ਪੜਚੋਲ ਕਰੋ

ਸੁਖ਼ਬੀਰ ਬਾਦਲ ਦੇ ਗ਼ਲਤ ਫ਼ੈਸਲੇ ਕਾਰਨ ਇਸਤਰੀ ਅਕਾਲੀ ਦੀਆਂ ਆਗੂਆਂ ਨੂੰ ਅਸਤੀਫ਼ੇ ਦੇਣ ਲਈ ਮਜਬੂਰ ਹੋਣਾ ਪਿਆ : ਪਰਮਜੀਤ ਕੌਰ ਗੁਲਸ਼ਨ

 Punjab News : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ,

 Punjab News : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ, ਤਾਨਾਸ਼ਾਹੀ ਨੀਤੀਆਂ ਅਤੇ ਗਲਤ ਫੈਸਲਿਆਂ ਕਾਰਨ ਇਕ ਵਾਰ ਫਿਰ ਇਸਤਰੀ ਅਕਾਲੀ ਦਲ ਦੀਆਂ ਵੱਡੇ ਪੱਧਰ `ਤੇ ਅਹੁਦੇਦਾਰਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਹੈ।

ਬੀਬੀ ਗੁਲਸ਼ਨ ਨੇ ਕਿਹਾ ਕਿ ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦਾ ਫੈਸਲਾ ਬੇਸ਼ੱਕ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪ੍ਰੰਤੂ ਸੁਖਬੀਰ ਸਿੰਘ ਬਾਦਲ ਦੇ ਇਸ ਗਲਤ ਫੈਸਲੇ ਨਾਲ ਇਸਤਰੀ ਅਕਾਲੀ ਦਲ ਦੇ ਆਗੂਆਂ ਵਿਚ ਬੇਹੱਦ ਨਿਰਾਸ਼ਾ ਹੈ ਅਤੇ ਇਸ ਕਾਰਨ ਪਾਰਟੀ ਵਿਚ ਬਗਾਵਤ ਖੜ੍ਹੀ ਹੋ ਗਈ ਹੈ।

ਉਨ੍ਹਾਂ ਕਿਹਾ ਕਿ 100 ਸਾਲ ਤੋਂ ਵੱਧ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਮੱਤਾ ਇਤਿਹਾਸ ਹੈ ਅਤੇ ਕੋਈ ਸਮਾਂ ਸੀ ਜਦੋਂ ਅਕਾਲੀ ਦਲ ਵਿਚ ਕੁਰਬਾਨੀਆਂ ਕਰਨ ਵਾਲੇ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਲੀਡਰਾਂ ਦੀ ਹੀ ਬਹੁਤਾਤ ਹੁੰਦੀ ਸੀ ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਪ੍ਰਧਾਨ ਬਣੇ ਹਨ ਉਨ੍ਹਾਂ ਨੇ ਪਾਰਟੀ ਨੂੰ ਇਕ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ, ਧੱਕੇਸ਼ਾਹੀਆਂ ਅਤੇ ਤਾਨਾਸ਼ਾਹੀ ਰਵੱਈਏ ਨੇ ਪਾਰਟੀ ਨੂੰ ਇਸ ਕਦਰ ਨੀਵਾਂ ਲਿਆਂਦਾ ਕਿ ਹੁਣ ਚੰਗੇ ਅਤੇ ਯੋਗ ਆਗੂਆਂ ਨੂੰ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਪਿਆ ਹੈ।

ਬੀਬੀ ਗੁਲਸ਼ਨ ਨੇ ਅੱਗੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਇਸਤਰੀ ਵਿੰਗ ਦੇ ਪ੍ਰਧਾਨ ਵਜੋਂ ਕੰਮ ਕਰ ਚੁੱਕੇ ਹਨ ਪਰ ਉਸ ਵੇਲੇ ਅਹੁਦੇਦਾਰਾਂ ਦੀ ਨਿਯੁਕਤੀ ਵੇਲੇ ਉਨ੍ਹਾਂ ਦੀ ਯੋਗਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਲਗਨ ਅਤੇ ਸਮਰਪਣ ਭਾਵ ਨੂੰ ਵੇਖਕੇ ਹੀ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਸੀ ਪਰ ਹੁਣ ਅਕਾਲੀ ਦਲ ਵਿਚ ਅਜਿਹੇ ਸਿਧਾਂਤ ਨਹੀ ਰਹੇ ਹਨ ਬਲਕਿ ਹੁਣ ਕੇਵਲ ਚਾਪਲੂਸੀਆਂ ਕਰਨ ਵਾਲਿਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਹੀ ਵੱਡੇ-ਵੱਡੇ ਅਹੁਦਿਆਂ `ਤੇ ਨਿਯੁਕਤ ਕੀਤਾ ਜਾਂਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਣੇ 'ਚ ਪੈ ਗਈ RAID! SHO ਸਣੇ 2 ਮੁਲਾਜ਼ਮ ਗ੍ਰਿਫ਼ਤਾਰ; ਜਾਣੋ ਵਜ੍ਹਾ...
ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਣੇ 'ਚ ਪੈ ਗਈ RAID! SHO ਸਣੇ 2 ਮੁਲਾਜ਼ਮ ਗ੍ਰਿਫ਼ਤਾਰ; ਜਾਣੋ ਵਜ੍ਹਾ...
Faridkot 'ਚ ਗੁਰਦੁਆਰਾ ਸਾਹਿਬ 'ਚ ਸੇਵਾ ਦੌਰਾਨ ਦਰਦਨਾਕ ਹਾਦਸਾ, ਗ੍ਰੰਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ
Faridkot 'ਚ ਗੁਰਦੁਆਰਾ ਸਾਹਿਬ 'ਚ ਸੇਵਾ ਦੌਰਾਨ ਦਰਦਨਾਕ ਹਾਦਸਾ, ਗ੍ਰੰਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
11 Resign: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
Embed widget