ ਲਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦੀ ਥਾਂ ਮੁੜ ਪੰਥਕ ਪਾਰਟੀ ਦੀ ਦਿੱਖ ਦੇਣ ਲਈ ਕਵਾਇਦ ਵਿੱਢੀ ਹੈ। ਇਸ ਲਈ ਜਿੱਥੇ ਉਹ ਲਗਾਤਾਰ ਪੰਥਕ ਮੁੱਦਿਆਂ 'ਤੇ ਹੀ ਸਿਆਸਤ ਕੇਂਦਰਤ ਕਰ ਰਹੇ ਹਨ, ਉੱਥੇ ਪਾਰਟੀ ਅੰਦਰ ਵੀ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਮੋਹਰਲੀ ਕਤਾਰ ਵਿੱਚ ਲਿਆ ਰਹੇ ਹਨ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਤ ਸੂਰਤ ਨੌਜਵਾਨਾਂ ਨੂੰ ਹੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਦੀ ਯੋਜਨਾ ਹੈ। ਅਜਿਹੇ ’ਚ ਜ਼ਿਲ੍ਹਾ ਪ੍ਰਧਾਨਾਂ ਦੀ ਦੌੜ ’ਚ ਸਾਬਤ ਸੂਰਤ ਦਿੱਖ ਵਾਲੇ ਸਿੱਖ ਨੌਜਵਾਨ ਹੀ ਅੱਗੇ ਦੱਸੇ ਜਾਂਦੇ ਹਨ। ਇਹ ਵੀ ਚਰਚਾ ਹੈ ਕਿ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਜ਼ਿਲ੍ਹਿਆਂ ਦੀ ਵਾਗਡੋਰ ਅੰਮ੍ਰਿਤਧਾਰੀਆਂ ਨੂੰ ਹੀ ਸੌਂਪੀ ਜਾਵੇ। ਹਾਸਲ ਜਾਣਕਾਰੀ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਜਿਸ ਬਾਰੇ ਪਾਰਟੀ ਹਾਈਕਮਾਂਡ ਪੂਰੀ ਸਰਗਰਮ ਹੈ। ਇਸ ਤੋਂ ਪਹਿਲਾਂ ਸੂਬੇ ਦੇ ਪੰਜ ਜ਼ੋਨਾਂ ਦੇ ਜਿਹੜੇ ਜ਼ੋਨਲ ਪ੍ਰਧਾਨ ਥਾਪੇ ਗਏ ਹਨ, ਉਹ ਵੀ ਸਾਰੇ ਸਾਬਤ ਸੂਰਤ ਹੀ ਹਨ ਤੇ ਕਈ ਜ਼ੋਨਲ ਪ੍ਰਧਾਨ ਅੰਮ੍ਰਿਤਧਾਰੀ ਵੀ ਹਨ। ਦਰਅਸਲ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦਾ ਰੂਪ ਦਿੰਦਿਆਂ ਜਿੱਥੇ ਹੋਰ ਧਰਮਾਂ ਦੇ ਲੀਡਰਾਂ ਨੂੰ ਅਹੁਦਿਆਂ ਤੇ ਸੀਟਾਂ ਨਾਲ ਨਵਾਜਿਆ, ਉੱਥੇ ਹੀ ਕੇਸ ਰਹਿਤ ਸਿੱਖ ਲੀਡਰਾਂ ਨੂੰ ਵੀ ਮੋਹਲੀਆਂ ਕਤਾਰਾਂ ਵਿੱਚ ਲਿਆ ਖੜ੍ਹਾ ਕੀਤਾ। ਇਸ ਨਾਲ ਚਾਹੇ ਚੋਣਾਂ ਵਿੱਚ ਤਾਂ ਪਾਰਟੀ ਨੂੰ ਫਾਇਦਾ ਹੁੰਦਾ ਰਿਹਾ ਪਰ ਪੰਥਕ ਹਲਕਿਆਂ ਵਿੱਚ ਸੁਖਬੀਰ ਬਾਦਲ ਪ੍ਰਤੀ ਗੁੱਸਾ ਵਧਦਾ ਗਿਆ। ਇਸ ਦੇ ਨਾਲ ਹੀ ਪੰਜਾਬੀ ਪਾਰਟੀ ਦੇ ਮਾਡਲ ਕਰਕੇ ਸੁਖਬੀਰ ਬਾਦਲ ਨੇ ਪੰਥਕ ਮੁੱਦਿਆਂ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ ਸੀ ਜਿਸ ਕਰਕੇ ਅਕਾਲੀ ਦਲ ਦਾ ਪੰਥਕ ਵੋਟ ਖੁਰਣਾ ਸ਼ੁਰੂ ਹੋ ਗਿਆ। ਟਕਸਾਲੀ ਲੀਡਰਾਂ ਦੀ ਬਗਾਵਤ ਮਗਰੋਂ ਇੰਝ ਲੱਗਣ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿਰਫ ਬਾਦਲ ਪਰਿਵਾਰ ਦੀ ਨਿੱਜੀ ਪਾਰਟੀ ਬਣ ਗਈ ਹੈ। ਇਸ ਦਾ ਪੰਥਕ ਮੱਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਚੋਣਾਂ ਜਿੱਤ ਕੇ ਸੱਤਾ ਦਾ ਸੁੱਖ ਮਾਣਨਾ ਹੀ ਮੁੱਖ ਨਿਸ਼ਾਨਾ ਹੈ। ਇਸ ਸੰਕਟ ਵਿੱਚੋਂ ਉੱਭਣ ਲਈ ਸੁਖਬੀਰ ਬਾਦਲ ਨੇ ਇੱਕ ਵਾਰ ਮੁੜ ਪਾਰਟੀ ਦਾ ਪੰਥਕ ਮੂੰਹ ਮੁਹਾਂਦਾਰਾ ਘੜਨ ਦੀ ਰਣਨੀਤੀ ਘੜੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ 'ਚ 20 ਫੁੱਟ ਡੂੰਘੇ ਗੱਢੇ 'ਚ ਡਿੱਗੀ ਬਾਈਕ, ਤੜਫ-ਤੜਫ ਕੇ ਹੋਈ ਨੌਜਵਾਨ ਦੀ ਮੌਤ
ਜਲੰਧਰ 'ਚ 20 ਫੁੱਟ ਡੂੰਘੇ ਗੱਢੇ 'ਚ ਡਿੱਗੀ ਬਾਈਕ, ਤੜਫ-ਤੜਫ ਕੇ ਹੋਈ ਨੌਜਵਾਨ ਦੀ ਮੌਤ
ਲੁਧਿਆਣਾ 'ਚ ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਮੱਚਿਆ ਹੜਕੰਪ
ਲੁਧਿਆਣਾ 'ਚ ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਮੱਚਿਆ ਹੜਕੰਪ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਪੰਜਾਬ 'ਚ ਡਿਵਾਈਡਰ ਨਾਲ ਟਕਰਾਇਆ ਕੈਂਟਰ, ਮਦਦ ਦੇ ਬਹਾਨੇ ਡਰਾਈਵਰ ਨਾਲ ਕੀਤੀ ਲੁੱਟ
ਪੰਜਾਬ 'ਚ ਡਿਵਾਈਡਰ ਨਾਲ ਟਕਰਾਇਆ ਕੈਂਟਰ, ਮਦਦ ਦੇ ਬਹਾਨੇ ਡਰਾਈਵਰ ਨਾਲ ਕੀਤੀ ਲੁੱਟ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026
Embed widget